ਅੱਜ ਦਾ ਰਾਸ਼ੀਫਲ

02/22/2018 7:10:28 AM

ਮੇਖ - ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜਾ ਵੀ ਕੰਮ ਹੱਥ 'ਚ ਲਓ, ਉਸ 'ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਓ ਰੱਖਣਾ ਠੀਕ ਰਹੇਗਾ।
ਬ੍ਰਿਖ- ਪੂਰੀ ਸੰਭਾਲ ਰੱਖਣ ਦੇ ਬਾਵਜੂਦ ਵੀ ਕੋਈ ਨਾ ਕੋਈ ਸਮੱਸਿਆ ਸਿਰ ਚੁੱਕੀ ਰੱਖੇਗੀ, ਖਰਚਿਆਂ ਕਰਕੇ ਅਰਥ ਦਸ਼ਾ ਤੰਗ ਰਹੇਗੀ, ਜਨਰਲ ਹਾਲਾਤ ਪ੍ਰਤੀਕੂਲ ਬਣੇ ਰਹਿਣਗੇ।
ਮਿਥੁਨ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮ ਸੰਵਾਰਨ ਵਾਲਾ, ਯਤਨ ਕਰਨ 'ਤੇ ਕਿਸੇ ਉਲਝੇ ਰੁਕੇ ਕੰਮ 'ਚ ਥੋੜ੍ਹੀ ਬਹੁਤ ਪੇਸ਼ਕਦਮੀ ਜ਼ਰੂਰ ਹੋਵੇਗੀ, ਵਿਰੋਧੀ ਕਮਜ਼ੋਰ ਤੇ ਤੇਜਹੀਣ ਰਹਿਣਗੇ।
ਕਰਕ- ਜਨਰਲ ਤੌਰ 'ਤੇ ਬਲਵਾਨ ਸਿਤਾਰੇ ਕਰਕੇ ਦੂਜਿਆਂ 'ਤੇ ਆਪ ਦੀ ਪੈਠ, ਧਾਕ, ਛਾਪ ਬਣੀ ਰਹੇਗੀ, ਵੱਡੇ ਲੋਕ ਆਪ ਦੀ ਗੱਲ, ਪੱਖ ਤੇ ਨਜ਼ਰੀਏ ਨੂੰ ਧਿਆਨ ਨਾਲ ਸੁਣਨਗੇ।
ਸਿੰਘ- ਉਦੇਸ਼ ਮਨੋਰਥ ਹੱਲ ਹੋਣਗੇ, ਯਤਨ ਕਰਨ 'ਤੇ ਪਲਾਨਿੰਗ 'ਚ ਥੋੜ੍ਹੀ ਬਹੁਤ ਪੇਸ਼ਕਦਮੀ ਜ਼ਰੂਰ ਹੋਵੇਗੀ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਕੰਨਿਆ- ਪੇਟ ਦਾ ਧਿਆਨ ਰੱਖਣਾ ਜ਼ਰੂਰੀ, ਠੰਡੀਆਂ ਵਸਤਾਂ ਅਤੇ ਸਿਹਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ, ਸਫਰ ਟਾਲ ਦੇਣਾ ਸਹੀ ਰਹੇਗਾ।
ਤੁਲਾ- ਕੰਮਕਾਜੀ ਕੰਮਾਂ 'ਚ ਕਦਮ ਬੜ੍ਹਤ ਵੱਲ, ਸਫਲਤਾ ਸਾਥ ਦੇਵੇਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਨਰਮ ਕੰਸੀਡਰੇਟ ਅਤੇ ਸੁਹਿਰਦਤਾ ਬਣਾਈ ਰੱਖਣਗੇ।
ਬ੍ਰਿਸ਼ਚਕ- ਵਿਰੋਧੀਆਂ ਨੂੰ ਨਾ ਤਾਂ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ਦੀ ਨੁਕਸਾਨ ਪਹੁੰਚਾ ਸਕਣ ਦੀ ਸ਼ਕਤੀ ਦੀ ਘੱਟ ਕੀਮਤ ਲਗਾਓ, ਸਫਰ ਟਾਲ ਦਿਓ।
ਧਨ- ਜ਼ਮੀਨੀ ਤੇ ਅਦਾਲਤੀ ਕੰਮ ਹੱਥ 'ਚ ਲੈਣ ਲਈ ਸਮਾਂ ਚੰਗਾ, ਅਰਥ ਦਸ਼ਾ ਠੀਕ ਠਾਕ ਰਹੇਗੀ, ਮਾਣ-ਸਨਮਾਨ, ਪ੍ਰਭਾਵ ਦਬਦਬਾ ਬਣਿਆ ਰਹੇਗਾ।
ਮਕਰ- ਯਤਨ ਕਰਨ 'ਤੇ ਕਿਸੇ ਜਾਇਦਾਦੀ ਕੰਮ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਪਰ ਆਪਣੇ ਗੁੱਸੇ 'ਤੇ ਕਾਬੂ ਰੱਖਣਾ ਸਹੀ ਰਹੇਗਾ।
ਕੁੰਭ- ਬੇਸ਼ੱਕ ਜਨਰਲ ਸਿਤਾਰਾ ਬਲਵਾਨ ਹੈ ਤਾਂ ਵੀ ਕੰਮਕਾਜੀ ਕੰਮਾਂ ਨੂੰ ਸੁਚੇਤ ਰਹਿ ਕੇ ਨਿਪਟਾਉਣਾ ਠੀਕ ਰਹੇਗਾ, ਘਰੇਲੂ ਮੋਰਚੇ 'ਤੇ ਤਾਲਮੇਲ, ਸਹਿਯੋਗ ਰਹੇਗਾ।
ਮੀਨ- ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ ਲਾਭਕਾਰੀ ਰਹੇਗੀ, ਪਰ ਪੇਟ ਬਾਰੇ ਸੁਚੇਤ ਜ਼ਰੂਰ ਰਹਿਣਾ ਸਹੀ ਰਹੇਗਾ।
22 ਫਰਵਰੀ, 2018, ਵੀਰਵਾਰ
ਫੱਗਣ ਸੁਦੀ ਤਿਥੀ ਸਪਤਮੀ (22-23 ਮੱਧ ਰਾਤ 2.29 ਤਕ)

