ਟੋਲ ਪਲਾਜ਼ਾ ''ਤੇ ਲੱਗੇ ਹਿੰਦੀ ਤੇ ਅੰਗਰੇਜ਼ੀ ਦੇ ਬੋਰਡਾਂ ''ਤੇ ਮਲੀ ''ਕਾਲਖ''

Monday, Oct 14, 2019 - 02:07 PM (IST)

ਟੋਲ ਪਲਾਜ਼ਾ ''ਤੇ ਲੱਗੇ ਹਿੰਦੀ ਤੇ ਅੰਗਰੇਜ਼ੀ ਦੇ ਬੋਰਡਾਂ ''ਤੇ ਮਲੀ ''ਕਾਲਖ''

ਖਰੜ (ਅਮਰਦੀਪ) : ਚੰਡੀਗੜ੍ਹ ਵਿਖੇ ਸਰਕਾਰੀ ਅਦਾਰਿਆਂ 'ਚ ਪੰਜਾਬੀ ਬੋਲੀ ਨੂੰ ਲਾਗੂ ਕਰਾਉਣ ਲਈ ਪਰਚੇ ਦਰਜ ਕਰਵਾ ਚੁੱਕੇ ਪੰਥਕ ਵਿਚਾਰ ਮੋਰਚਾ ਦੇ ਆਗੂ ਬਲਜੀਤ ਸਿੰਘ ਖਾਲਸਾ ਨੇ ਸਾਥੀਆਂ ਸਮੇਤ ਬੋਰਡਾਂ 'ਤੇ ਕਾਲਖ ਫੇਰ ਦਿੱਤੀ। ਬਲਜੀਤ ਸਿੰਘ ਖਾਲਸਾ ਨੇ ਖਰੜ-ਮੋਰਿੰਡਾ-ਲੁਧਿਆਣਾ ਕੌਮੀ ਮਾਰਗ-5 'ਤੇ ਨਵੇਂ ਬਣੇ ਟੋਲ ਪਲਾਜ਼ਾ 'ਤੇ ਸਿਰਫ ਹਿੰਦੀ ਭਾਸ਼ਾ 'ਚ ਲਿਖੇ ਬੋਰਡ 'ਤੇ ਆਪਣੇ ਸਾਥੀਆਂ ਨਾਲ ਕਾਲਖ ਮਲ ਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇਕਰ ਜਲਦੀ ਟੋਲ ਪਲਾਜ਼ਾ 'ਤੇ ਲੱਗੇ ਹਿੰਦੀ ਅਤੇ ਅੰਗਰੇਜ਼ੀ ਬੋਰਡ ਦੇ ਨਾਲ ਪੰਜਾਬੀ ਭਾਸ਼ਾ ਵਾਲੇ ਬੋਰਡ ਨਾ ਲਾਏ ਤਾਂ ਆਉਣ ਵਾਲੇ ਸਮੇਂ 'ਚ ਵੱਡਾ ਸੰਘਰਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਹਾਈਵੇਅ 'ਤੇ ਨਵੇਂ ਬਣਾਏ ਜਾ ਰਹੇ ਟੋਲ ਪਲਾਜ਼ਾ 'ਤੇ ਸਿਰਫ ਅੰਗਰੇਜ਼ੀ ਅਤੇ ਹਿੰਦੀ ਦੇ ਹੀ ਬੋਰਡ ਲਾਏ ਹੋਏ ਹਨ, ਪੰਜਾਬੀ ਭਾਸ਼ਾ ਨੂੰ ਅਣਗੌਲਿਆਂ ਕੀਤਾ ਗਿਆ ਹੈ, ਜੋ ਕਿ ਪੰਜਾਬੀ ਬੋਲੀ ਨਾਲ ਇਕ ਵੱਡਾ ਧੱਕਾ ਹੈ। ਕੌਂਸਲਰ ਸੁਰਮੁੱਖ ਸਿੰਘ ਸਮਾਜ ਸੇਵੀ ਆਗੂ ਪਰਵਿੰਦਰ ਸਿੰਘ ਬੌਂਗੀ ਸੈਣੀ ਅਤੇ ਬਾਕੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟੋਲ ਪਲਾਜ਼ਾ 'ਤੇ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ।


author

Babita

Content Editor

Related News