ਪੰਜਾਬ 'ਚ ਆਏ ਵਾ-ਵਰੋਲੇ ਨੇ ਮਚਾਈ ਤਬਾਹੀ, ਜੜ੍ਹਾਂ ਤੋਂ ਪੁੱਟੇ ਦਰੱਖ਼ਤ, ਵੀਡੀਓ 'ਚ ਦੇਖੋ ਕਿਵੇਂ ਸਭ ਕੁੱਝ ਉਡਾ ਲੈ ਗਿਆ
Tuesday, Jul 18, 2023 - 11:59 AM (IST)
ਫਿਰੋਜ਼ਪੁਰ (ਕੁਮਾਰ) : ਪੰਜਾਬ 'ਚ ਇਕ ਪਾਸੇ ਭਾਰੀ ਬਰਸਾਤ ਤੋਂ ਬਾਅਦ ਆਏ ਹੜ੍ਹਾਂ ਤੋਂ ਅਜੇ ਲੋਕਾਂ ਨੂੰ ਰਾਹਤ ਨਹੀਂ ਮਿਲੀ ਕਿ ਫਿਰੋਜ਼ਪੁਰ ਦੇ ਇਲਾਕੇ 'ਚ ਆਏ ਵਾ-ਵਰੋਲੇ ਨੇ ਲੋਕਾਂ ਦੇ ਦਿਲਾਂ 'ਚ ਇਕ ਵੱਖਰੀ ਕਿਸਮ ਦਾ ਡਰ ਪੈਦਾ ਕਰ ਦਿੱਤਾ ਹੈ। ਬੀਤੀ ਸ਼ਾਮ ਫਿਰੋਜ਼ਪੁਰ ਦੇ ਪਿੰਡ ਨੱਥੂਵਾਲਾ ਅਤੇ ਹਰੀਪੁਰ ਤੋਂ ਅਰਮਾਨਪੁਰ ਤੱਕ ਦੇ ਇਲਾਕੇ ਦੇ ਲੋਕਾਂ ਨੇ ਆਸਮਾਨ ਨੂੰ ਛੂਹਣ ਵਾਲਾ ਇਕ ਬਹੁਤ ਹੀ ਤੇਜ਼ ਰਫ਼ਤਾਰ ਵਾਲਾ ਵਾ-ਵਰੋਲਾ ਦੇਖਿਆ, ਜਿਸ ਨੇ ਕਈ ਦਰੱਖਤ ਜੜ੍ਹੋਂ ਪੁੱਟ ਦਿੱਤੇ ਅਤੇ ਕਈ ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ ਹਿਲਾ ਕੇ ਰੱਖ ਦਿੱਤੇ।
ਇਹ ਵੀ ਪੜ੍ਹੋ : CM ਮਾਨ ਦੀ ਅਮਿਤ ਸ਼ਾਹ ਨਾਲ ਮੀਟਿੰਗ, ਨਸ਼ਿਆਂ ਖ਼ਿਲਾਫ਼ ਕਾਰਵਾਈ ਦੀ ਦਿੱਤੀ ਜਾਣਕਾਰੀ
ਇਨ੍ਹਾਂ ਇਲਾਕਿਆਂ ਦੇ ਪਿੰਡਾਂ ਦੇ ਰਹਿਣ ਵਾਲੇ ਸਤਨਾਮ ਸਿੰਘ, ਤਰਸੇਮ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਇਹ ਵਾ-ਵਰੋਲਾ ਬਹੁਤ ਸ਼ਕਤੀਸ਼ਾਲੀ ਸੀ ਅਤੇ ਇਹ ਤੇਜ਼ ਰਫ਼ਤਾਰ ਨਾਲ ਆਸਮਾਨ ਨੂੰ ਛੂਹ ਰਿਹਾ ਸੀ। ਇਸ ਦੇ ਰਸਤੇ ’ਚ ਜੋ ਵੀ ਦਰੱਖ਼ਤ ਜਾਂ ਖੰਭੇ ਆਏ, ਉਸ ਨੇ ਸਭ ਕੁੱਝ ਉਖਾੜ ਕੇ ਰੱਖ ਦਿੱਤਾ।
ਇਹ ਵੀ ਪੜ੍ਹੋ : ਅਮਰੀਕਾ 'ਚ ਭਾਰਤੀ ਮੂਲ ਦੇ ਸ਼ਖ਼ਸ ਨੇ 3 ਨਾਬਾਲਗ ਮੁੰਡਿਆਂ ਦਾ ਕੀਤਾ ਕਤਲ, ਉਮਰਕੈਦ ਦੀ ਸਜ਼ਾ
ਉਨ੍ਹਾਂ ਦੱਸਿਆ ਕਿ ਇਹ ਦ੍ਰਿਸ਼ ਬਹੁਤ ਹੀ ਡਰਾਉਣਾ ਸੀ ਅਤੇ ਉਨ੍ਹਾਂ ਨੇ ਅਜਿਹੇ ਦ੍ਰਿਸ਼ ਮੋਬਾਇਲ ਫੋਨ ’ਤੇ ਤਾਂ ਦੇਖੇ ਸੀ ਪਰ ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਅਜਿਹਾ ਦ੍ਰਿਸ਼ ਕਦੇ ਨਹੀਂ ਦੇਖਿਆ ਸੀ। ਲੋਕਾਂ ਨੇ ਦੱਸਿਆ ਕਿ ਇਸ ਵਾ-ਵਰੋਲੇ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਅਜਿਹੀ ਸਥਿਤੀ ਨੂੰ ਦੇਖ ਕੇ ਉਹ ਪੂਰੀ ਰਾਤ ਸੌਂ ਨਹੀਂ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