2000 ਰੁਪਏ ਦੇ ਨੋਟ RBI ਨੇ ਲਏ ਵਾਪਸ, ਰਸੂਖ਼ਦਾਰਾਂ ਨੂੰ CM ਮਾਨ ਦੀ ਚੇਤਾਵਨੀ, ਪੜ੍ਹੋ Top 10

Friday, May 19, 2023 - 08:43 PM (IST)

2000 ਰੁਪਏ ਦੇ ਨੋਟ RBI ਨੇ ਲਏ ਵਾਪਸ, ਰਸੂਖ਼ਦਾਰਾਂ ਨੂੰ CM ਮਾਨ ਦੀ ਚੇਤਾਵਨੀ, ਪੜ੍ਹੋ Top 10

ਜਲੰਧਰ (ਬਿਊਰੋ) : ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਦੇਸ਼ ਦੀ ਸਭ ਤੋਂ ਵੱਡੀ ਕਰੰਸੀ 2 ਹਜ਼ਾਰ ਰੁਪਏ ਦੇ ਨੋਟਾਂ ’ਤੇ ਵੱਡਾ ਫ਼ੈਸਲਾ ਲਿਆ ਹੈ। ਰਿਜ਼ਰਵ ਬੈਂਕ ਮੁਤਾਬਕ 2 ਹਜ਼ਾਰ ਰੁਪਏ ਦਾ ਨੋਟ ਲੀਗਲ ਟੈਂਡਰ ਤਾਂ ਰਹੇਗਾ ਪਰ ਇਸ ਨੂੰ ਸਰਕੁਲੇਸ਼ਨ ਤੋਂ ਬਾਹਰ ਕਰ ਦਿੱਤਾ ਜਾਵੇਗਾ। ਉਥੇ ਹੀ ਨਾਜਾਇਜ਼ ਕਬਜ਼ੇ ਕਰਨ ਵਾਲੇ ਰਸੂਖ਼ਦਾਰ ਲੋਕਾਂ ਨੂੰ ਮੁੱਖ ਮੰਤਰੀ ਮਾਨ ਵੱਲੋਂ ਸਿੱਧੀ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਨ੍ਹਾਂ ਲੋਕਾਂ ਨੇ ਕਬਜ਼ੇ ਨਾ ਛੱਡੇ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਮੁੱਖ ਮੰਤਰੀ ਮਾਨ ਵੱਲੋਂ ਇਕ ਟਵੀਟ ਕੀਤਾ ਗਿਆ ਹੈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...

RBI ਦਾ ਵੱਡਾ ਫੈਸਲਾ, ਬੰਦ ਕੀਤੇ 2 ਹਜ਼ਾਰ ਦੇ ਨੋਟ, 30 ਸਤੰਬਰ ਤਕ ਬੈਂਕਾਂ 'ਚ ਕਰਵਾ ਸਕੋਗੇ ਜਮ੍ਹਾ

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਦੇਸ਼ ਦੀ ਸਭ ਤੋਂ ਵੱਡੀ ਕਰੰਸੀ 2 ਹਜ਼ਾਰ ਰੁਪਏ ਦੇ ਨੋਟਾਂ ’ਤੇ ਵੱਡਾ ਫ਼ੈਸਲਾ ਲਿਆ ਹੈ। ਰਿਜ਼ਰਵ ਬੈਂਕ ਮੁਤਾਬਕ 2 ਹਜ਼ਾਰ ਰੁਪਏ ਦਾ ਨੋਟ ਲੀਗਲ ਟੈਂਡਰ ਤਾਂ ਰਹੇਗਾ ਪਰ ਇਸ ਨੂੰ ਸਰਕੁਲੇਸ਼ਨ ਤੋਂ ਬਾਹਰ ਕਰ ਦਿੱਤਾ ਜਾਵੇਗਾ।

ਪੰਜਾਬ 'ਚ ਰਸੂਖ਼ਦਾਰਾਂ ਨੂੰ CM ਮਾਨ ਦੀ ਸਿੱਧੀ ਚਿਤਾਵਨੀ-ਜੇ ਕਬਜ਼ੇ ਨਹੀਂ ਛੱਡੇ ਤਾਂ...