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਕੁੰਭ 'ਚ
ਚੰਦਰਮਾ ਮੇਖ 'ਚ
ਮੰਗਲ ਬ੍ਰਿਸ਼ਚਕ 'ਚ 
ਬੁੱਧ ਕੁੰਭ 'ਚ
ਗੁਰੂ ਤੁਲਾ 'ਚ
ਸ਼ੁੱਕਰ ਕੁੰਭ 'ਚ
ਸ਼ਨੀ ਧਨ 'ਚ
ਰਾਹੂ ਕਰਕ 'ਚ
ਕੇਤੂ ਮਕਰ 'ਚ
ਬਿਕ੍ਰਮੀ ਸੰਮਤ : 2074, ਫੱਗਣ ਪ੍ਰਵਿਸ਼ਟੇ : 11, ਰਾਸ਼ਟਰੀ ਸ਼ਕ ਸੰਮਤ : 1939, ਮਿਤੀ : 3 (ਫੱਗਣ), ਹਿਜਰੀ ਸਾਲ : 1439, ਮਹੀਨਾ : ਜਮਾਦਿ-ਉਲ-ਸਾਨੀ, ਤਰੀਕ : 5, ਨਕਸ਼ੱਤਰ : ਭਰਣੀ (ਦੁਪਹਿਰ 1.34 ਤਕ), ਯੋਗ :  ਬ੍ਰਹਮ (ਸਵੇਰੇ 8.53 ਤਕ ਅਤੇ ਮਗਰੋਂ ਯੋਗ ਏਂਦਰ), ਚੰਦਰਮਾ : ਸ਼ਾਮ 7.24 ਤਕ ਮੇਖ ਰਾਸ਼ੀ 'ਤੇ ਅਤੇ ਮਗਰੋਂ ਬ੍ਰਿਖ ਰਾਸ਼ੀ 'ਤੇ ਪ੍ਰਵੇਸ਼ ਕਰੇਗਾ। ਭਦਰਾ ਸ਼ੁਰੂ ਹੋਵੇਗੀ (22-23 ਮੱਧ ਰਾਤ 2.29 ਤੋਂ) ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ (ਦੱਖਣ ਪੂਰਬ) ਦਿਸ਼ਾ ਲਈ। ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ। ਪੂਰਬ, ਦਿਵਸ ਤੇ ਤਿਉਹਾਰ : ਮੌਲਾਨਾ ਆਜ਼ਾਦ ਬਰਸੀ। —(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057) 


Related News