‘ਟੂਲਕਿੱਟ’ ਮਾਮਲੇ ''ਚ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ''ਤੇ ਭਗਵੰਤ ਮਾਨ ਦਾ ਤੰਜ, ਆਖ ਦਿੱਤੀ ਵੱਡੀ ਗੱਲ

Tuesday, Feb 16, 2021 - 10:15 PM (IST)

‘ਟੂਲਕਿੱਟ’ ਮਾਮਲੇ ''ਚ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ''ਤੇ ਭਗਵੰਤ ਮਾਨ ਦਾ ਤੰਜ, ਆਖ ਦਿੱਤੀ ਵੱਡੀ ਗੱਲ

ਜਲੰਧਰ - ਬੰਗਲੁਰੂ ਦੀ 22 ਸਾਲਾ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੇਸ਼ ਹੀ ਨਹੀਂ ਸਗੋਂ ਵਿਦੇਸ਼ 'ਚ ਇਸ ਦਾ ਵਿਰੋਧ ਹੋ ਰਿਹਾ ਹੈ। ਇਸ ਦਰਮਿਆਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਇਸ ਮਾਮਲੇ 'ਤੇ ਤੰਜ ਕੱਸਿਆ ਹੈ। ਮਾਨ ਨੇ ਟਵੀਟ ਕਰਦੇ ਹੋਏ ਆਖਿਆ ਹੈ ਕਿ ਕਿਸਾਨ ਅੰਦੋਲਨ ਦੌਰਾਨ ਕਿਸੇ ਵੀ ਕਿਸਾਨ ਨੂੰ ਕੋਰੋਨਾ ਨਹੀਂ ਹੋਇਆ। ਇਸ ਦਾ ਮਤਲਬ ਹੈ ਕਿ ਕੋਰੋਨਾ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਿਹਾ ਹੈ। ਜਲਦੀ ਹੀ ਕੋਰੋਨਾ 'ਤੇ ਵੀ ਦੇਸ਼ਧ੍ਰੋਹ ਦਾ ਮਾਮਲਾ ਦਰਜ ਹੋਵੇਗਾ?

ਇਹ ਵੀ ਪੜ੍ਹੋ : ਨਵਾਂਸ਼ਹਿਰ 'ਚ ਰਾਤ ਢਾਈ ਵਜੇ ਜ਼ਬਰਦਸਤ ਗੈਂਗਵਾਰ, ਹਮਲਾ ਕਰਨ ਗਏ ਨਾਮੀ ਗੈਂਗਸਟਰ ਦੀ ਮੌਤ

ਕੀ ਸੀ ਮਾਮਲਾ
ਦਰਅਸਲ ਦਿੱਲੀ ਪੁਲੀਸ ਨੇ ‘ਟੂਲਕਿੱਟ’ ਦਸਤਾਵੇਜ਼ ਮਾਮਲੇ ’ਚ ਦੋ ਸ਼ੱਕੀ ਵਿਅਕਤੀਆਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਪੁਲਸ ਅਧਿਕਾਰੀਆਂ ਮੁਤਾਬਕ ਨਿਕਿਤਾ ਜੈਕਬ ਤੇ ਸ਼ਾਂਤਨੂੰ ਖ਼ਿਲਾਫ਼ ਇਹ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਪਿਛਲੇ ਦਿਨੀਂ 21 ਸਾਲਾ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਦਿੱਲੀ ਪੁਲਸ ਨੇ ਬੰਗਲੂਰੂ ਤੋਂ ਗ੍ਰਿਫ਼ਤਾਰ ਕੀਤਾ ਸੀ ਤੇ ਹੁਣ ਉਹ ਪੁਲੀਸ ਰਿਮਾਂਡ ’ਤੇ ਹੈ। ‘ਟੂਲਕਿੱਟ’ ਮਾਮਲੇ ’ਚ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਦੀ ਦੇਸ਼ ਵਿਦੇਸ਼ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਜਦਕਿ ਭਾਰਤ ’ਚ ਵਿਰੋਧੀ ਧਿਰ ਨੇ ਇਸ ਕਾਰਵਾਈ ਨੂੰ ਲੋਕਤੰਤਰ ’ਤੇ ਹਮਲਾ ਕਰਾਰ ਦਿੱਤਾ ਹੈ। ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਨੇ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਟਵੀਟ ਕੀਤਾ ਕਿ ਭਾਰਤੀ ਅਧਿਕਾਰੀਆਂ ਨੇ ਇਕ ਹੋਰ ਨੌਜਵਾਨ ਮਹਿਲਾ ਕਾਰਕੁਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਕਿਉਂਕਿ ਉਸ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ’ਚ ਸੋਸ਼ਲ ਮੀਡੀਆ ’ਤੇ ਇੱਕ ਟੂਲਕਿੱਟ ਸਾਂਝੀ ਕੀਤੀ ਸੀ।