ਨਾਜਾਇਜ਼ ਕਬਜ਼ੇ ਕਰਨ ਵਾਲੇ ਰਸੂਖ਼ਦਾਰ ਲੋਕਾਂ ਨੂੰ ਮੁੱਖ ਮੰਤਰੀ ਮਾਨ ਵੱਲੋਂ ਸਿੱਧੀ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਨ੍ਹਾਂ ਲੋਕਾਂ ਨੇ ਕਬਜ਼ੇ ਨਾ ਛੱਡੇ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਮੁੱਖ ਮੰਤਰੀ ਮਾਨ ਵੱਲੋਂ ਇਕ ਟਵੀਟ ਕੀਤਾ ਗਿਆ ਹੈ।

ਖ਼ਤਰਨਾਕ ਗੈਂਗਸਟਰ ਅਰਸ਼ ਡਾਲਾ ਦਾ ਸਾਥੀ ਅੰਮ੍ਰਿਤਪਾਲ ਫਿਲੀਪੀਂਸ ਤੋਂ ਡਿਪੋਰਟ, ਲਿਆਂਦਾ ਗਿਆ ਭਾਰਤ

 ਵਿਦੇਸ਼ ਬੈਠੇ ਖ਼ਤਰਨਾਕ ਗੈਂਗਸਟਰ ਅਰਸ਼ ਡਾਲਾ ਅਤੇ ਕੈਨੇਡਾ ਵਿਚ ਮੌਜੂਦ ਗੈਂਗਸਟਰ ਦੂਨੀ ਦੇ ਕਰੀਬੀ ਗੈਂਗਸਟਰ ਅੰਮ੍ਰਿਤਪਾਲ ਨੂੰ ਫਿਲੀਪੀਂਸ ਵਿਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਗਿਆ ਹੈ। 

ਵੱਡੀ ਖ਼ਬਰ: ਬਠਿੰਡਾ ਜ਼ਿਲ੍ਹੇ ਨੂੰ ਦਹਿਲਾਉਣ ਦੀ ਧਮਕੀ, ਕਿਹਾ- ਇਸ ਨੂੰ ਤਾਂ ਹੁਣ ਰੱਬ ਹੀ ਬਚਾਵੇਗਾ

ਅੰਮ੍ਰਿਤਸਰ ਦੇ ਹੈਰੀਟੇਜ ਸਟ੍ਰੀਟ ਧਮਾਕੇ ਤੋਂ ਬਾਅਦ ਹੁਣ ਸ਼ਰਾਰਤੀ ਅਨਸਰਾਂ ਵੱਲੋਂ ਬਠਿੰਡਾ 'ਚ ਵੱਡੇ ਧਮਾਕੇ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

ਵੱਡੇ ਢਿੱਡ ਵਾਲੇ ਪੁਲਸ ਮੁਲਾਜ਼ਮਾਂ ਲਈ ਨਵੇਂ ਹੁਕਮ ਜਾਰੀ, ਨਹੀਂ ਕਰ ਸਕਣਗੇ ਫੀਲਡ 'ਚ ਡਿਊਟੀ

ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਵਲੋਂ ਵੀਰਵਾਰ ਨੂੰ ਜ਼ਿਆਦਾ ਭਾਰ ਵਾਲੇ ਪੁਲਸ ਮੁਲਾਜ਼ਮਾਂ ਨੂੰ ਮੁੜ ਤੋਂ ਫਿਟ ਹੋਣ ਤੱਕ ਪੁਲਸ ਲਾਈਨ ਟਰਾਂਸਫ਼ਰ ਕਰਨ ਦਾ ਆਦੇਸ਼ ਦਿੱਤਾ। ਵਿਜ ਨੇ ਗ੍ਰਹਿ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਨੂੰ ਲਿਖਤੀ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਵਿਭਾਗ 'ਚ ਕਈ ਪੁਲਸ ਮੁਲਾਜ਼ਮਾਂ ਦਾ ਭਾਰ ਵਧ ਗਿਆ ਹੈ ਅਤੇ ਉਨ੍ਹਾਂ ਨੂੰ ਪੁਲਸ ਲਾਈਨ 'ਚ ਟਰਾਂਸਫਰ ਕੀਤਾ ਜਾਣਾ ਚਾਹੀਦਾ। 

