ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

Monday, Apr 18, 2022 - 09:36 PM (IST)

ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਦੀ ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ 'ਤੇ ਸਿਆਸੀ ਘਮਸਾਨ ਸ਼ੁਰੂ ਹੋ ਗਿਆ ਹੈ। ਉਥੇ ਹੀ ਭਾਰਤੀ ਰਿਜ਼ਰਵ ਬੈਂਕ ਨੇ ਮਾਰਕੀਟਿੰਗ ਸਮੇਂ ਦੇ ਨਾਲ-ਨਾਲ ਬੈਂਕਿੰਗ ਘੰਟਿਆਂ 'ਚ ਬਦਲਾਅ ਕਰ ਦਿੱਤਾ ਹੈ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ-

CM ਭਗਵੰਤ ਮਾਨ ਦੀ ਢੇਸੀ ਨਾਲ ਮੁਲਾਕਾਤ 'ਤੇ ਸਿਆਸੀ ਘਮਸਾਨ, AAP ਨੇ ਕੀਤਾ ਪਲਟਵਾਰ
ਮੁੱਖ ਮੰਤਰੀ ਭਗਵੰਤ ਮਾਨ ਦੀ ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ 'ਤੇ ਸਿਆਸੀ ਘਮਸਾਨ ਸ਼ੁਰੂ ਹੋ ਗਿਆ ਹੈ। ਜਿੱਥੇ ਭਾਜਪਾ ਆਗੂ ਅਤੇ ਸਾਬਕਾ ਫ਼ੌਜ ਮੁਖੀ ਜਨਰਲ ਜੇ. ਜੇ. ਸਿੰਘ ਨੇ ਇਸ ਮੁਲਾਕਾਤ 'ਤੇ ਸਵਾਲ ਖੜ੍ਹੇ ਕੀਤੇ ਹਨ, ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਇਸ 'ਤੇ ਪਲਟਵਾਰ ਕੀਤਾ ਗਿਆ ਹੈ।

ਅੱਜ ਤੋਂ ਬਦਲ ਗਿਆ ਹੈ ਬੈਂਕਾਂ ਦੇ ਖੁੱਲ੍ਹਣ ਦਾ ਸਮਾਂ, ਜਾਣੋ ਨਵੀਂ ਸਮਾਂ ਸਾਰਣੀ ਬਾਰੇ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਐਤਵਾਰ ਨੂੰ ਮਾਰਕੀਟਿੰਗ ਸਮੇਂ ਦੇ ਨਾਲ-ਨਾਲ ਬੈਂਕਿੰਗ ਘੰਟਿਆਂ ਵਿੱਚ ਬਦਲਾਅ ਕੀਤਾ ਹੈ। ਜਿੱਥੇ ਹੁਣ ਬਾਜ਼ਾਰ ਵਿੱਚ ਵਪਾਰ ਦਾ ਸਮਾਂ ਸਵੇਰੇ 10 ਵਜੇ ਦੀ ਬਜਾਏ ਸਵੇਰੇ 9 ਵਜੇ ਕਰ ਦਿੱਤਾ ਗਿਆ ਹੈ, ਉੱਥੇ ਅੱਜ ਤੋਂ ਬੈਂਕ ਵੀ ਸਵੇਰੇ 9 ਵਜੇ ਤੋਂ ਖੁੱਲ੍ਹਣਗੇ।

ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ 'ਤੇ ਲਾਲ ਕਿਲੇ ਤੋਂ ਸੰਬੋਧਨ ਕਰਨਗੇ PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਅਪ੍ਰੈਲ ਨੂੰ ਸਿੱਖ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਨਗੇ। ਇਹ ਜਾਣਕਾਰੀ ਸੋਮਵਾਰ ਨੂੰ ਕੇਂਦਰੀ ਸੰਸਕ੍ਰਿਤੀ ਮੰਤਰਾਲਾ ਨੇ ਦਿੱਤੀ।

ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ, ਸੁਪਰੀਮ ਕੋਰਟ ਨੇ ਇਕ ਹਫ਼ਤੇ ਅੰਦਰ ਆਤਮਸਮਰਪਣ ਕਰਨ ਲਈ ਕਿਹਾ
ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈ ਕੋਰਟ ਵਲੋਂ ਦਿੱਤੀ ਗਈ ਜ਼ਮਾਨਤ ਸੋਮਵਾਰ ਨੂੰ ਰੱਦ ਕਰ ਦਿੱਤੀ।

