ਟਰੈਕਟਰ-ਟ੍ਰਾਲੀ ਅਤੇ ਕੈਂਟਰ ਵਿਚਾਲੇ ਟੱਕਰ, ਦੋ ਬੱਚੀਆਂ ਸਣੇ ਡਰਾਇਵਰ ਜ਼ਖਮੀ
Sunday, Apr 19, 2020 - 05:25 PM (IST)
ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ) - ਸ਼ਹਿਰ ਦੇ ਫਾਜ਼ਿਲਕਾ ਰੋਡ ’ਤੇ ਘੁਬਾਇਆ ਫੋਕਲ ਪਵਾਇੰਟ ਦੇ ਨਜ਼ਦੀਕ ਟਰੈਕਟਰ-ਟ੍ਰਾਲੀ ਅਤੇ ਕੈਂਟਰ ਵਿਚਾਲੇ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ 2 ਬੱਚੀਆਂ ਸਣ 1 ਡਰਾਇਵਰ ਜ਼ਖਮੀ ਹੋ ਗਿਆ। ਇਸ ਘਟਨਾ 'ਚ ਡਰਾਇਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਜਲਾਲਾਬਾਦ ਭਰਤੀ ਕਰਵਾ ਦਿੱਤਾ। ਜ਼ਖਮੀਆਂ 'ਚ ਜੰਗੀਰ ਸਿੰਘ ਵਾਸੀ ਫਾਜ਼ਿਲਕਾ, ਅੰਜੂ ਤੇ ਆਰਫਾ ਵਾਸੀ ਘੁਬਾਇਆ ਸ਼ਾਮਲ ਹਨ।
ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਲਈ ਖੁਸ਼ਖਬਰੀ: 9ਵੀਂ ਤੋਂ 12ਵੀਂ ਕਲਾਸ ਦਾ ਸਿਲੇਬਸ ਘੱਟ ਕਰਨ ਦੀ ਤਿਆਰੀ ’ਚ CBSE
ਪੜ੍ਹੋ ਇਹ ਵੀ ਖਬਰ - ਕਿਸਾਨਾਂ ਲਈ ਖੁਸ਼ਖਬਰੀ: ਅਨਾਜ-ਖੇਤੀ ਵਸਤਾਂ ਦੀ ਢੋਆ-ਢੋਆਈ ਲਈ ਲਾਂਚ ਹੋਈ ‘ਕਿਸਾਨ ਰੱਥ’ ਐਪ
ਜਾਣਕਾਰੀ ਅਨੁਸਾਰ ਡਰਾਇਵਰ ਜੰਗੀਰ ਸਿੰਘ ਜਲਾਲਾਬਾਦ ਤੋਂ ਟਰੈਕਟਰ-ਟ੍ਰਾਲੀ ਲੈ ਕੇ ਫਾਜ਼ਿਲਕਾ ਵੱਲ ਜਾ ਰਿਹਾ ਸੀ। ਬਾਅਦ ਦੁਪਹਿਰ ਜਦੋਂ ਉਹ ਮੰਡੀ ਘੁਬਾਇਆ ਫੋਕਲ ਪਵਾਇੰਟ ਨੇੜੇ ਪੁੱਜਾ ਤਾਂ ਫਾਜ਼ਿਲਕਾ ਪਾਸੋਂ ਆ ਰਹੇ ਕੈਂਟਰ ਨਾਲ ਉਸ ਦੀ ਟੱਕਰ ਹੋ ਗਈ। ਟੱਕਰ ਹੋਣ ਕਾਰਨ ਟਰੈਕਟਰ-ਟਰਾਲੀ ਸੜਕ ਕਿਨਾਰੇ ਬਣੇ ਕੁਆਟਰਾਂ 'ਚ ਜਾ ਵੱਜੀ ਅਤੇ ਉਥੇ ਖੜੀ ਇਕ ਕਾਰ ਵੀ ਨੁਕਸਾਨੀ ਗਈ। ਹਾਲਾਂਕਿ ਕੁਆਟਰਾਂ 'ਚ ਕੋਈ ਵਿਅਕਤੀ ਮੌਜੂਦ ਨਹੀਂ ਸੀ ਪਰ ਆਲੇ-ਦੁਆਲੇ ਖੇਡ ਰਹੀਆਂ ਦੋ ਬੱਚੀਆਂ ਇਸ ਹਾਦਸੇ ਦਾ ਸ਼ਿਕਾਰ ਹੋ ਗਈਆਂ। ਇਸ ਹਾਦਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਕੈਂਟਰ ਸਮੇਤ ਫਰਾਰ ਹੋ ਗਿਆ।
ਘੁਬਾਇਆ ਚੌਂਕੀ ਦੀ ਪੁਲਸ ਨੇ ਮੌਕ ’ਤੇ ਪਹੁੰਚ ਕੇ ਐਂਬੂਲੈਂਸ ਰਾਹੀਂ ਗੰਭੀਰ ਜ਼ਖਮੀ ਡਰਾਇਵਰ ਅਤੇ ਬੱਚੀਆਂ ਨੂੰ ਹਸਪਤਾਲ ਭਰਤੀ ਕਰਵਾਇਆ। ਉਧਰ ਘੁਬਾਇਆ ਚੌਂਕੀ ਇੰਚਾਰਜ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੀ ਤਲਾਸ਼ ਲਈ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।