15 ਸਾਲ ਪੁਰਾਣੀਆਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ ਡੀਜ਼ਲ ਤੇ ਪੰਜਾਬ ਭਰ ’ਚ ਵੱਡਾ ਐਕਸ਼ਨ, ਜਾਣੋ ਅੱਜ ਦੀਆਂ ਟੌਪ-10 ਖਬਰਾਂ
Saturday, Mar 01, 2025 - 05:12 PM (IST)

ਜਲੰਧਰ - ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਚੱਲਦੇ ਪੰਜਾਬ ਪੁਲਸ ਨੇ ਕਈ ਜ਼ਿਲ੍ਹਿਆਂ ਵਿਚ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਅੱਜ ਵੱਡੇ ਪੱਧਰ 'ਤੇ ਪੁਲਸ ਨੂੰ ਜ਼ਮੀਨੀ ਪੱਧਰ 'ਤੇ ਉਤਾਰਿਆ ਗਿਆ ਹੈ, ਉੱਥੇ ਹੀ 15 ਸਾਲ ਤੋਂ ਵੱਧ ਪੁਰਾਣੀਆਂ ਗੱਡੀਆਂ ਨੂੰ ਹੁਣ ਪੈਟਰੋਲ-ਡੀਜ਼ਲ ਨਹੀਂ ਮਿਲੇਗਾ। ਇਹ ਫੈਸਲਾ ਸਰਕਾਰ ਵਲੋਂ ਵੱਧਦੇ ਹੋਏ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਲਿਆ ਗਿਆ ਹੈ। ਇਸ ਸੰਬੰਧੀ ਬਕਾਇਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਜੇਕਰ ਕੌਮਾਂਤਰੀ ਪੱਧਰ ਦੀ ਗੱਲ ਕਰੀਏ ਤਾਂ ਅਮਰੀਕਾ 'ਅੰਗਰੇਜ਼ੀ' ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਦੇਣ ਵਾਲਾ ਇਕ ਕਾਰਜਕਾਰੀ ਆਦੇਸ਼ ਜਾਰੀ ਕਰਨ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਬੰਧ ਵਿੱਚ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ
1. ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ
ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਪੰਡੋਰੀ ਗੋਲਾ ਵਿਖੇ ਸੋਗ ਪਰਸ ਗਿਆ ਹੈ। ਦਰਅਸਲ ਇਕ ਘਰ ਦੀ ਛੱਤ ਡਿੱਗਣ ਕਰਕੇ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਸ਼ਿਕਾਰ 'ਚ ਪਤੀ-ਪਤਨੀ ਅਤੇ ਤਿੰਨ ਬੱਚੇ ਹੋਏ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ
