ਮੁੜ ਸਿੰਘੂ ਬਾਰਡਰ ’ਤੇ ਇਕੱਠੇ ਹੋਣਗੇ ਕਿਸਾਨ, ਡੇਰਾ ਪ੍ਰੇਮੀ ਪ੍ਰਦੀਪ ਕਤਲਕਾਂਡ ਦਾ ਸ਼ੂਟਰ ਗ੍ਰਿਫ਼ਤਾਰ, ਪੜ੍ਹੋ Top 10

Sunday, Nov 20, 2022 - 08:16 PM (IST)

ਮੁੜ ਸਿੰਘੂ ਬਾਰਡਰ ’ਤੇ ਇਕੱਠੇ ਹੋਣਗੇ ਕਿਸਾਨ, ਡੇਰਾ ਪ੍ਰੇਮੀ ਪ੍ਰਦੀਪ ਕਤਲਕਾਂਡ ਦਾ ਸ਼ੂਟਰ ਗ੍ਰਿਫ਼ਤਾਰ, ਪੜ੍ਹੋ Top 10

ਜਲੰਧਰ (ਬਿਊਰੋ) : ਕੇਂਦਰ ਸਰਕਾਰ ਦੇ ਵਿਵਾਦਿਤ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਸਫ਼ਲ ਹੋਣ ਤੋਂ ਬਾਅਦ ਦਸੰਬਰ 2021 'ਚ ਆਪਣੇ ਘਰਾਂ ਨੂੰ ਪਰਤੇ ਕਿਸਾਨ ਮੁੜ ਸਿੰਘੂ ਬਾਰਡਰ 'ਤੇ ਜੁਟਣ ਦੀ ਯੋਜਨਾ ਬਣਾ ਰਹੇ ਹਨ। ਕਿਸਾਨ ਆਗੂਆਂ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਦੀ ਸਰਕਾਰ ਨੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਦਾ ਅੰਦੋਲਨ ਮੁਲਤਵੀ ਜ਼ਰੂਰ ਕਰਵਾ ਦਿੱਤਾ ਪਰ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਉਥੇ ਡੇਰਾ ਸੱਚਾ ਸੌਦਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ’ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ’ਚ ਕੋਟਕਪੂਰਾ ਵਿਚ ਹੋਏ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਵਿਚ ਸ਼ਾਮਲ ਇਕ ਹੋਰ ਦੋਸ਼ੀ ਰਮਜ਼ਾਨ ਖਾਨ ਉਰਫ਼ ਰਾਜ ਹੁੱਡਾ ਨੂੰ ਗ੍ਰਿਫ਼ਤਾਰ ਕਰਨ ਵਿਚ ਪੰਜਾਬ ਪੁਲਸ ਨੂੰ ਅੱਜ ਯਾਨੀ ਕਿ ਐਤਵਾਰ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...

ਅੰਦੋਲਨ ਦੇ ਇਕ ਸਾਲ ਬਾਅਦ ਮੁੜ ਸਿੰਘੂ ਬਾਰਡਰ 'ਤੇ ਇਕੱਠੇ ਹੋਣਗੇ ਕਿਸਾਨ

ਕੇਂਦਰ ਸਰਕਾਰ ਦੇ ਵਿਵਾਦਿਤ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਸਫ਼ਲ ਹੋਣ ਤੋਂ ਬਾਅਦ ਦਸੰਬਰ 2021 'ਚ ਆਪਣੇ ਘਰਾਂ ਨੂੰ ਪਰਤੇ ਕਿਸਾਨ ਮੁੜ ਸਿੰਘੂ ਬਾਰਡਰ 'ਤੇ ਜੁਟਣ ਦੀ ਯੋਜਨਾ ਬਣਾ ਰਹੇ ਹਨ। ਕਿਸਾਨ ਆਗੂਆਂ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਦੀ ਸਰਕਾਰ ਨੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਦਾ ਅੰਦੋਲਨ ਮੁਲਤਵੀ ਜ਼ਰੂਰ ਕਰਵਾ ਦਿੱਤਾ ਪਰ ਆਪਣਾ ਵਾਅਦਾ ਪੂਰਾ ਨਹੀਂ ਕੀਤਾ।

ਡੇਰਾ ਪ੍ਰੇਮੀ ਪ੍ਰਦੀਪ ਕਤਲਕਾਂਡ ਦਾ ਸ਼ੂਟਰ ਪੁਲਸ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ

ਡੇਰਾ ਸੱਚਾ ਸੌਦਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ’ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ’ਚ ਕੋਟਕਪੂਰਾ ਵਿਚ ਹੋਏ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਵਿਚ ਸ਼ਾਮਲ ਇਕ ਹੋਰ ਦੋਸ਼ੀ ਰਮਜ਼ਾਨ ਖਾਨ ਉਰਫ਼ ਰਾਜ ਹੁੱਡਾ ਨੂੰ ਗ੍ਰਿਫ਼ਤਾਰ ਕਰਨ ਵਿਚ ਪੰਜਾਬ ਪੁਲਸ ਨੂੰ ਅੱਜ ਯਾਨੀ ਕਿ ਐਤਵਾਰ ਨੂੰ ਵੱਡੀ ਸਫ਼ਲਤਾ ਮਿਲੀ ਹੈ। ਰਾਜਸਥਾਨ ਦੇ ਜੈਪੁਰ 'ਚ ਐਨਕਾਊਂਟਰ ਤੋਂ ਬਾਅਦ ਸ਼ੂਟਰ ਰਾਜ ਹੁੱਡਾ ਨੂੰ ਗ੍ਰਿਫ਼ਤਾਰ ਕਰ ਕੀਤਾ ਗਿਆ। 

ਖ਼ਤਰਨਾਕ ਗੈਂਗਸਟਰ ਹਰਵਿੰਦਰ ਰਿੰਦਾ ਦੀ ਮੌਤ ਬਾਰੇ ਵੱਡਾ ਖ਼ੁਲਾਸਾ, ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ

 ਪਾਕਿਸਤਾਨ ਵਿਚ ਆਈ. ਐੱਸ. ਆਈ. ਦੀ ਬੁੱਕਲ ਵਿਚ ਲੁੱਕ ਕੇ ਬੈਠੇ ਨਾਰਕੋ ਟੈਰਾਰਿਜ਼ਮ ਫੈਲਾਉਣ ਵਾਲੇ ਖ਼ਤਰਨਾਕ ਗੈਂਗਸਟਰ ਅਤੇ ਅੱਤਵਾਦੀ ਹਰਵਿੰਦਰ ਰਿੰਦਾ ਦੀ ਮੌਤ ’ਤੇ ਸਸਪੈਂਸ ਬਣਾਇਆ ਹੋਇਆ ਹੈ। ਇਕ ਪਾਸੇ ਗੈਂਗਸਟਰ ਉਸ ਦੀ ਮੌਤ ਦੀ ਜ਼ਿੰਮੇਵਾਰੀ ਲੈ ਰਹੇ ਹਨ, ਉਥੇ ਹੀ ਦੂਜੇ ਪਾਸੇ ਸੂਤਰ ਉਸ ਦੀ ਮੌਤ ਦੀ ਵਜ੍ਹਾ ਨਸ਼ੇ ਦੀ ਓਵਰਡੋਜ਼ ਦੱਸ ਰਹੇ ਹਨ। 

ਅਹਿਮ ਖ਼ਬਰ : ਕੋਟਕਪੂਰਾ ਫਾਇਰਿੰਗ ਮਾਮਲੇ 'ਚ ਸਾਬਕਾ DGP ਸੈਣੀ ਨੂੰ ਸੰਮਨ ਜਾਰੀ, ਇਸ ਤਾਰੀਖ਼ ਨੂੰ ਪੇਸ਼ ਹੋਣ ਦੇ ਹੁਕਮ

ਪੰਜਾਬ ਦੇ ਜ਼ਿਲ੍ਹਾ ਫਰੀਦਕੋਟ 'ਚ ਸਾਲ 2015 ਦੌਰਾਨ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਕੋਟਕਪੂਰਾ ਚੌਂਕ ’ਤੇ ਧਰਨਾ-ਪ੍ਰਦਰਸ਼ਨ ਕਰ ਰਹੇ ਸਿੱਖ ਸੰਗਠਨਾਂ ’ਤੇ ਫਾਇਰਿੰਗ ਦੇ ਮਾਮਲੇ 'ਚ ਤਤਕਾਲੀ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਤੋਂ ਪੁੱਛਗਿੱਛ ਹੋਵੇਗੀ। 

ਅਮਰੀਕੀ ਯੂਨੀਵਰਸਿਟੀ ਦਾ ਵੱਡਾ ਫ਼ੈਸਲਾ, ਸਿੱਖ ਵਿਦਿਆਰਥੀਆਂ ਨੂੰ 'ਸ੍ਰੀ ਸਾਹਿਬ' ਪਹਿਨਣ ਦੀ ਦਿੱਤੀ ਇਜਾਜ਼ਤ