ਇਹ ਵੀ ਪੜ੍ਹੋ : 2022 ਦੀ ਸੱਤਾ ਦਾ ਸੈਮੀਫਾਈਨਲ ਹੋਣਗੇ 17 ਨੂੰ ਐਲਾਨੇ ਜਾਣ ਵਾਲੇ ਚੋਣ ਨਤੀਜੇ

ਭਾਰਤੀ ਮੂਲ ਦੀ ਕੈਨੇਡੀਅਨ ਕਵਿੱਤਰੀ ਤੇ ਲੇਖਿਕਾ ਰੂਪੀ ਕੌਰ ਨੇ ਵੀ ਦਿਸ਼ਾ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ। ਇਸੇ ਤਰ੍ਹਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਿਸ਼ਾ ਦੀ ਗ੍ਰਿਫਤਾਰੀ ਨਾਲ ਜੁੜੀ ਖਬਰ ਸਾਂਝੀ ਕਰਦਿਆਂ ਟਵੀਟ ਕੀਤਾ, ‘ਬੋਲ ਕਿ ਲਬ ਆਜ਼ਾਦ ਹੈਂ ਤੇਰੇ, ਬੋਲ ਕਿ ਸੱਚ ਜ਼ਿੰਦਾ ਹੈ ਅਬ ਤੱਕ! ਉਹ ਡਰੇ ਹੋਏ ਹਨ, ਦੇਸ਼ ਨਹੀਂ। ਭਾਰਤ ਚੁੱਪ ਰਹਿਣ ਵਾਲਾ ਨਹੀਂ ਹੈ।’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ‘21 ਸਾਲਾ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਲੋਕਤੰਤਰ ’ਤੇ ਹਮਲਾ ਹੈ। ਕਿਸਾਨਾਂ ਦੀ ਹਮਾਇਤ ਕਰਨਾ ਜੁਰਮ ਨਹੀਂ ਹੈ।’ ਰਾਸ਼ਟਰੀ ਜਨਤਾ ਦਲ ਦੇ ਆਗੂ ਮਨੋਜ ਝਾਅ ਨੇ ਕਿਹਾ, ‘ਮੈਨੂੰ ਲੋਕਤੰਤਰ ਦੀ ਚਿੰਤਾ ਹੋ ਰਹੀ ਹੈ ਕਿਉਂਕਿ ਇਹ ਬਹੁਤ ਹੀ ਮੁਸ਼ਕਿਲ ਦੌਰ ’ਚੋਂ ਲੰਘ ਰਿਹਾ ਹੈ।’

ਇਹ ਵੀ ਪੜ੍ਹੋ : ਜੈ ਸਿੰਘ ਵਾਲਾ ਦੇ ਦਵਿੰਦਰ ਦੀ ਨਿਊਜ਼ੀਲੈਂਡ ’ਚ ਮੌਤ

ਕਾਂਗਰਸ ਆਗੂ ਪੀ ਚਿਦੰਬਰਮ ਨੇ ਵਿਅੰਗ ਕਰਦਿਆਂ ਟਵੀਟ ਕੀਤਾ, ‘ਜੇਕਰ ਮਾਊਂਟ ਕਾਰਮਲ ਕਾਲਜ ਤੇ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੇਸ਼ ਲਈ ਖਤਰਾ ਬਣ ਗਈ ਹੈ ਤਾਂ ਭਾਰਤ ਦਾ ਸ਼ਾਸਨ ਪ੍ਰਬੰਧ ਬਹੁਤ ਹੀ ਕਮਜ਼ੋਰ ਬੁਨਿਆਦ ’ਤੇ ਖੜ੍ਹਾ ਹੈ। ਚੀਨੀ ਸੈਨਿਕਾਂ ਵੱਲੋਂ ਭਾਰਤੀ ਖੇਤਰ ’ਚ ਘੁਸਪੈਠ ਮੁਕਾਬਲੇ ਕਿਸਾਨਾਂ ਦੀ ਹਮਾਇਤ ਕਰਨ ਲਈ ਲਿਆਂਦੀ ਗਈ ਇਕ ਟੂਲਕਿੱਟ ਵੱਧ ਖਤਰਨਾਕ ਹੈ।’ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਇਹ ਨਿਊ ਇੰਡੀਆ ਦੀ ਤਾਨਾਸ਼ਾਹੀ ਹੈ ਜਿਸ ਨੂੰ ਅਮਿਤ ਸ਼ਾਹੀ ਕਿਹਾ ਜਾਂਦਾ ਹੈ। ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, ‘ਬੰਦੂਕਾਂ ਵਾਲੇ ਇੱਕ ਨਿਹੱਥੀ ਕੁੜੀ ਤੋਂ ਡਰਦੇ ਹਨ।’ ਸੀਪੀਆਈ (ਐੱਮ) ਨੇ ਕਿਹਾ ਕਿ ਸਰਕਾਰ ਨੂੰ ਸਮਾਜਿਕ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਬੰਦ ਕਰਨੀਆਂ ਚਾਹੀਦੀਆਂ ਹਨ ਤੇ ਦਿਸ਼ਾ ਰਵੀ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਇਕੱਠਿਆਂ ਹੋਇਆ ਮਾਂ-ਧੀ ਦਾ ਸਸਕਾਰ, ਲਾੜੀ ਬਣਾ, ਲਾਲ ਫੁਲਕਾਰੀ ਨਾਲ ਦਿੱਤੀ ਕੁੜੀ ਨੂੰ ਅੰਤਿਮ ਵਿਦਾਈ

ਨੋਟ - ਭਗਵੰਤ ਮਾਨ ਦੇ ਬਿਆਨ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News