2. ਪੰਜਾਬ ਪੁਲਸ ਵੱਲੋਂ ਇਕ ਹੋਰ ਜ਼ਬਰਦਸਤ ਐਨਕਾਊਂਟਰ, ਕੀਤੀ ਤਾਬੜਤੋੜ ਫਾਇਰਿੰਗ
ਪੰਜਾਬ 'ਚ ਲਗਾਤਾਰ ਪੁਲਸ ਬਦਮਾਸ਼ਾਂ ਦੇ ਐਨਕਾਊਂਟਰ ਕੀਤੇ ਜਾ ਰਹੇ ਹਨ। ਇਸੇ ਵਿਚਾਲੇ ਤਰਨਤਾਰਨ ਤੋਂ ਇਕ ਹੋਰ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨੌਸ਼ਹਿਰਾ ਪਨੂੰਆਂ ਨੇੜੇ ਪੁਲਸ ਵੱਲੋਂ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੂੰ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ਾਂ ਨੇ ਮੋਟਰਸਾਈਕਲ ਰੋਕਣ ਦੀ ਬਜਾਏ ਪੁਲਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਪੁਲਸ ਨੇ ਵੀ ਜਵਾਬੀ ਕਾਰਵਾਈ 'ਚ ਬਦਮਾਸ਼ਾਂ 'ਤੇ ਫਾਇਰਿੰਗ ਕੀਤੀ ਜਿਸ 'ਚ ਦੋ ਬਦਮਾਸ਼ਾਂ ਦੇ ਗੋਲੀਆਂ ਲੱਗ ਗਈਆਂ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਪੁਲਸ ਵੱਲੋਂ ਇਕ ਹੋਰ ਜ਼ਬਰਦਸਤ ਐਨਕਾਊਂਟਰ, ਕੀਤੀ ਤਾਬੜਤੋੜ ਫਾਇਰਿੰਗ
3. ਐਨਕਾਉਂਟਰ ਸਪੈਸ਼ਲਿਸਟ ਬਿਕ੍ਰਮਜੀਤ ਸਿੰਘ ਬਰਾੜ ਨੇ ਕਰ 'ਤੀ ਵੱਡੀ ਕਾਰਵਾਈ, ਤਾਬੜ-ਤੋੜ ਚੱਲੀਆਂ ਗੋਲ਼ੀਆਂ
ਗੈਂਗਸਟਰਾਂ ਖ਼ਿਲਾਫ ਪੰਜਾਬ ਪੁਲਸ ਦੀ ਕਾਰਵਾਈ ਲਗਾਤਾਰੀ ਜਾਰੀ ਹੈ। ਸ਼ਨੀਵਾਰ ਨੂੰ ਦਿਨ ਚੜ੍ਹਦੇ ਹੀ ਘੱਗਰ ਵਿਚ ਪੁਲਸ ਅਤੇ ਗੈਂਗਸਟਰਾਂ ਵਿਚਕਾਰ ਮੁਠਭੇੜ ਹੋ ਗਈ। ਇਸ ਮੁਠਭੇੜ ਦੌਰਾਨ ਪੁਲਸ ਨੇ 2 ਗੈਂਗਸਟਰ ਕਾਬੂ ਕਰ ਲਏ। ਇਸ ਦੌਰਾਨ ਇਕ ਗੈਂਗਸਟਰ ਗੋਲੀ ਲੱਗਣ ਕਾਰਣ ਗੰਭੀਰ ਜ਼ਖਮੀ ਹੋ ਗਿਆ। ਐਨਕਾਉਂਟਰ ਸਪੈਸ਼ਲਿਸਟ ਬਿਕ੍ਰਮਜੀਤ ਸਿੰਘ ਬਰਾੜ ਖੁਦ ਆਪਣੀ ਟੀਮ ਨਾਲ ਮੌਕੇ 'ਤੇ ਮੋਜੂਦ ਰਹੇ ਜਦਕਿ ਐੱਸ.ਐੱਸ.ਪੀ. ਮੁਹਾਲੀ ਵੀ ਮੌਕੇ 'ਤੇ ਪਹੁੰਚੇ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਐਨਕਾਉਂਟਰ ਸਪੈਸ਼ਲਿਸਟ ਬਿਕ੍ਰਮਜੀਤ ਸਿੰਘ ਬਰਾੜ ਨੇ ਕਰ 'ਤੀ ਵੱਡੀ ਕਾਰਵਾਈ, ਤਾਬੜ-ਤੋੜ ਚੱਲੀਆਂ ਗੋਲ਼ੀਆਂ