SBI ਨੇ ਖ਼ਾਤਾਧਾਰਕਾਂ ਨੂੰ ਦਿੱਤਾ ਝਟਕਾ, ਬੈਂਕ ਤੋਂ ਲੋਨ ਲੈਣਾ ਹੋਵੇਗਾ ਮਹਿੰਗਾ
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਆਪਣੇ ਖ਼ਾਤਾਧਾਰਕਾਂ ਨੂੰ ਵੱਡਾ ਝਟਕਾ ਦਿੱਤਾ ਹੈ। SBI ਨੇ ਸੋਮਵਾਰ ਨੂੰ ਸੀਮਾਂਤ ਲਾਗਤ ਉਧਾਰ ਦਰ (MCLR) ਵਿਚ 0.10 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ।

ਰੂਪਨਗਰ ਵਿਖੇ ਭਾਖ਼ੜਾ ਨਹਿਰ ’ਚ ਡਿੱਗੀ ਕਾਰ, ਬੱਚੇ ਸਣੇ 5 ਲੋਕਾਂ ਦੀ ਮੌਤ
ਰੂਪਨਗਰ ਵਿਖੇ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਰੂਪਨਗਰ-ਸ੍ਰੀ ਆਨੰਦਪੁਰ ਸਾਹਿਬ ਮਾਰਗ ’ਤੇ ਸਥਿਤ ਪਿੰਡ ਮਲਿਕਪੁਰ ਕੋਲ ਇਕ ਕਾਰ ਦੀ ਬੱਸ ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਤੋਂ ਬਾਅਦ ਉਕਤ ਕਾਰ (ਨੰਬਰ ਆਰ. ਜੇ. 23 ਸੀ. ਡੀ. 3877) ਪੁੱਲ ਤੋਂ ਹੇਠਾਂ ਸਰਹਿੰਦ ਨਹਿਰ ’ਚ ਡਿੱਗ ਗਈ।

ਰੋਪੜ 'ਚ ਵਾਪਰਿਆ ਵੱਡਾ ਹਾਦਸਾ, ਰੇਲ ਗੱਡੀ ਦੇ 16 ਡੱਬੇ ਲੀਹੋਂ ਲੱਥੇ (ਵੀਡੀਓ)
ਰੋਪੜ 'ਚ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਮਾਲ ਗੱਡੀ ਦੇ 16 ਦੇ ਕਰੀਬ ਡੱਬ ਲੀਹੋਂ ਲੱਥ ਗਏ। ਇਹ ਹਾਦਸਾ ਬੀਤੀ ਰਾਤ ਰੋਪੜ ਮੀਆਂਪੁਰ ਵਿਚਕਾਰ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਨਜ਼ਦੀਕ ਵਾਪਰਿਆ।

ਹਰਿਆਣਾ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪਿਸਤੌਲ ਦੀ ਨੋਕ ’ਤੇ 1 ਕਰੋੜ ਰੁਪਏ ਦੀ ਲੁੱਟ
ਰਾਜਧਾਨੀ ਦਿੱਲੀ ਨਾਲ ਲਗਦੇ ਗੁਰੂਗ੍ਰਾਮ ’ਚ ਇਕ ਕੈਸ਼ ਵੈਨ ’ਚੋਂ 1 ਕਰੋੜ ਰੁਪਏ ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਕੈਸ਼ ਵੈਨ ਦੇ ਡਰਾਈਵਰ ਅਤੇ ਕਾਮਿਆਂ ਦੀਆਂ ਅੱਖਾਂ ’ਚ ਪਹਿਲਾਂ ਮਿਰਚਾਂ ਪਾਈਆਂ, ਫਿਰ ਪਿਸਤੌਲ ਦੀ ਨੋਕ ’ਤੇ ਪੂਰੀ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਸਵੀਡਨ 'ਚ ਪਵਿੱਤਰ 'ਕੁਰਾਨ' ਸਾੜਨ ਨੂੰ ਲੈ ਕੇ ਭੜਕੇ ਦੰਗੇ, ਪੁਲਸ ਵੱਲੋਂ ਗੋਲੀਬਾਰੀ (ਤਸਵੀਰਾਂ)
ਸਵੀਡਨ ਦੇ ਕਈ ਸ਼ਹਿਰਾਂ ਵਿਚ ਚੌਥੇ ਦਿਨ ਵੀ ਕੁਰਾਨ ਨੂੰ ਸਾੜਨ ਨੂੰ ਲੈ ਕੇ ਹਿੰਸਕ ਝੜਪਾਂ ਦੇਖਣ ਨੂੰ ਮਿਲੀਆਂ। ਸਵੀਡਨ ਦੇ ਓਰੇਬਰੋ ਸ਼ਹਿਰ ਵਿਚ ਇੱਕ ਅਤਿ ਸੱਜੇ ਵਿੰਗ ਅਤੇ ਪ੍ਰਵਾਸੀ ਵਿਰੋਧੀ ਸਮੂਹ ਦੁਆਰਾ ਕੁਰਾਨ ਨੂੰ ਸਾੜਿਆ ਗਿਆ ਸੀ।


author

Anuradha

Content Editor

Related News