ਪੰਜਾਬ ''ਚ ਬਦਲਿਆ ਖੇਤੀ ਦਾ ਰਵਾਇਤੀ ਤਰੀਕਾ, ਲੋਕ ਛੱਤਾਂ ''ਤੇ ਉਗਾ ਰਹੇ ਸਬਜ਼ੀਆਂ
Wednesday, Feb 28, 2024 - 11:01 AM (IST)
ਚੰਡੀਗੜ੍ਹ : ਪੰਜਾਬ 'ਚ ਸਾਇੰਸ ਅਤੇ ਤਕਨਾਲੋਜੀ ਦੀ ਮਦਦ ਨਾਲ ਖੇਤੀ ਦੇ ਰਵਾਇਤੀ ਤਰੀਕੇ ਬਦਲ ਰਹੇ ਹਨ। ਹੁਣ ਨਵੇਂ ਤਰੀਕਿਆਂ ਦੇ ਇਸਤੇਮਾਲ ਨਾਲ ਛੋਟੇ ਪੱਧਰ 'ਤੇ ਵੀ ਆਰਗੈਨਿਕ ਖੇਤੀ ਅਤੇ ਬਿਹਤਰ ਉਤਪਾਦਨ ਹਾਸਲ ਕੀਤਾ ਜਾ ਰਿਹਾ ਹੈ। ਸ਼ਹਿਰੀ ਇਲਾਕਿਆਂ 'ਚ ਤਾਂ ਹਰ ਕੋਈ ਆਪਣੇ ਘਰ 'ਚ ਹੀ ਸਬਜ਼ੀਆਂ ਉਗਾ ਕੇ ਪਰਿਵਾਰ ਨੂੰ ਦੇਣਾ ਚਾਹੁੰਦਾ ਹੈ ਤਾਂ ਜੋ ਮਿਲਾਵਟਖ਼ੋਰੀ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਖ਼ੁਸ਼ਖ਼ਬਰੀ, CM ਭਗਵੰਤ ਮਾਨ ਅੱਜ ਦੇਣਗੇ ਵੱਡਾ ਤੋਹਫ਼ਾ (ਵੀਡੀਓ)
ਇਸ ਨੂੰ ਦੇਖਦੇ ਹੋਏ ਹਾਈਡ੍ਰੋਪੋਨਿਕ ਤਕਨੀਕ ਦਾ ਰੁਝਾਨ ਵੱਧ ਰਿਹਾ ਹੈ। ਇਸ ਨੂੰ ਘਰਾਂ ਦੀਆਂ ਛੱਤਾਂ 'ਤੇ ਸਥਾਪਿਤ ਕੀਤਾ ਜਾ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਮੁਤਾਬਕ ਪੀ. ਏ. ਯੂ. ਨੂੰ ਹਾਈਬ੍ਰਿਡ ਹਾਈਡ੍ਰੋਪੋਨਿਕ ਤਕਨਾਲੋਜੀ (ਐੱਚ. ਐੱਚ. ਟੀ.) ਦਾ ਪੇਟੈਂਟ ਹਾਸਲ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਤਾਰ-ਤਾਰ ਹੋਏ ਰਿਸ਼ਤੇ, ਛੋਟੇ ਭਰਾ ਨੇ ਸੱਬਲ ਨਾਲ ਮੌਤ ਦੇ ਘਾਟ ਉਤਾਰਿਆ ਵੱਡਾ ਭਰਾ
ਇਸ ਤਕਨਾਲੋਜੀ ਦੀ ਮਦਦ ਨਾਲ ਨਾ ਸਿਰਫ ਪਾਣੀ ਦੀ ਖ਼ਪਤ ਡਰਿੱਪ ਅਤੇ ਸਪ੍ਰਿੰਕਲਰ ਦੇ ਮੁਕਾਬਲੇ 50 ਫ਼ੀਸਦੀ ਘੱਟ ਹੁੰਦੀ ਹੈ, ਸਗੋਂ ਪਾਣੀ ਨੂੰ ਰੀ-ਸਰਕੁਲੇਟ ਕਰਕੇ 30 ਫ਼ੀਸਦੀ ਤੱਕ ਨਿਊਟ੍ਰੀਐਂਟਸ ਵੀ ਬਚਦੇ ਹਨ। ਮਾਹਿਰਾਂ ਮੁਤਾਬਕ ਸ਼ਹਿਰੀ ਇਲਾਕਿਆਂ 'ਚ ਘੱਟ ਜਗ੍ਹਾ ਕਾਰਨ ਹਾਈਡ੍ਰੋਪੋਨਿਕ ਤਕਨਾਲੋਜੀ ਦਾ ਇਸਤੇਮਾਲ ਘਰ 'ਚ ਹੀ ਹੋ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8