4. 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਤਹਿਤ ਪੰਜਾਬ ਭਰ 'ਚ ਪੁਲਸ ਦੀ ਰੇਡ, 12000 ਤੋਂ ਵੱਧ ਅਧਿਕਾਰੀ ਮੈਦਾਨ 'ਚ
ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਚੱਲਦੇ ਪੰਜਾਬ ਪੁਲਸ ਨੇ ਕਈ ਜ਼ਿਲ੍ਹਿਆਂ ਵਿਚ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਅੱਜ ਵੱਡੇ ਪੱਧਰ 'ਤੇ ਪੁਲਸ ਨੂੰ ਜ਼ਮੀਨੀ ਪੱਧਰ 'ਤੇ ਉਤਾਰਿਆ ਗਿਆ ਹੈ, ਜਿਸ ਦੇ ਚੱਲਦੇ ਅੱਜ ਪੰਜਾਬ ਦੇ ਲਗਭਗ 750 ਟਿਕਾਣਿਆਂ 'ਤੇ ਪੰਜਾਬ ਪੁਲਸ ਦੀ ਕਾਰਵਾਈ ਜਾਰੀ ਹੈ। ਨਸ਼ੇ ਖ਼ਿਲਾਫ਼ ਪੰਜਾਬ ਵਿਚ ਅੱਜ ਪੁਲਸ ਦੇ 12000 ਤੋਂ ਵੱਧ ਅਧਿਕਾਰੀ ਅਤੇ ਜਵਾਨ ਮੈਦਾਨ ਵਿਚ ਉਤਰੇ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਤਹਿਤ ਪੰਜਾਬ ਭਰ 'ਚ ਪੁਲਸ ਦੀ ਰੇਡ, 12000 ਤੋਂ ਵੱਧ ਅਧਿਕਾਰੀ ਮੈਦਾਨ 'ਚ
5. 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਨੂੰ ਲੈ ਕੇ ਹਰਪਾਲ ਚੀਮਾ ਦਾ ਵੱਡਾ ਬਿਆਨ, ਦਿੱਤੀ ਪੂਰੀ ਜਾਣਕਾਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਸੂਬੇ ਭਰ 'ਚ 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਅੱਜ ਵੱਡੇ ਪੱਧਰ 'ਤੇ ਪੁਲਸ ਨੂੰ ਜ਼ਮੀਨੀ ਪੱਧਰ 'ਤੇ ਉਤਾਰਿਆ ਗਿਆ ਹੈ ਤਾਂ ਕਿ ਨਸ਼ਿਆਂ ਦਾ ਖਾਤਮਾ ਹੋ ਸਕੇਗਾ। ਸੂਬੇ ਭਰ ਵਿਚ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਨੂੰ ਲੈ ਕੇ ਹਰਪਾਲ ਚੀਮਾ ਦਾ ਵੱਡਾ ਬਿਆਨ, ਦਿੱਤੀ ਪੂਰੀ ਜਾਣਕਾਰੀ
6. 15 ਸਾਲ ਪੁਰਾਣੀਆਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ ਡੀਜ਼ਲ