ਅਮਰੀਕਾ ਵਿਖੇ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ, ਸ਼ਾਰਲੋਟ ਨੇ ਆਪਣੀ ‘ਵੈਪਨਜ਼ ਆਨ ਕੈਂਪਸ’ ਨੀਤੀ ਨੂੰ ਅਪਡੇਟ ਕੀਤਾ ਹੈ ਅਤੇ ਇਸ ਮਗਰੋਂ ਸਿੱਖ ਵਿਦਿਆਰਥੀਆਂ ਨੂੰ ਕੈਂਪਸ ਵਿੱਚ 'ਸ੍ਰੀ ਸਾਹਿਬ' ਪਹਿਨਣ ਦੀ ਇਜਾਜ਼ਤ ਦਿੱਤੀ ਹੈ।ਇਹ ਕਦਮ ਯੂਨੀਵਰਸਿਟੀ ਦੇ ਇੱਕ ਸਿੱਖ ਵਿਦਿਆਰਥੀ ਨੂੰ ਸ੍ਰੀ ਸਾਹਿਬ ਪਹਿਨਣ ਲਈ ਕੈਂਪਸ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਦੋ ਮਹੀਨੇ ਬਾਅਦ ਚੁੱਕਿਆ ਗਿਆ।

ਸੜਕ ਲਈ ਜ਼ਮੀਨ ਐਕਵਾਇਰ ਕਰਨ ਪੁੱਜੀ ਪੁਲਸ ਨੂੰ ਕਿਸਾਨਾਂ ਨੇ ਬੇਰੰਗ ਮੋੜਿਆ, ਆਖੀ ਵੱਡੀ ਗੱਲ

ਭਾਰਤ ਮਾਲਾ ਸੜਕੀ ਪਰਿਯੋਜਨਾ ਤਹਿਤ ਰੋਪੜ ਤੋਂ ਲੈ ਕੇ ਲੁਧਿਆਣਾ ਤੱਕ ਬਣ ਰਹੇ ਹਾਈਵੇਜ਼ ਲਈ ਅੱਜ ਪੁਲਸ ਪ੍ਰਸ਼ਾਸਨ ਹਲਕਾ ਸਾਹਨੇਵਾਲ ਦੇ ਪਿੰਡ ਬੌਂਕੜ ਗੁੱਜਰਾਂ ਵਿਖੇ ਜ਼ਮੀਨ ਐਕਵਾਇਰ ਕਰਨ ਪੁੱਜਾ। ਕਿਸਾਨ ਜੱਥੇਬੰਦੀਆਂ ਲੱਖੋਵਾਲ, ਉਗਰਾਹਾਂ, ਜ਼ਮੀਨ ਮਾਲਕਾਂ ਅਤੇ ਰੋਡ ਸੰਘਰਸ਼ ਕਮੇਟੀ ਦੇ ਸਖ਼ਤ ਵਿਰੋਧ ਕਾਰਨ ਉਨ੍ਹਾਂ ਨੂੰ ਬਿਨ੍ਹਾਂ ਕਬਜ਼ੇ ਲਏ ਵਾਪਸ ਪਰਤਣਾ ਪਿਆ। 

ਅਮਰੀਕਾ : ਨਾਈਟ ਕਲੱਬ 'ਚ ਗੋਲੀਬਾਰੀ, 5 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖ਼ਮੀ

 ਅਮਰੀਕਾ ਦੇ ਕੋਲੋਰਾਡੋ ਸਪ੍ਰਿੰਗਸ ਸ਼ਹਿਰ ਦੇ ਇੱਕ ਨਾਈਟ ਕਲੱਬ ਵਿੱਚ ਐਤਵਾਰ ਨੂੰ (ਭਾਰਤੀ ਸਮੇਂ ਮੁਤਾਬਕ) ਅੰਨ੍ਹੇਵਾਹ ਗੋਲੀਬਾਰੀ ਹੋਈ। ਜਿਸ 'ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ, ਜਦਕਿ 18 ਹੋਰ ਜ਼ਖਮੀ ਹੋ ਗਏ। ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਕੋਲੋਰਾਡੋ ਸਪ੍ਰਿੰਗਜ਼ ਪੁਲਸ ਵਿਭਾਗ ਦੀ ਅਧਿਕਾਰੀ ਲੈਫਟੀਨੈਂਟ ਪਾਮੇਲਾ ਕਾਸਤਰੋ ਨੇ ਕਿਹਾ ਕਿ ਇੱਕ LGBTQ ਨਾਈਟ ਕਲੱਬ ਵਿੱਚ ਸ਼ਨੀਵਾਰ ਦੇਰ ਰਾਤ ਹੋਈ ਗੋਲੀਬਾਰੀ ਵਿੱਚ ਘੱਟੋ ਘੱਟ ਪੰਜ ਲੋਕ ਮਾਰੇ ਗਏ ਅਤੇ 18 ਹੋਰ ਜ਼ਖਮੀ ਹੋ ਗਏ।

