ਅੱਜ ਦਾ ਰਾਸ਼ੀਫਲ

02/21/2018 6:39:32 AM

ਮੇਖ - ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਧਿਆਨ ਨਾਲ ਕਰੋ, ਗਲੇ 'ਚ ਖਰਾਬੀ ਦਾ ਡਰ।
ਬ੍ਰਿਖ- ਉਲਝਣਾਂ ਕਰਕੇ ਮੰਜ਼ਿਲ ਨੇੜੇ ਪਹੁੰਚੀ ਪਲਾਨਿੰਗ ਦੇ ਉੱਖੜਨ-ਵਿਗੜਨ ਦਾ ਡਰ, ਇਸ ਲਈ ਕੋਈ ਵੀ ਨਵਾਂ ਪ੍ਰੋਗਰਾਮ ਸ਼ੁਰੂ ਨਾ ਕਰਨਾ ਸਹੀ ਰਹੇਗਾ।
ਮਿਥੁਨ- ਸਿਤਾਰਾ ਧਨ ਲਾਭ ਲਈ ਚੰਗਾ, ਮਿੱਟੀ, ਰੇਤਾ-ਬੱਜਰੀ, ਕਰੈਸ਼ਰ, ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਚੰਗਾ ਲਾਭ ਮਿਲੇਗਾ।
ਕਰਕ- ਅਫ਼ਸਰਾਂ ਦੇ ਲਚੀਲੇ ਰੁਖ਼ ਕਰਕੇ ਨਾ ਸਿਰਫ ਕਿਸੇ ਸਰਕਾਰੀ ਕੰਮ 'ਚੋਂ ਕੋਈ ਬਾਧਾ-ਮੁਸ਼ਕਿਲ ਹੀ ਹਟੇਗੀ, ਬਲਕਿ ਆਪ ਦੀ ਪੈਠ, ਧਾਕ ਤੇ ਛਾਪ ਬਣੀ ਰਹੇਗੀ।
ਸਿੰਘ- ਕਥਾ-ਵਾਰਤਾ 'ਚ ਰੁਚੀ ਰਹੇਗੀ, ਯਤਨ ਕਰਨ 'ਤੇ ਕੋਈ ਉਲਝਿਆ-ਰੁਕਿਆ ਕੰਮਕਾਜ ਸਿਰੇ ਚੜ੍ਹੇਗਾ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਤੇ ਤੇਜਹੀਣ ਰਹਿਣਗੇ।
ਕੰਨਿਆ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਨਾ ਤਾਂ ਕਿਸੇ 'ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ 'ਤੇ ਆਸ ਰੱਖੋ।
ਤੁਲਾ- ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਸਫਲਤਾ ਮਿਲੇਗੀ, ਮਨ 'ਚ ਸੈਰ-ਸਫ਼ਰ ਦੀ ਚਾਹਤ ਰਹੇਗੀ।
ਬ੍ਰਿਸ਼ਚਕ- ਕਿਸੇ ਵਿਰੋਧੀ ਕਰਕੇ ਠੰਡੇ ਬਸਤੇ 'ਚ ਪਈ ਕਿਸੇ ਸਮੱਸਿਆ ਦੇ ਦੁਬਾਰਾ ਜਾਗਣ ਦਾ ਡਰ ਰਹੇਗਾ , ਨੁਕਸਾਨ ਦਾ ਡਰ, ਸਫਰ ਵੀ ਨਾ ਕਰੋ। 
ਧਨ- ਸੰਤਾਨ ਦੇ ਸਹਿਯੋਗੀ ਰੁਖ਼ ਕਰਕੇ ਆਪ ਦੀ ਕੋਈ ਸਮੱਸਿਆ ਆਪਣੇ ਹੱਲ ਵੱਲ ਕੁਝ ਅੱਗੇ ਵਧ ਸਕਦੀ ਹੈ, ਇੱਜ਼ਤ-ਮਾਣ ਦੀ ਪ੍ਰਾਪਤੀ।
ਮਕਰ- ਕੋਈ ਅਦਾਲਤੀ ਕੰਮ ਹੱਥ 'ਚ ਲੈਣ 'ਤੇ ਆਪ ਦੀ ਪੈਠ, ਧਾਕ, ਛਾਪ ਵਧੇਗੀ, ਮਿੱਤਰਾਂ ਨਾਲ ਮੇਲ-ਜੋਲ ਅਤੇ ਘਰੇਲੂ ਮੋਰਚੇ 'ਤੇ ਤਣਾਤਣੀ ਰਹੇਗੀ।
ਕੁੰਭ- ਕਿਸੇ ਸੱਜਣ-ਮਿੱਤਰ ਦੀ ਮਦਦ ਲੈਣ ਲਈ ਜੇ ਆਪ ਉਸ ਨੂੰ ਅਪਰੋਚ ਕਰੋਗੇ ਤਾਂ ਉਹ ਆਪ ਦੀ ਗੱਲ ਧਿਆਨ ਨਾਲ ਸੁਣੇਗਾ।
ਮੀਨ- ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ ਵਾਲਾ, ਹਰ ਕੰਮਕਾਜ ਲਈ ਆਪ ਦਾ ਯਤਨ ਬਿਹਤਰ ਨਤੀਜਾ ਦੇਵੇਗਾ, ਮਾਣ-ਯਸ਼ ਦੀ ਪ੍ਰਾਪਤੀ।

21 ਫਰਵਰੀ, 2018, ਬੁੱਧਵਾਰ
ਫੱਗਣ ਸੁਦੀ ਤਿਥੀ ਛੱਠ (21-22 ਮੱਧ ਰਾਤ 3.50 ਤਕ)

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਕੁੰਭ 'ਚ
ਚੰਦਰਮਾ ਮੇਖ 'ਚ
ਮੰਗਲ ਬ੍ਰਿਸ਼ਚਕ 'ਚ 
ਬੁੱਧ ਕੁੰਭ 'ਚ
ਗੁਰੂ ਤੁਲਾ 'ਚ
ਸ਼ੁੱਕਰ ਕੁੰਭ 'ਚ
ਸ਼ਨੀ ਧਨ 'ਚ
ਰਾਹੂ ਕਰਕ 'ਚ
ਕੇਤੂ ਮਕਰ 'ਚ

ਬਿਕ੍ਰਮੀ ਸੰਮਤ : 2074, ਫੱਗਣ ਪ੍ਰਵਿਸ਼ਟੇ : 10, ਰਾਸ਼ਟਰੀ ਸ਼ਕ ਸੰਮਤ : 1939, ਮਿਤੀ : 2 (ਫੱਗਣ), ਹਿਜਰੀ ਸਾਲ : 1439, ਮਹੀਨਾ : ਜਮਾਦਿ-ਉਲ-ਸਾਨੀ, ਤਰੀਕ : 4, ਨਕਸ਼ੱਤਰ : ਅਸ਼ਵਨੀ (ਦੁਪਹਿਰ 2.01 ਤਕ), ਯੋਗ :  ਸ਼ੁਕਲ (ਸਵੇਰੇ 10.54 ਤਕ), ਚੰਦਰਮਾ : ਮੇਖ ਰਾਸ਼ੀ 'ਤੇ, ਦੁਪਹਿਰ 2.01 ਤਕ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ (ਪੱਛਮ-ਉੱਤਰ) ਦਿਸ਼ਾ ਲਈ। ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ। —(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057) 


Related News