ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਕਿਸਾਨ ਭਲਕੇ ਟੋਲ ਪਲਾਜ਼ਾ ਕਰਨਗੇ ਬੰਦ, ਪੜ੍ਹੋ Top 10

Wednesday, Dec 14, 2022 - 08:00 PM (IST)

ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਕਿਸਾਨ ਭਲਕੇ ਟੋਲ ਪਲਾਜ਼ਾ ਕਰਨਗੇ ਬੰਦ, ਪੜ੍ਹੋ Top 10

ਜਲੰਧਰ (ਬਿਊਰੋ) : ਪਾਸਪੋਰਟ ਬਿਨੈਕਾਰਾਂ ਦੀ ਵਧਦੀ ਗਿਣਤੀ ਅਤੇ ਲੋਕਾਂ ਦੀ ਪਰੇਸ਼ਾਨੀ ਵੇਖਦੇ ਹੋਏ ਜਲੰਧਰ ਰੀਜਨਲ ਦਫ਼ਤਰ 2 ਪਾਸਪੋਰਟ ਮੇਲਿਆਂ ਦਾ ਆਯੋਜਨ ਕਰੇਗਾ। ਮੇਲੇ ਦਾ ਲਾਭ ਬਿਨੈਕਾਰ 17 ਅਤੇ 24 ਦਸੰਬਰ ਨੂੰ ਲੈ ਸਕਦੇ ਹਨ। ਮੇਲੇ ਵਿਚ ਨਵੇਂ ਪਾਸਪੋਰਟ ਵੀ ਬਣਨਗੇ ਅਤੇ ਪੁਰਾਣੇ ਰੀਨਿਊ ਵੀ ਕੀਤੇ ਜਾ ਸਕਦੇ ਹਨ। ਤਰਨਤਾਰਨ ਦੇ ਥਾਣੇ ’ਚ ਹੋਏ ਹਮਲੇ ਤੋਂ ਬਾਅਦ ਲੱਗ ਰਿਹਾ ਸੀ ਕਿ ਖ਼ਤਰਾ ਟਲ ਗਿਆ ਹੈ ਪਰ ਅਜੇ ਪੰਜਾਬ ’ਚ ਖ਼ਤਰਾ ਮੰਡਰਾ ਰਿਹਾ ਹੈ। ਖ਼ੁਫ਼ੀਆ ਏਜੰਸੀਆਂ ਨੇ ਫਿਰ ਅਲਰਟ ਰਹਿਣ ਦੇ ਇਨਪੁੱਟਸ ਦਿੱਤੇ ਹਨ। ਸੂਤਰਾਂ ਦੀ ਮੰਨੀਏ ਤਾਂ ਸਭ ਤੋਂ ਵੱਧ ਖ਼ਤਰਾ ਹਾਈਵੇ ਤੇ ਸਥਿਤ ਥਾਣਿਆਂ ’ਤੇ ਮੰਡਰਾ ਰਿਹਾ ਹੈ, ਜਿਸ ਕਾਰਨ ਕਮਿਸ਼ਨਰੇਟ ਪੁਲਸ ਦੀ ਟੈਨਸ਼ਨ ਵਧੀ ਹੋਈ ਹੈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ....

ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਜਲੰਧਰ ਸਣੇ 7 ਜ਼ਿਲ੍ਹਿਆਂ 'ਚ 2 ਦਿਨ ਲੱਗਣਗੇ ਮੇਲੇ

