CM ਮਾਨ ਦਾ ਅਧਿਆਪਕਾਂ ਨੂੰ ਵੱਡਾ ਤੋਹਫ਼ਾ, ਪੰਚਾਇਤ ਮੰਤਰੀ ਦੀ ਨਾਜਾਇਜ਼ ਕਬਜ਼ੇ ਖ਼ਿਲਾਫ਼ ਕਾਰਵਾਈ, ਪੜ੍ਹੋ Top 10
Tuesday, Jun 27, 2023 - 08:13 PM (IST)
ਜਲੰਧਰ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਪੱਕੇ ਹੋਏ ਅਧਿਆਪਕਾਂ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵਲੋਂ ਨਵੇਂ ਭਰਤੀ ਕੀਤੇ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਚੋਖਾ ਵਾਧਾ ਕੀਤਾ ਹੈ। ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਮੁੱਖ ਮੰਤਰੀ ਨੇ ਕਿਹਾ ਕਿ 6337 ਐਜੂਕੇਸ਼ਨ ਵਾਲੰਟੀਅਰ ਜਿਸ ਵਿਚ ਦੋ ਕੈਟਾਗਿਰੀਆਂ ਹਨ, ਜਿਸ ਵਿਚ ਐਜੂਕੇਸ਼ਨ ਵਾਲੰਟੀਅਰ ਜਿਨ੍ਹਾਂ ਦੀ ਤਨਖਾਹ ਪਹਿਲਾਂ 3500 ਰੁਪਏ ਸੀ ਨੂੰ ਪੰਜਾਬ ਸਰਕਾਰ ਨੇ ਵਧਾ ਕੇ 15000 ਕਰਨ ਦਾ ਫ਼ੈਸਲਾ ਕੀਤਾ। ਉਥੇ ਹੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੰਗਲਵਾਰ ਨੂੰ ਜ਼ਿਲ੍ਹੇ ਦੇ ਖੰਨਾ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਈਸੜੂ ਦੀ 40 ਕਰੋੜ ਰੁਪਏ ਦੀ ਕੀਮਤ ਦੀ 100 ਏਕੜ ਜ਼ਮੀਨ ਨੂੰ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾ ਲਿਆ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...
ਮੁੱਖ ਮੰਤਰੀ ਭਗਵੰਤ ਮਾਨ ਦਾ ਅਧਿਆਪਕਾਂ ਨੂੰ ਵੱਡਾ ਤੋਹਫ਼ਾ, ਤਨਖਾਹਾਂ ਤੇ ਭੱਤਿਆਂ ’ਚ ਕੀਤਾ ਭਾਰੀ ਵਾਧਾ
ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਪੱਕੇ ਹੋਏ ਅਧਿਆਪਕਾਂ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵਲੋਂ ਨਵੇਂ ਭਰਤੀ ਕੀਤੇ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਚੋਖਾ ਵਾਧਾ ਕੀਤਾ ਹੈ। ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਮੁੱਖ ਮੰਤਰੀ ਨੇ ਕਿਹਾ ਕਿ 6337 ਐਜੂਕੇਸ਼ਨ ਵਾਲੰਟੀਅਰ ਜਿਸ ਵਿਚ ਦੋ ਕੈਟਾਗਿਰੀਆਂ ਹਨ, ਜਿਸ ਵਿਚ ਐਜੂਕੇਸ਼ਨ ਵਾਲੰਟੀਅਰ ਜਿਨ੍ਹਾਂ ਦੀ ਤਨਖਾਹ ਪਹਿਲਾਂ 3500 ਰੁਪਏ ਸੀ ਨੂੰ ਪੰਜਾਬ ਸਰਕਾਰ ਨੇ ਵਧਾ ਕੇ 15000 ਕਰਨ ਦਾ ਫ਼ੈਸਲਾ ਕੀਤਾ।
ਖੰਨਾ 'ਚ ਪੰਚਾਇਤ ਮੰਤਰੀ ਨੇ 40 ਕਰੋੜ ਦੀ 100 ਏਕੜ ਸਰਕਾਰੀ ਜ਼ਮੀਨ ਕਰਵਾਈ ਖ਼ਾਲੀ
