ਕਿਸਾਨੀ ਅੰਦੋਲਨ ਖ਼ਤਮ ਹੋਣ ਦੇ ਨਾਲ ਹੀ ਇਸ ਤਾਰੀਖ਼ ਤੋਂ ਸ਼ੁਰੂ ਹੋਣਗੇ 'ਟੋਲ ਪਲਾਜ਼ਾ', ਜਾਣੋ ਕੀ ਨੇ ਨਵੇਂ ਰੇਟ
Saturday, Dec 11, 2021 - 12:43 PM (IST)
ਜਲੰਧਰ : ਦੇਸ਼ 'ਚ ਕਿਸਾਨ ਅੰਦੋਲਨ ਦੇ ਖ਼ਤਮ ਹੋਣ ਦੇ ਨਾਲ ਹੀ ਕੰਪਨੀਆਂ ਨੇ ਟੋਲ ਪਲਾਜ਼ਾ 'ਤੇ ਟੈਕਸ ਵਸੂਲੀ ਦੀਆਂ ਤਿਆਰੀਆਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਹਨ। 15 ਤਾਰੀਖ਼ ਤੋਂ ਟੋਲ ਪਲਾਜ਼ਿਆਂ 'ਤੇ ਵਾਹਨਾਂ ਦੀ ਟੈਕਸ ਵਸੂਲੀ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਵਧੇ ਹੋਏ ਰੇਟ ਵਸੂਲੇ ਜਾਣਗੇ। ਟੋਲ ਪਲਾਜ਼ਿਆਂ 'ਤੇ ਵਾਹਨਾਂ ਦੀ ਨਵੀਂ ਰੇਟ ਲਿਸਟ ਲਾਈ ਜਾ ਰਹੀ ਹੈ, ਜਿਸ 'ਚ ਪਿਛਲੇ ਟੋਲ ਰੇਟ ਤੋਂ 5 ਫ਼ੀਸਦੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਮਾਤਾ ਨੈਣਾ ਦੇਵੀ ਦੇ ਸ਼ਰਧਾਲੂਆਂ ਲਈ ਰਾਹਤ ਭਰੀ ਖ਼ਬਰ, ਹਿਮਾਚਲ ਪ੍ਰਦੇਸ਼ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਲਾਡੋਵਾਲ ਟੋਲ ਪਲਾਜ਼ਾ ਮੁੜ ਸ਼ੁਰੂ ਕਰਨ ਦੀ ਤਿਆਰੀ
ਲੁਧਿਆਣਾ (ਅਨਿਲ, ਭਾਖੜੀ) : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਜੱਥੇਬੰਦੀਆਂ ਵੱਲੋਂ 7 ਅਕਤੂਬਰ, 2021 ਨੂੰ ਲਾਡੋਵਾਲ ਟੋਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਬੰਦ ਕਰਵਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਹੁਣ ਮੁੜ ਟੋਲ ਪਲਾਜ਼ਾ ਸ਼ੁਰੂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਲਾਡੋਵਾਲ ਟੋਲ ਪਲਾਜ਼ਾ ਪਾਥ ਲਿਮ. ਕੰਪਨੀ ਨੂੰ ਸ਼ੁਰੂ ਕਰਨ ਦੀ ਕੰਮ ਦਿੱਤਾ ਗਿਆ ਹੈ। ਇਥੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਟੋਲ ਪਲਾਜ਼ਾ ਦੀ ਮੁਰੰਮਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪਿਛਲੇ 14 ਮਹੀਨੇ ਤੋਂ ਟੋਲ ਪਲਾਜ਼ਾ ’ਤੇ ਲੱਗੇ ਸਾਰੇ ਸਿਸਟਮ ਖ਼ਰਾਬ ਹੋ ਚੁੱਕੇ ਸਨ, ਜਿਸ ਨੂੰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ।
ਪਲਾਜ਼ਾ ਦੇ ਮੈਨੇਜ਼ਰ ਸਰਫਾਜ਼ ਖਾਨ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਨੂੰ ਐੱਨ. ਐੱਚ. ਆਈ. ਤੋਂ ਟੋਲ ਸ਼ੁਰੂ ਕਰਨ ਦਾ ਕੋਈ ਹੁਕਮ ਜਾਰੀ ਨਹੀਂ ਹੋਇਆ। ਹਾਲ ਦੀ ਘੜੀ ਉਨ੍ਹਾਂ ਦੀ ਕੰਪਨੀ ਟੋਲ ’ਤੇ ਸਾਰੇ ਸਿਸਟਮ ਚੈੱਕ ਕਰ ਕੇ ਉਨ੍ਹਾਂ ਨੂੰ ਠੀਕ ਕਰ ਰਹੀ ਹੈ ਅਤੇ ਜਿਉਂ ਹੀ ਐੱਨ. ਐੱਚ. ਆਈ. ਤੋਂ ਹੁਕਮ ਆਉਂਦੇ ਹਨ ਤਾਂ ਉਸੇ ਸਮੇਂ ਟੋਲ ਸ਼ੁਰੂ ਹੋ ਜਾਵੇਗਾ। ਹਾਲ ਦੀ ਘੜੀ ਟੋਲ ਦਾ ਸਾਰਾ ਸਟਾਫ਼ ਅਤੇ ਟੋਲ ’ਤੇ ਸਕਿਓਰਿਟੀ ਤਾਇਨਾਤ ਕੀਤੀ ਜਾ ਰਹੀ ਹੈ। ਟੋਲ ਦੇ ਜੋ ਰੇਟ ਇਕ ਸਤੰਬਰ ਨੂੰ ਲਾਗੂ ਹੋਏ ਹਨ, ਉਹੀ ਨਵੇਂ ਰੇਟ ਲਗਾਏ ਗਏ ਹਨ।
ਇਹ ਵੀ ਪੜ੍ਹੋ : 16 ਸਾਲਾਂ ਤੋਂ ਇਨਸਾਫ਼ ਦੀ ਰਾਹ ਤੱਕਦੀ 'ਕੁਲਵੰਤ ਕੌਰ' ਦੇ ਸਾਹਾਂ ਦੀ ਟੁੱਟੀ ਡੋਰ, ਦਰਦਨਾਕ ਕਹਾਣੀ ਜਾਣ ਪਿਘਲ ਜਾਵੇਗਾ ਮਨ
15 ਦਸੰਬਰ ਤੱਕ ਟੋਲ ਸ਼ੁਰੂ ਹੋਣ ਦੀ ਸੰਭਾਵਨਾ
ਲਾਡੋਵਾਲ ਟੋਲ ਪਲਾਜ਼ਾ ’ਤੇ ਬੈਠੀਆਂ ਕਿਸਾਨ ਜੱਥੇਬੰਦੀਆਂ 15 ਦਸੰਬਰ ਤੱਕ ਆਪਣਾ ਸਮਾਨ ਚੁੱਕ ਸਕਦੀਆਂ ਹਨ, ਜਿਸ ਤੋਂ ਬਾਅਦ ਟੋਲ ਸ਼ੁਰੂ ਹੋ ਸਕਦਾ ਹੈ। ਹੁਣ ਤੱਕ ਕਿਸਾਨ ਜੱਥੇਬੰਦੀਆਂ ਟੋਲ ਪਲਾਜ਼ਾ ’ਤੇ ਬੈਠੀਆਂ ਹੋਈਆਂ ਹਨ। ਧਿਆਨਦੇਣ ਯੋਗ ਹੈ ਕਿ ਜਦੋਂ ਤੱਕ ਕਿਸਾਨਾਂ ਜੱਥੇਬੰਦੀਆਂ ਬੈਠੀਆਂ ਹਨ, ਟੋਲ ਸ਼ੁਰੂ ਨਹੀਂ ਹੋ ਸਕਣਗੇ ਅਤੇ ਇਸ ਲਈ ਟੋਲ ਪਲਾਜ਼ਾ ਮੁਲਾਜ਼ਮ 15 ਦਸੰਬਰ ਤੋਂ ਬਾਅਦ ਹੀ ਟੋਲ ਪਲਾਜ਼ਾ ਸ਼ੁਰੂ ਕਰ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