ਵਿਦਿਆਰਥੀਆਂ ਨੂੰ ਫਿੱਟ ਰੱਖਣ ਲਈ ''ਟ੍ਰੈਕਿੰਗ ਸੀਰੀਜ਼'' ਸ਼ੁਰੂ
Friday, May 10, 2019 - 10:21 AM (IST)

ਚੰਡੀਗੜ੍ਹ (ਲਲਨ ਯਾਦਵ) : ਸਿੱਖਿਆ ਵਿਭਾਗ ਵਲੋਂ 5 ਸਾਲ ਬਾਅਦ ਫਿਰ ਤੋਂ ਟ੍ਰੈਕਿੰਗ ਸੀਰੀਜ਼ ਸ਼ੁਰੂ ਕੀਤੀ ਗਈ। ਇਸ 'ਚ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਰੀਰਕ ਰੂਪ ਨਾਲ ਫਿੱਟ ਰਹਿਣ ਅਤੇ ਕਲਾਈਮੇਟ ਚੇਂਜ ਦੇ ਬਾਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਕਾਲਕਾ ਤੋਂ ਕਸੌਲੀ ਤਕ ਟ੍ਰੈਕਿੰਗ ਕਰਵਾਈ ਜਾ ਰਹੀ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਸਪੋਰਟਸ ਤੇ ਫਿਟਨੈਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਵਿਭਾਗ ਵਲੋਂ ਸਾਰਿਆਂ ਸਕੂਲਾਂ ਨੂੰ 13 ਗਰੁੱਪਾਂ 'ਚ ਵੰਡਿਆ ਗਿਆ ਹੈ। ਵਿਦਿਆਰਥੀਆਂ ਨੂੰ ਸਪੋਰਟਸ ਕੰਪਲੈਕਸ-7 'ਚ ਇਕਠਾ ਕਰਨ ਤੋਂ ਬਾਅਦ ਕਾਲਕਾ ਲਈ ਰਵਾਨਾ ਕੀਤਾ ਜਾਂਦਾ ਹੈ।