ਅੱਜ ਬਿਜਲੀ ਬੰਦ ਰਹੇਗੀ
Saturday, Jul 28, 2018 - 01:13 AM (IST)
ਫ਼ਰੀਦਕੋਟ (ਹਾਲੀ)- ਪੁਲਸ ਲਾਈਨ ਫ਼ੀਡਰ ਦੀ ਜ਼ਰੂਰੀ ਮੁਰੰਮਤ ਕਾਰਨ 28 ਜੁਲਾਈ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਦਿੰਦਿਆਂ ਐੱਸ. ਡੀ. ਓ. ਗੌਰਵ ਕੱਕਡ਼ ਨੇ ਦੱਸਿਆ ਕਿ ਇਸ ਕਾਰਨ ਸੁਖੀਜਾ ਕਾਲੋਨੀ, ਬਲਵੀਰ ਬਸਤੀ, ਬੱਸ ਸਟੈਂਡ, ਹੁੱਕੀ ਚੌਕ, ਪੁਰਾਣੀ ਦਾਣਾ ਮੰਡੀ, ਰਾਜ ਮਹਿਲ ਅਤੇ ਠੰਡੀ ਸਡ਼ਕ ਦੀ ਬਿਜਲੀ ਬੰਦ ਰਹੇਗੀ।
ਕੋਟਕਪੂਰਾ, (ਨਰਿੰਦਰ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਸ਼ਹਿਰੀ ਉਪ ਮੰਡਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੋਟਕਪੂਰਾ ਵਿਖੇ ਸ੍ਰੀ ਮੁਕਤਸਰ ਸਾਹਿਬ ਰੋਡ ਬਿਜਲੀ ਘਰ ਤੋਂ ਚਲਦੇ ਫੈਕਟਰੀ ਫੀਡਰ ਅਤੇ ਸਿਟੀ-1 ਫੀਡਰ ਦੀ ਸਪਲਾਈ 28 ਜੁਲਾਈ ਨੂੰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀ ਸਕੀਮ ਤਹਿਤ ਫੈਕਟਰੀ ਰੋਡ ਉਪਰ ਜਾ ਰਹੀਆਂ ਪੁਰਾਣੀਆਂ ਤਾਰਾਂ ਨੂੰ ਬਦਲ ਕੇ ਨਵੀਂ ਕੇਬਲ ਪਾਈ ਜਾ ਰਹੀ ਹੈ ਤੇ ਖੰਭਿਆਂ ਦੀ ਰੱਦੋ ਬਦਲ ਵੀ ਹੋਣੀ ਹੈ। ਇਸ ਨਾਲ ਦੁਆਰੇਆਣਾ ਰੋਡ, ਪੁਰਾਣੀ ਕੋਤਵਾਲੀ, ਹਰੀਨੌ ਰੋਡ, ਚੋਪਡ਼ਾ ਬਾਗ, ਪੁਰਾਣੀ ਮੰਡੀ, ਮਾਲ ਗੁਦਾਮ ਰੋਡ, ਫੈਕਟਰੀ ਰੋਡ, ਧੰਨਾ ਬਸਤੀ ਬਾਹਮਣ ਵਾਲਾ ਰੋਡ ਅਤੇ ਕੋਠੇ ਸੈਣੀਆਂ, ਕੋਠੇ ਵਡ਼ਿੰਗ ਆਦਿ ਦੀ ਬਿਜਲੀ ਪ੍ਰਭਾਵਿਤ ਹੋਵੇਗੀ।