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੰਗਲਵਾਰ ਨੂੰ ਜ਼ਿਲ੍ਹੇ ਦੇ ਖੰਨਾ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਈਸੜੂ ਦੀ 40 ਕਰੋੜ ਰੁਪਏ ਦੀ ਕੀਮਤ ਦੀ 100 ਏਕੜ ਜ਼ਮੀਨ ਨੂੰ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾ ਲਿਆ।
ਪੰਜਾਬ 'ਚ ਪੇਂਡੂ ਡਿਸਪੈਂਸਰੀਆਂ ਨੂੰ ਲੈ ਕੇ ਮਾਨ ਸਰਕਾਰ ਚੁੱਕਣ ਜਾ ਰਹੀ ਇਹ ਕਦਮ, ਹੋ ਰਹੀ ਤਿਆਰੀ
ਪੰਜਾਬ ਸਰਕਾਰ ਪੇਂਡੂ ਡਿਸਪੈਂਸਰੀਆਂ ਨੂੰ ਆਮ ਆਦਮੀ ਕਲੀਨਿਕਾਂ 'ਚ ਬਦਲਣ ਦੀ ਯੋਜਨਾ ਬਣਾ ਰਹੀ ਹੈ। ਇਸ ਸਮੇਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਕਰੀਬ 550 ਸਹਾਇਕ ਸਿਹਤ ਕੇਂਦਰ (ਡਿਸਪੈਂਸਰੀਆਂ) ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਆਮ ਆਦਮੀ ਕਲੀਨਿਕਾਂ 'ਚ ਤਬਦੀਲ ਕੀਤਾ ਜਾਵੇਗਾ।
ਵੱਡੀ ਵਾਰਦਾਤ : ਭਰਾ ਨੇ ਪੱਠੇ ਵੱਢਣ ਵਾਲੇ ਟੋਕੇ ਨਾਲ ਵੱਢੀ ਛੋਟੀ ਭੈਣ, ਲਾਸ਼ ਦੀ ਹਾਲਤ ਦੇਖ ਕੰਬੀ ਪਿੰਡ ਵਾਲਿਆਂ ਦੀ ਰੂਹ
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਫ਼ਕਰਸਰ ਵਿਖੇ ਅੱਜ ਸਵੇਰੇ ਉਸ ਵੇਲੇ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ, ਜਦੋਂ ਇਕ ਭਰਾ ਨੇ ਆਪਣੀ ਛੋਟੀ ਭੈਣ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਭਰਾ ਆਪਣੀ ਭੈਣ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਉਸ ਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਨੇ ਪੂਰੇ ਪਿੰਡ ਨੂੰ ਹੈਰਾਨ ਕਰ ਦਿੱਤਾ।
ਵੱਡੀ ਵਾਰਦਾਤ: ਭੈਣ ਨੂੰ ਮਿਲਣ ਲਈ ਛੁੱਟੀ 'ਤੇ ਆਏ ਫ਼ੌਜੀ ਦਾ ਗੋਲ਼ੀਆਂ ਮਾਰ ਕੀਤਾ ਕਤਲ
ਸੋਮਵਾਰ ਰਾਤ ਆਪਣੀ ਭੈਣ ਨੂੰ ਮਿਲਣ ਛੁੱਟੀ ’ਤੇ ਆਏ ਹੋਏ ਫ਼ੌਜੀ ਨੂੰ ਰਸਤੇ ’ਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਲਗਭਗ 10 ਵਜੇ ਛੁੱਟੀ ’ਤੇ ਆਇਆ ਫ਼ੌਜੀ ਜਵਾਨ ਆਪਣੀ ਭੈਣ ਨੂੰ ਮਿਲਣ ਆਇਆ ਹੋਇਆ ਸੀ।
ਆਮਦਨ ਕਰ ਵਿਭਾਗ ਦੀ ਸਖ਼ਤੀ, ਮੋਟੀ ਰਕਮ ਦਾਨ ਦੇਣ ਵਾਲੀਆਂ ਦੀ ਦੇਣੀ ਪਵੇਗੀ ਜਾਣਕਾਰੀ
ਆਮਦਨ ਕਰ ਵਿਭਾਗ ਨੇ ਆਮਦਨ ਕਰ ਛੋਟ ਦਾ ਦਾਅਵਾ ਕਰਨ ਵਾਲੇ ਚੈਰੀਟੇਬਲ ਸੰਸਥਾਨਾਂ ਲਈ ਖੁਲਾਸੇ ਦੇ ਮਿਆਰਾਂ ’ਚ ਬਦਲਾਅ ਕਰਦੇ ਹੋਏ ਵਾਧੂ ਵੇਰਵਾ ਦੇਣ ਨੂੰ ਕਿਹਾ ਹੈ। ਆਮਦਨ ਕਰ ਨਿਯਮਾਂ ’ਚ ਕੀਤੀ ਗਈ ਸੋਧ 1 ਅਕਤੂਬਰ ਤੋਂ ਲਾਗੂ ਹੋਵੇਗੀ। ਇਸ ਦੇ ਮੁਤਾਬਕ ਚੈਰੀਟੇਬਲ ਸੰਸਥਾਨਾਂ ਨੂੰ ਹੁਣ ਇਹ ਖੁਲਾਸਾ ਕਰਨਾ ਹੋਵੇਗਾ ਕਿ ਉਨ੍ਹਾਂ ਦੀ ਗਤੀਵਿਧੀਆਂ ਚੈਰੀਟੇਬਲ, ਧਾਰਮਿਕ ਜਾਂ ਧਾਰਮਿਕ ਕਮ ਚੈਰੀਟੇਬਲ ਕਿਸ ਤਰ੍ਹਾਂ ਦੀਆਂ ਹਨ।
