ਪੰਜਾਬ ਦੇ ਇਨ੍ਹਾਂ ਟੋਲ ਪਲਾਜ਼ਾ ''ਤੇ 1 ਦਸੰਬਰ ਤੋਂ ਲਾਗੂ ਹੋਵੇਗਾ ਫਾਸਟੈਗ

11/19/2019 9:25:50 AM

ਜਲੰਧਰ (ਵੈੱਬ ਡੈਸਕ) : ਪੰਜਾਬ ਦੇ 11 ਟੋਲ ਪਲਾਜ਼ਾ 'ਤੇ 1 ਦਸੰਬਰ ਤੋਂ ਫਾਸਟੈਗ ਜ਼ਰੀਏ ਟੋਲ ਟੈਕਸ ਦੀ ਵਸੂਲੀ ਨੂੰ ਲਾਜ਼ਮੀ ਕਰ ਦਿੱਤਾ ਹੈ।। ਐਨ.ਐਚ.ਏ. ਦੇ ਪ੍ਰੋਜੈਕਟ ਡਾਇਰੈਕਟਰ ਯਸ਼ਪਾਲ ਸਿੰਘ ਮੁਤਾਬਕ ਜੇਕਰ ਤੁਸੀਂ ਟੋਲ ਪਲਾਜ਼ਾ 'ਤੇ ਫਾਸਟੈਗ ਲੇਣ ਵਿਚੋਂ ਬਿਨਾਂ ਫਾਸਟੈਗ ਵਾਲੀ ਗੱਡੀ ਕੱਢਦੇ ਹੋ ਤਾਂ 2 ਗੁਣਾ ਫੀਸ ਦੇਣੀ ਪੈ ਸਕਦੀ ਹੈ। ਫਾਸਟੈਗ ਲੇਨ ਵਿਚੋਂ ਸਿਰਫ ਫਾਸਟੈਗ ਡਿਵਾਈਸ ਲੱਗੇ ਵਾਹਨ ਹੀ ਲੰਘ ਸਕਣਗੇ। ਅੰਮ੍ਰਿਤਸਰ ਸੈਕਸ਼ਨ ਅਧੀਨ ਆਉਂਦੇ ਉਸਮਾ, ਕੋਟ ਕਰਾਰ, ਚੱਕ ਬਾਹਮਣੀਆਂ, ਸ਼ਾਹਕੋਟ, ਛਿਦਾਂ ਪਿੰਡ, ਢਿੱਲਵਾਂ, ਨਿੱਝਰਪੁਰ, ਲਾਡਪਲਵਾਂ, ਵਰਿਆਮ ਨੰਗਲ, ਚੌਲਾਂਗ, ਹਰਸਾ ਮਾਨਸਰ ਵਿਚ ਸਿਸਟਮ ਲਾਗੂ ਹੋਵੇਗਾ।

ਸਾਰੇ ਹਾਈਵੇਜ਼ 'ਤੇ ਇਕ ਲੇਨ ਨੂੰ ਹਾਈਬ੍ਰਿਡ ਲੇਨ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਲੇਨ 'ਤੇ ਫਾਸਟੈਗ ਤੋਂ ਇਲਾਵਾ ਹੋਰ ਮਾਧਿਅਮਾਂ ਰਾਹੀਂ ਵੀ ਭੁਗਤਾਨ ਸਵੀਕਾਰ ਕੀਤਾ ਜਾਵੇਗਾ। ਨਵੀਂ ਕਾਰ ਨਾਲ ਹੀ ਗ੍ਰਾਹਕ ਨੂੰ ਫਾਸਟੈਗ ਜਾਰੀ ਕਰਨ ਦੀ ਯੌਜਨਾ ਹੈ। ਜੇਕਰ ਕਿਸੇ ਦੀ ਕਾਰ ਪੁਰਾਣੀ ਹੈ ਤਾਂ ਉਹ ਐਨ.ਐਚ.ਏ.ਆਈ. ਟੋਲ ਪਲਾਜ਼ਾ 'ਤੇ ਮੌਜੂਦ ਪੁਆਇੰਟ ਆਫ ਸੇਲ ਵਿਚੋਂ ਇਸ ਨੂੰ ਲੈ ਸਕਦੇ ਹਨ। ਨਾਲ ਹੀ ਤੁਸੀਂ ਐਸ.ਬੀ.ਆਈ. ਬੈਂਕ, ਸਿੰਡੀਕੇਟ ਬੈਂਕ, ਐਕਸਿਸ ਬੈਂਕ, ਆਈ.ਡੀ.ਬੀ.ਆਈ. ਬੈਂਕ, ਐਚ.ਡੀ.ਐਫ.ਸੀ. ਬੈਂਕ ਅਤੇ ਆਈ.ਸੀ.ਆਈ.ਸੀ. ਤੋਂ ਵੀ ਇਸ ਨੂੰ ਪ੍ਰਾਪਤ ਕਰ ਸਕਦੇ ਹੋ। ਫਾਸਟੈਗ 5 ਸਾਲ ਤੱਕ ਕੰਮ ਕਰ ਸਕਦਾ ਹੈ, ਜਿਸ ਨੂੰ ਜਿੰਨੀ ਜ਼ਰੂਰਤ ਹੋਵੇ ਉਹ ਓਨੇ ਹੀ ਪੈਸੇ ਫਾਸਟੈਗ ਵਿਚ ਪੁਆ ਸਕਦਾ ਹੈ।


cherry

Content Editor

Related News