ਪੰਜਾਬ ਦੇ ਦਰਜਨਾਂ ਪਿੰਡ ਉਜਾੜ ਕੇ ਬਣੇ ਚੰਡੀਗੜ੍ਹ ’ਤੇ ਸਿਰਫ਼ ਪੰਜਾਬ ਦਾ ਹੱਕ : ਐਡਵੋਕੇਟ ਧਾਮੀ

ਚੰਡੀਗੜ੍ਹ ’ਚ ਵੱਖਰੀ ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਵਾਸਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਵੱਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਕੀਤੀ ਜਾ ਰਹੀ ਚਾਰਾਜੋਈ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਦੇ ਦਰਜਨਾਂ ਪਿੰਡ ਉਜਾੜ ਕੇ ਬਣੇ ਚੰਡੀਗੜ੍ਹ ’ਤੇ ਸਿਰਫ਼ ਪੰਜਾਬ ਦਾ ਹੀ ਹੱਕ ਹੈ ਅਤੇ ਇਸ ’ਤੇ ਕਿਸੇ ਨੂੰ ਵੀ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ।

ਖੰਨਾ ਦੇ ਪ੍ਰਾਈਵੇਟ ਸਕੂਲ ਦੇ ਅਨੋਖੇ ਫਰਮਾਨ ਨੇ ਖੜ੍ਹਾ ਕੀਤਾ ਵੱਡਾ ਵਿਵਾਦ, ਸਿੱਖਿਆ ਮੰਤਰੀ ਬੋਲੇ ਲਵਾਂਗੇ ਐਕਸ਼ਨ

ਖੰਨਾ ਦੇ ਮੋਹਨਪੁਰ ਸਥਿਤ ਗ੍ਰੀਨ ਗ੍ਰੋਵ ਪਬਲਿਕ ਸਕੂਲ ’ਚ ਸਲਾਨਾ ਸਮਾਗਮ ਦੌਰਾਨ ਸਕੂਲ ਮੈਨੇਜਮੈਂਟ ਦੇ ਫਰਮਾਨ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਦਰਅਸਲ ਸਕੂਲ ਪ੍ਰਿੰਸੀਪਲ ਵੱਲੋਂ ਸਲਾਨਾ ਸਮਾਗਮ ’ਚ ਬੱਚਿਆਂ ਦੇ ਦਾਦਾ-ਦਾਦੀ ਦੀ ਐਂਟਰੀ ’ਤੇ ਪਾਬੰਦੀ ਲਗਾ ਦਿੱਤੀ ਗਈ। ਇਸਨੂੰ ਇੱਕ ਤਰ੍ਹਾਂ ਦਾ ਬਜ਼ੁਰਗਾਂ ਦਾ ਅਪਮਾਨ ਸਮਝਿਆ ਗਿਆ ਹੈ। ਇਹ ਮਸਲਾ ਡੀ. ਸੀ. ਲੁਧਿਆਣਾ ਸੁਰਭੀ ਮਲਿਕ ਕੋਲ ਵੀ ਪੁੱਜ ਗਿਆ ਹੈ।

ਲੁਧਿਆਣਾ : 'ਆਪ' ਆਗੂ ਸੰਜੇ ਸਿੰਘ ਖ਼ਿਲਾਫ਼ ਦਾਇਰ ਮਾਣਹਾਨੀ ਮਾਮਲੇ ਦੀ ਸੁਣਵਾਈ 2 ਦਸੰਬਰ ਤੱਕ ਟਲੀ

ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਖ਼ਿਲਾਫ਼ ਦਾਇਰ ਕੀਤੇ ਗਏ ਮਾਣਹਾਨੀ ਦੇ ਮਾਮਲੇ ਦੀ ਸੁਣਵਾਈ ਲੁਧਿਆਣਾ ਦੀ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ 2 ਦਸੰਬਰ ਲਈ ਰੱਦ ਕਰ ਦਿੱਤੀ ਹੈ।

 


author

Manoj

Content Editor

Related News