15 ਸਾਲ ਤੋਂ ਵੱਧ ਪੁਰਾਣੀਆਂ ਗੱਡੀਆਂ ਨੂੰ ਹੁਣ ਪੈਟਰੋਲ-ਡੀਜ਼ਲ ਨਹੀਂ ਮਿਲੇਗਾ। ਇਹ ਫੈਸਲਾ ਸਰਕਾਰ ਵਲੋਂ ਵੱਧਦੇ ਹੋਏ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਲਿਆ ਗਿਆ ਹੈ। ਇਸ ਸੰਬੰਧੀ ਬਕਾਇਦਾ ਐਲਾਨ ਕਰ ਦਿੱਤਾ ਗਿਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- 15 ਸਾਲ ਪੁਰਾਣੀਆਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ ਡੀਜ਼ਲ
7. Trump ਦਾ ਨਵਾਂ ਫ਼ੈਸਲਾ, ਅਮਰੀਕਾ ਦੀ ਸਰਕਾਰੀ ਭਾਸ਼ਾ ਬਣੇਗੀ 'ਅੰਗਰੇਜ਼ੀ'
ਅਮਰੀਕਾ 'ਅੰਗਰੇਜ਼ੀ' ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਦੇਣ ਵਾਲਾ ਇਕ ਕਾਰਜਕਾਰੀ ਆਦੇਸ਼ ਜਾਰੀ ਕਰਨ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਬੰਧ ਵਿੱਚ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕਰਨ ਜਾ ਰਹੇ ਹਨ। ਰਾਸ਼ਟਰਪਤੀ ਟਰੰਪ ਜਲਦ ਇਹ ਹੁਕਮ ਜਾਰੀ ਕਰਨਗੇ। ਰਾਸ਼ਟਰਪਤੀ ਡੋਨਾਲਡ ਟਰੰਪ ਅੰਗਰੇਜ਼ੀ ਨੂੰ ਸੰਯੁਕਤ ਰਾਜ ਅਮਰੀਕਾ ਦੀ ਅਧਿਕਾਰਤ ਭਾਸ਼ਾ ਵਜੋਂ ਮਾਨਤਾ ਦੇਣ ਵਾਲਾ ਇੱਕ ਕਾਰਜਕਾਰੀ ਆਦੇਸ਼ ਜਾਰੀ ਕਰਨ ਲਈ ਤਿਆਰ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- Trump ਦਾ ਨਵਾਂ ਫ਼ੈਸਲਾ, ਅਮਰੀਕਾ ਦੀ ਸਰਕਾਰੀ ਭਾਸ਼ਾ ਬਣੇਗੀ 'ਅੰਗਰੇਜ਼ੀ'
8. 18ਵੇਂ ਜਨਮਦਿਨ ਤੋਂ ਇਕ ਦਿਨ ਪਹਿਲਾਂ ਮਾਂ ਨੇ ਹੱਥੀਂ ਮਾਰਿਆ ਜਵਾਨ ਪੁੱਤ, ਕਿਹਾ- ਇਹੀ ਉਸ ਦਾ Birthday Gift
ਅਮਰੀਕਾ ਦੇ ਮਿਸ਼ੀਗਨ ਤੋਂ ਇਕ ਬੇਹੱਦ ਦੁਖਦਾਈ ਅਤੇ ਪ੍ਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਮਾਂ 'ਤੇ ਆਪਣੇ 17 ਸਾਲਾ ਪੁੱਤਰ ਦਾ 18ਵੇਂ ਜਨਮਦਿਨ ਤੋਂ ਸਿਰਫ਼ ਇੱਕ ਦਿਨ ਪਹਿਲਾਂ ਕਥਿਤ ਤੌਰ 'ਤੇ ਕਤਲ ਕਰਨ ਦਾ ਦੋਸ਼ ਲੱਗਾ ਹੈ। ਫੌਕਸ17 ਦੀ ਰਿਪੋਰਟ ਅਨੁਸਾਰ 39 ਸਾਲਾ ਕੇਟੀ ਲੀ 'ਤੇ ਆਪਣੇ ਪੁੱਤਰ ਦੇ ਕਹਿਣ 'ਤੇ ਉਸਦੀ ਜਾਨ ਲੈਣ ਦਾ ਦੋਸ਼ ਹੈ। ਕਤਲ ਪਿੱਛੇ ਔਰਤ ਵੱਲੋਂ ਦੱਸਿਆ ਗਿਆ ਕਾਰਨ ਹੋਰ ਵੀ ਹੈਰਾਨ ਕਰਨ ਵਾਲਾ ਹੈ। ਔਰਤ ਦਾ ਕਹਿਣਾ ਹੈ ਕਿ ਉਸਨੇ ਆਪਣੇ ਪੁੱਤਰ ਦੀ ਆਖਰੀ ਇੱਛਾ ਪੂਰੀ ਕੀਤੀ, ਇਹ ਉਸਦੇ ਜਨਮਦਿਨ ਦਾ ਤੋਹਫ਼ਾ ਹੈ। ਔਰਤ ਦਾ ਦਾਅਵਾ ਹੈ ਕਿ ਉਸਦੇ ਪੁੱਤਰ ਨੇ ਉਸਨੂੰ ਬਾਲਗ ਹੋਣ ਤੋਂ ਪਹਿਲਾਂ ਆਪਣੀ ਜਾਨ ਲੈਣ ਲਈ ਕਿਹਾ ਸੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-18ਵੇਂ ਜਨਮਦਿਨ ਤੋਂ ਇਕ ਦਿਨ ਪਹਿਲਾਂ ਮਾਂ ਨੇ ਹੱਥੀਂ ਮਾਰਿਆ ਜਵਾਨ ਪੁੱਤ, ਕਿਹਾ- ਇਹੀ ਉਸ ਦਾ Birthday Gift
9. ਹੋਲੀ ਤੋਂ ਪਹਿਲਾਂ ਵੱਡਾ ਝਟਕਾ, ਸਰਕਾਰ ਨੇ ਮਹਿੰਗਾ ਕੀਤਾ ਗੈਸ ਸਿਲੰਡਰ
ਅੱਜ ਮਾਰਚ ਦੀ ਪਹਿਲੀ ਤਰੀਕ ਹੈ। ਇਸ ਮਿਤੀ ਤੋਂ ਪੈਟਰੋਲੀਅਮ ਕੰਪਨੀਆਂ ਜਿਵੇਂ ਇੰਡੀਅਨ ਆਇਲ (IOC), ਹਿੰਦੁਸਤਾਨ ਪੈਟਰੋਲੀਅਮ (HPCL) ਅਤੇ ਭਾਰਤ ਪੈਟਰੋਲੀਅਮ (BPCL) LPG ਗੈਸ ਸਿਲੰਡਰਾਂ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਨੇ ਅੱਜ ਤੋਂ ਕਮਰਸ਼ੀਅਲ ਗੈਸ ਸਿਲੰਡਰ ਯਾਨੀ 19 ਕਿਲੋ ਦੇ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਇਹ ਵਾਧਾ ਛੇ ਰੁਪਏ ਪ੍ਰਤੀ ਸਿਲੰਡਰ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-ਹੋਲੀ ਤੋਂ ਪਹਿਲਾਂ ਵੱਡਾ ਝਟਕਾ, ਸਰਕਾਰ ਨੇ ਮਹਿੰਗਾ ਕੀਤਾ ਗੈਸ ਸਿਲੰਡਰ
10. ਧੀ ਨਾਲ ਜੁੜੀਆਂ ਅਫਵਾਹਾਂ 'ਤੇ ਸਖ਼ਤ ਹੋਏ ਹਰਭਜਨ ਮਾਨ, ਕਰਨਗੇ ਕਾਨੂੰਨੀ ਕਾਰਵਾਈ
ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਹਰਭਜਨ ਮਾਨ ਨੇ ਕਈ ਯੂਟਿਊਬ ਚੈਨਲਾਂ ਅਤੇ ਇੰਸਟਗ੍ਰਾਮ ਪੇਜਾਂ ਨੂੰ ਮਾਣਹਾਨੀ ਨੋਟਿਸ ਭੇਜਿਆ ਹੈ। ਗਾਇਕ ਨੇ ਇਹ ਨੋਟਿਸ ਇਨ੍ਹਾਂ ਚੈਨਲਾਂ ਤੇ ਪੇਜਾਂ ਖਿਲਾਫ਼ ਆਪਣੀ ਧੀ ਖਿਲਾਫ਼ ਗਲਤ ਜਾਣਕਾਰੀ ਫੈਲਾਉਣ ਨੂੰ ਲੈ ਕੇ ਭੇਜਿਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਧੀ ਨਾਲ ਜੁੜੀਆਂ ਅਫਵਾਹਾਂ 'ਤੇ ਸਖ਼ਤ ਹੋਏ ਹਰਭਜਨ ਮਾਨ, ਕਰਨਗੇ ਕਾਨੂੰਨੀ ਕਾਰਵਾਈ