ਅੱਜ ਦੀ ''ਪੰਜਾਬ ਬਚਾਓ'' ਰੈਲੀ ਵਿਰੋਧੀਆਂ ਲਈ ਆਖਰੀ ਕਿਲ੍ਹ ਸਾਬਿਤ ਹੋਵੇਗੀ : ਯਾਦੀ, ਸਾਹਨੀ, ਜੱਸੀ
Tuesday, Apr 07, 2026 - 12:15 AM (IST)
ਬੁਢਲਾਡਾ (ਬਾਂਸਲ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਬੁਢਲਾਡਾ ਚ ਕੀਤੀ ਜਾ ਰਹੀ ਪੰਜਾਬ ਬਚਾਓ ਰੈਲੀ ਵਿਰੋਧੀਆਂ ਲਈ ਆਖਰੀ ਕਿਲ੍ਹ ਸਾਬਿਤ ਹੋਵੇਗੀ। ਅੱਜ 9 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਚੱਲੀ ਹਵਾ ਨੇ ਵਿਰੋਧੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਇਹ ਸ਼ਬਦ ਅੱਜ ਇੱਥੇ ਰੈਲੀ ਦੇ ਪ੍ਰਬੰਧਾਂ ਦਾ ਜਾਇਜਾਂ ਲੈਣ ਪਹੁੰਚੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਤਨਜੋਤ ਸਿੰਘ ਸਾਹਨੀ, ਯਾਦਵਿੰਦਰ ਸਿੰਘ ਯਾਦੀ, ਜਸਵੀਰ ਸਿੰਘ ਜੱਸੀ ਨੇ ਕਹੇ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਲੋਕਾਂ ਵੱਲੋਂ ਭਰਮਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬਚਾਓ ਰੈਲੀਆਂ ਦੌਰਾਨ ਲੋਕਾਂ ਦੀ ਭੀੜ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਲੋਕ ਮੌਜੂਦਾਂ ਆਮ ਆਦਮੀ ਪਾਰਟੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਲਾਰਿਆਂ ਤੋਂ ਅੱਕ ਚੁੱਕੇ ਹਨ ਹੁਣ ਅਸਲ ਬਦਲਾਅ ਦੀ ਘੜੀ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬੁਢਲਾਡਾ ਦੀ ਅੱਜ ਦੀ ਰੈਲੀ ਤੇ ਵਿਰੋਧੀ ਪਾਰਟੀਆਂ ਦੀ ਨਜਰ ਟਿੱਕੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਆਪਣੇ ਹਰ ਵੋਟਰ ਦੇ ਸੰਪਰਕ ਵਿੱਚ ਹਨ ਅਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਲਈ ਖੁੱਦ ਪਹੁੰਚ ਕਰਦੇ ਹਨ। ਉਨ੍ਹਾਂ ਕਿਹਾ ਕਿ ਬੁਢਲਾਡਾ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਅਕਾਲੀ ਦਲ ਦੀ ਸਰਕਾਰ ਦੇਖਣਾ ਚਾਹੁੰਦੇ ਹਾਂ ਤੋਂ ਉਨ੍ਹਾਂ ਨੂੰ ਮਹਿਰੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਮਿਲੀਆ ਸਹੂਲਤਾਂ ਮੁੜ ਵਾਪਿਸ ਮਿਲ ਸਕਦੀਆਂ ਹਨ, ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ।
ਇਸ ਮੌਕੇ ਤੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਸ਼ਹਿਰੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਤਿੰਦਰ ਸੋਢੀ, ਸੂਬਾ ਡੈਲੀਗੇਟ ਗੁਰਪਾਲ ਸਿੰਘ ਠੇਕੇਦਾਰ, ਹਰਮੇਲ ਸਿੰਘ ਕਲੀਪੁਰ, ਬੱਲਮ ਸਿੰਘ ਕਲੀਪੁਰ, ਹਰਿੰਦਰ ਸਿੰਘ ਸਾਹਨੀ, ਰਜਿੰਦਰ ਸੈਣੀ ਝੰਡਾ, ਕਰਮਜੀਤ ਸਿੰਘ ਮਾਘੀ, ਕਾਕਾ ਕੋਚ, ਕੌਂਸਲਰ ਸੁਖਵਿੰਦਰ ਕੌਰ ਸੁੱਖੀ, ਅਮਰਜੀਤ ਸਿੰਘ ਕੁਲਾਣਾ, ਸਾਬਕਾ ਕੌਂਸਲਰ ਗੁਰਵਿੰਦਰ ਸੋਨੂੰ, ਦਿਲਰਾਜ ਰਾਜੂ, ਦਰਸ਼ਨ ਸਿੰਘ ਰੱਲੀ, ਤਾਰਾ ਸਿੰਘ ਵਿਰਦੀ, ਹਾਕਮ ਸਿੰਘ ਜੱਸਲ, ਹੰਸਾ ਸਿੰਘ ਅਹਿਮਦਪੁਰ ਆਦਿ ਹਾਜ਼ਰ ਸਨ।