ਪਾਸਪੋਰਟ ਬਿਨੈਕਾਰਾਂ ਦੀ ਵਧਦੀ ਗਿਣਤੀ ਅਤੇ ਲੋਕਾਂ ਦੀ ਪਰੇਸ਼ਾਨੀ ਵੇਖਦੇ ਹੋਏ ਜਲੰਧਰ ਰੀਜ਼ਨਲ ਦਫ਼ਤਰ 2 ਪਾਸਪੋਰਟ ਮੇਲਿਆਂ ਦਾ ਆਯੋਜਨ ਕਰੇਗਾ। ਮੇਲੇ ਦਾ ਲਾਭ ਬਿਨੈਕਾਰ 17 ਅਤੇ 24 ਦਸੰਬਰ ਨੂੰ ਲੈ ਸਕਦੇ ਹਨ। ਮੇਲੇ ਵਿਚ ਨਵੇਂ ਪਾਸਪੋਰਟ ਵੀ ਬਣਨਗੇ ਅਤੇ ਪੁਰਾਣੇ ਰੀਨਿਊ ਵੀ ਕੀਤੇ ਜਾ ਸਕਦੇ ਹਨ।

ਕਿਸਾਨ ਭਲਕੇ ਤੋਂ ਬੰਦ ਕਰਨਗੇ ਪੰਜਾਬ ਭਰ ਦੇ ਟੋਲ ਪਲਾਜ਼ਾ, ਇਹ ਸਮਾਂ ਕੀਤਾ ਗਿਆ ਨਿਰਧਾਰਤ 

 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਡੀ. ਸੀ. ਦਫ਼ਤਰਾਂ ਦੇ ਬਾਹਰ ਵੱਡੀ ਗਿਣਤੀ ਵਿਚ ਨੌਜਵਾਨਾਂ, ਬੀਬੀਆਂ, ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਹੁਣ ਆਪਣੇ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਦਿਆਂ ਇਕ ਮਹੀਨੇ ਲਈ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।

 ਪੰਜਾਬ 'ਚ ਮੰਡਰਾ ਰਿਹੈ ਅੱਤਵਾਦੀ ਹਮਲੇ ਦਾ ਖ਼ਤਰਾ, ਥਾਣਿਆਂ ਲਈ ਜਾਰੀ ਹੋਏ ਇਹ ਹੁਕਮ

ਤਰਨਤਾਰਨ ਦੇ ਥਾਣੇ ’ਚ ਹੋਏ ਹਮਲੇ ਤੋਂ ਬਾਅਦ ਲੱਗ ਰਿਹਾ ਸੀ ਕਿ ਖ਼ਤਰਾ ਟਲ ਗਿਆ ਹੈ ਪਰ ਅਜੇ ਪੰਜਾਬ ’ਚ ਖ਼ਤਰਾ ਮੰਡਰਾ ਰਿਹਾ ਹੈ। ਖ਼ੁਫ਼ੀਆ ਏਜੰਸੀਆਂ ਨੇ ਫਿਰ ਅਲਰਟ ਰਹਿਣ ਦੇ ਇਨਪੁੱਟਸ ਦਿੱਤੇ ਹਨ। ਸੂਤਰਾਂ ਦੀ ਮੰਨੀਏ ਤਾਂ ਸਭ ਤੋਂ ਵੱਧ ਖ਼ਤਰਾ ਹਾਈਵੇ ਤੇ ਸਥਿਤ ਥਾਣਿਆਂ ’ਤੇ ਮੰਡਰਾ ਰਿਹਾ ਹੈ, ਜਿਸ ਕਾਰਨ ਕਮਿਸ਼ਨਰੇਟ ਪੁਲਸ ਦੀ ਟੈਨਸ਼ਨ ਵਧੀ ਹੋਈ ਹੈ।

ਪੰਜਾਬ ਦੀਆਂ ਜੇਲ੍ਹਾਂ 'ਚ ਜੈਮਰ ਲਾਉਣ ਦਾ ਮਾਮਲਾ, ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤੇ ਹੁਕਮ

ਪੰਜਾਬ ਦੀਆਂ ਜੇਲ੍ਹਾਂ 'ਚ ਜੈਮਰ ਲਗਾਉਣ ਦਾ ਮਾਮਲਾ ਸਾਲ 2011 ਤੋਂ ਲਟਕਿਆ ਹੋਇਆ ਹੈ। ਜੇਲ੍ਹਾਂ 'ਚ ਜੈਮਰ ਲਗਾਉਣ ਸਬੰਧੀ ਇਕ ਪਟੀਸ਼ਨ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪੈਂਡਿੰਗ ਹੈ। ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗ ਚਲਾਉਣ ਦੇ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਜੈਮਰ ਨਹੀਂ ਲਗਾਏ ਗਏ ਹਨ। ਇਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਿਟਕਾਰ ਲਗਾਈ ਹੈ।

ਪੰਜਾਬ ਵਿਚ ਛੁੱਟੀਆਂ ਦਾ ਐਲਾਨ, ਸੂਬਾ ਸਰਕਾਰ ਨੇ ਜਾਰੀ ਕੀਤੀ ਸੂਚੀ

ਪੰਜਾਬ ਸਰਕਾਰ ਨੇ ਸਾਲ 2023 ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਬਾ ਸਰਕਾਰ ਨੇ ਸ਼ਨੀਵਾਰ ਅਤੇ ਐਤਵਾਰ ਸਮੇਤ ਸਰਕਾਰੀ ਛੁੱਟੀਆਂ ਅਤੇ ਵੱਖ-ਵੱਖ ਕੌਮੀ ਅਤੇ ਸੂਬਾਈ ਤਿਉਹਾਰਾਂ ’ਤੇ ਛੁੱਟੀਆਂ ਦਾ ਐਲਾਨ ਕੀਤਾ ਹੈ। 2023 ਵਿਚ ਜ਼ਿਆਦਾਤਰ ਛੁੱਟੀਆਂ ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਦੇ ਦਿਨ ਹੀ ਹਨ।

ਚੰਡੀਗੜ੍ਹ ’ਚ ਬੱਸਾਂ ਦੇ ਦਾਖ਼ਲੇ ਬੰਦ ਹੋਣ ’ਤੇ ਭੜਕੇ ਸੁਖਬੀਰ ਬਾਦਲ, ਲੀਗਲ ਨੋਟਿਸ ਭੇਜਣ ਦੀ ਤਿਆਰੀ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਨ੍ਹਾਂ ਨੇ ਝੂਠ ਕਿਉਂ ਬੋਲਿਆ ਕਿ ਯੂ. ਟੀ. ਪ੍ਰਸ਼ਾਸਨ ਨੇ ਪੰਜਾਬ ਕੇਡਰ ਦੇ ਅਫ਼ਸਰ ਕੁਲਦੀਪ ਚਾਹਲ ਨੂੰ ਐੱਸ. ਐੱਸ. ਪੀ. ਚੰਡੀਗੜ੍ਹ ਦੇ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਕਰ ਕੇ ਪੰਜਾਬ ਤੋਂ ਅਫ਼ਸਰਾਂ ਦਾ ਪੈਨਲ ਨਹੀਂ ਮੰਗਿਆ।

ਨਕੋਦਰ ਕਤਲ ਕਾਂਡ 'ਤੇ ਪੰਜਾਬ DGP ਦੇ ਵੱਡੇ ਖ਼ੁਲਾਸੇ, ਅਮਰੀਕਾ 'ਚ ਰਚੀ ਗਈ ਸੀ ਸਾਜ਼ਿਸ਼

ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਨਕੋਦਰ ਵਿਖੇ ਕੱਪੜਾ ਵਪਾਰੀ ਭੁਪਿੰਦਰ ਸਿੰਘ ਉਰਫ਼ ਟਿੰਮੀ ਚਾਵਲਾ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ ਕੀਤਾ ਗਿਆ ਹੈ। ਉਨ੍ਹਾਂ ਇੱਥੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਇਸ ਕਤਲਕਾਂਡ ਨੂੰ ਹੱਲ ਕਰਦਿਆਂ ਪੁਲਸ ਨੇ 3 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟਿੰਮੀ ਚਾਵਲਾ ਨੂੰ ਫ਼ਿਰੌਤੀ ਦੀ ਕਾਲ ਆਈ ਸੀ। ਇਸ ਤੋਂ ਬਾਅਦ ਭੁਪਿੰਦਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ।

ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਭਾਰਤੀ-ਅਮਰੀਕੀ ਡਾਕਟਰ ਦੀ ਮੌਤ

ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਹਿਊਸਟਨ ਸ਼ਹਿਰ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ 52 ਸਾਲਾ ਭਾਰਤੀ-ਅਮਰੀਕੀ ਡਾਕਟਰ ਦੀ ਮੌਤ ਹੋ ਗਈ। ਮ੍ਰਿਤਕਾ ਦਾ ਨਾਮ ਮਿੰਨੀ ਵੇਟਿਕਲ ਸੀ, ਉਹ ਮੂਲ ਰੂਪ ਵਿੱਚ ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ਦੇ ਰਾਮਾਮੰਗਲਮ ਦੀ ਰਹਿਣ ਵਾਲੀ ਸੀ ਅਤੇ ਆਪਣੇ ਪਰਿਵਾਰ ਨਾਲ ਹਿਊਸਟਨ ਵਿੱਚ ਰਹਿੰਦੀ ਸੀ। ਉਹ ਡਾਂਸ ਅਤੇ ਬਲੌਗਿੰਗ ਦੀ ਸ਼ੌਕੀਨ ਸੀ ਅਤੇ ਪੰਜ ਬੱਚਿਆਂ ਦੀ ਮਾਂ ਸੀ।

ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ’ਚ ਲੱਗੇ ਅਧਿਕਾਰੀਆਂ ਦੀ ਜਾਨ ਨੂੰ ਖ਼ਤਰਾ, ਵਧੀ ਸੁਰੱਖਿਆ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਸੁਲਝਾਉਣ ’ਚ ਸ਼ਾਮਲ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਸਪੈਸ਼ਲ ਸੈੱਲ ’ਚ 12 ਅਧਿਕਾਰੀ ਸ਼ਾਮਲ ਹਨ। ਸਪੈਸ਼ਲ ਕਮਿਸ਼ਨਰ ਆਫ਼ ਪੁਲਸ ਐੱਚ. ਜੀ. ਐੱਸ. ਧਾਲੀਵਾਲ, ਡੀ. ਸੀ. ਪੀ. ਸਪੈਸ਼ਲ ਸੈੱਲ ਮਨੀਸ਼ੀ ਚੰਦਰਾ, ਡੀ. ਸੀ. ਪੀ. ਰਾਜੀਵ ਰੰਜਨ ਲਈ ਵਾਈ ਸ਼੍ਰੇਣੀ ਦੀ ਸੁਰੱਖਿਆ ਨੂੰ ਮਨਜ਼ੂਰੀ ਦਿੱਤੀ ਗਈ ਹੈ। 

ਦੁਬਈ ਤੋਂ ਦੁੱਖਦਾਇਕ ਖ਼ਬਰ, ਉੱਚੀ ਇਮਾਰਤ ਤੋਂ ਡਿੱਗਣ ਕਾਰਨ ਭਾਰਤੀ ਬੱਚੀ ਦੀ ਮੌਤ

ਦੁਬਈ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਦੁਬਈ ਦੇ ਪੂਰਬ ਵਿੱਚ ਅਲ ਕੁਸੈਸ ਵਿੱਚ ਇੱਕ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ ਪੰਜ ਸਾਲਾ ਬੱਚੀ ਦੀ ਮੌਤ ਹੋ ਗਈ। ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ 10 ਦਸੰਬਰ ਨੂੰ ਰਾਤ ਕਰੀਬ 9.30 ਵਜੇ ਅਲ ਬੁਸਤਾਨ ਸੈਂਟਰ ਨੇੜੇ ਪਰਿਵਾਰ ਦੇ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ਤੋਂ ਖੁੱਲ੍ਹੀ ਇਕ ਛੋਟੀ ਜਿਹੀ ਖਿੜਕੀ ਤੋਂ ਇਹ ਬੱਚੀ ਡਿੱਗ ਗਈ ਸੀ।  
 

 


author

Manoj

Content Editor

Related News