ਇਟਲੀ : ਹੜ੍ਹ ਨਾਲ ਹੁਣ ਤੱਕ 14 ਲੋਕਾਂ ਦੀ ਮੌਤ, ਸਰਕਾਰ ਨੇ ਕੀਤਾ ਐਮਰਜੈਂਸੀ ਦਾ ਐਲਾਨ (ਤਸਵੀਰਾਂ)

ਇਟਲੀ ਜਿੰਨਾਂ ਸੋਹਣਾ ਤੇ ਇਤਿਹਾਸਕ ਦੇਸ਼ ਹੈ ਉਸ ਨਾਲੋਂ ਵੱਧ ਉਜਾੜੇ ਦਾ ਸੰਤਾਪ ਹੱਢੀ ਹੰਡਾਉਂਦਾ ਆ ਰਿਹਾ ਹੈ। ਇਸ ਨੂੰ ਕਦੇ ਭੂਚਾਲ, ਕਦੇ ਕੋਰੋਨਾ ਤੇ ਕਦੀ ਹੜ੍ਹ ਵਰਗੀਆਂ ਕੁਦਰਤੀ ਆਫਤਾਂ ਝੰਬ ਕੇ ਅੰਦਰੋਂ-ਅੰਦਰੀ ਖੋਖਲਾ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਇਟਲੀ ਦੇ ਬਾਸਿੰਦੇ ਚਾਹੇ ਉਹ ਇਟਾਲੀਅਨ ਹਨ ਜਾਂ ਪ੍ਰਵਾਸੀ, ਅਜਿਹੀਆਂ ਪ੍ਰਸਥਿਤੀਆਂ ਨੂੰ ਪਛਾੜ ਕੇ ਹਮੇਸ਼ਾ ਹੀ ਅੱਗੇ ਵੱਧਣ ਲਈ ਸੰਜੀਦਾ ਰਹਿੰਦੇ ਹਨ।

ਮੰਤਰੀ ਧਾਲੀਵਾਲ ਨੇ ਇਨ੍ਹਾਂ ਲੋਕਾਂ ਨੂੰ ਦਿੱਤਾ 31 ਮਈ ਤੱਕ ਦਾ Ultimatum, ਸੁਖਬੀਰ 'ਤੇ ਵੀ ਸਾਧਿਆ ਨਿਸ਼ਾਨਾ

 ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ 31 ਮਈ ਤੱਕ ਜ਼ਮੀਨ ਛੱਡਣ ਦੀ ਅਪੀਲ ਕੀਤੀ ਹੈ। ਧਾਲੀਵਾਲ ਨੇ ਕਿਹਾ ਕਿ 31 ਮਈ ਤੱਕ ਕਬਜ਼ਾ ਛੱਡਣ ਵਾਲਿਆਂ 'ਤੇ ਕੋਈ ਕਾਰਵਾਈ ਨਹੀਂ ਹੋਵੇਗੀ। 

ਕਾਲ ਬਣ ਕੇ ਆਏ ਬੇਸਹਾਰਾ ਪਸ਼ੂ ਕਾਰਣ 4 ਬੱਚਿਆਂ ਦੇ ਪਿਓ ਨੂੰ ਮਿਲੀ ਦਰਦਨਾਕ ਮੌਤ

ਸ਼ੁੱਕਰਵਾਰ ਸਵੇਰੇ ਪਿੰਡ ਬਲਿਆਲ ਸੂਏ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਵੱਡੀ ਖ਼ਬਰ : ਹੁਣ ਡੇਰਾਬੱਸੀ ਦੀ ਕੈਮੀਕਲ ਫੈਕਟਰੀ 'ਚ ਗੈਸ ਲੀਕ, ਦਹਿਸ਼ਤ 'ਚ ਇਲਾਕੇ ਦੇ ਲੋਕ

 ਇੱਥੇ ਇਕ ਕੈਮੀਕਲ ਫੈਕਟਰੀ 'ਚ ਬੀਤੀ ਦੇਰ ਰਾਤ ਗੈਸ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ, ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਜਾਣੋ 22 ਤਾਰੀਖ਼ ਤੱਕ ਕਿਹੋ ਜਿਹਾ ਰਹੇਗਾ ਮੌਸਮ

 ਪੰਜਾਬ 'ਚ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵਲੋਂ 22 ਮਈ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। 

 

 

 

 

 

 

 


author

Manoj

Content Editor

Related News