PM ਮੋਦੀ ਨੇ 5 ਵੰਦੇ ਭਾਰਤ ਐਕਸਪ੍ਰੈੱਸ ਟਰੇਨਾਂ ਨੂੰ ਦਿਖਾਈ ਹਰੀ ਝੰਡੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਗੋਆ, ਬਿਹਾਰ ਅਤੇ ਝਾਰਖੰਡ 'ਚ ਰੇਲ ਸੰਪਰਕ ਵਧਾਉਣ ਲਈ ਮੰਗਲਵਾਰ ਨੂੰ 5 ਵੰਦੇ ਭਾਰਤ ਟਰੇਨਾਂ ਨੂੰ ਇੱਥੇ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਅੱਜ ਸਵੇਰੇ ਹੀ ਇੱਥੇ ਪਹੁੰਚੇ ਸਨ।
ਅਮਰੀਕਾ ਤੋਂ ਆਈ ਜਵਾਨ ਪੁੱਤ ਦੀ ਮੌਤ ਦੀ ਖ਼ਬਰ, ਭਿਆਨਕ ਹਾਦਸੇ ਦਾ ਹੋਇਆ ਸੀ ਸ਼ਿਕਾਰ
ਅਮਰੀਕਾ ਦੇ ਨਵੇਦਾ ਸ਼ਹਿਰ 'ਚ ਇਕ ਪੰਜਾਬੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਦੋਂ ਪੁੱਤ ਦੀ ਮੌਤ ਦੀ ਖ਼ਬਰ ਮਾਪਿਆਂ ਨੂੰ ਮਿਲੀ ਤਾਂ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਮਨਦੀਪ ਸਿੰਘ ਪੁੱਤਰ ਜਰਨੈਲ ਸਿੰਘ (ਏ. ਐੱਸ. ਆਈ.) ਪਿੰਡ ਮੁਰਾਦਪੁਰ ਅਵਾਣਾ (ਮੁਕੇਰੀਆਂ) ਦਾ ਰਹਿਣ ਵਾਲਾ ਸੀ ਅਤੇ 4 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਅਮਰੀਕਾ ਗਿਆ ਸੀ।
ਘਰੋਂ ਕੰਮ 'ਤੇ ਗਏ ਨੌਜਵਾਨ ਦੀ ਸ਼ਮਸ਼ਾਨ ਘਾਟ 'ਚੋਂ ਮਿਲੀ ਲਾਸ਼, ਦੇਖ ਉੱਡੇ ਹੋਸ਼
ਥਾਣਾ ਝਬਾਲ ਅਧੀਨ ਆਉਂਦੇ ਪਿੰਡ ਪੰਡੋਰੀ ਰਣ ਸਿੰਘ ਦੇ ਸ਼ਮਸ਼ਾਨ ਘਾਟ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਕੱਲ ਸਵੇਰੇ ਦਾ ਘਰੋਂ ਕੰਮ 'ਤੇ ਗਿਆ, ਜਿਸ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਫੈਲ ਗਈ। ਜਦੋਂ ਕਿ ਥਾਣਾ ਝਬਾਲ ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
'ਅਮਰੀਕੀ ਸੇਬਾਂ ’ਤੇ 20 ਫ਼ੀਸਦੀ ਕਸਟਮ ਡਿਊਟੀ ਹਟਾਉਣ ਨਾਲ ਕਿਸਾਨਾਂ ’ਤੇ ਨਹੀਂ ਹੋਵੇਗਾ ਕੋਈ ਅਸਰ'
ਅਮਰੀਕੀ ਸੇਬਾਂ ’ਤੇ 20 ਫ਼ੀਸਦੀ ਜਵਾਬੀ ਕਸਟਮ ਡਿਊਟੀ ਹਟਾਉਣ ਦੇ ਫ਼ੈਸਲੇ ਨਾਲ ਭਾਰਤੀ ਕਿਸਾਨਾਂ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਇਕ ਸਰਕਾਰੀ ਅਧਿਕਾਰੀ ਵਲੋਂ ਇਹ ਗੱਲ ਕਹੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜੇ ਇਸ ਦਾ ਕੋਈ ਅਸਰ ਹੁੰਦਾ ਵੀ ਹੈ ਤਾਂ ਸਰਕਾਰ ਕੋਲ ਉਤਪਾਦਕਾਂ ਨੂੰ ਸਮਰਥਨ ਦੇਣ ਲਈ ਲੋੜੀਂਦੀ ਨੀਤੀਗਤ ਗੁੰਜਾਇਸ਼ ਹੈ।