ਚੰਡੀਗੜ੍ਹ ''ਚ ਵਧਿਆ ਤੰਬਾਕੂ ਦਾ ਸੇਵਨ, ਜ਼ਿਆਦਾਤਰ ਲੋਕ ਫੇਫੜਿਆਂ ਦੇ ਕੈਂਸਰ ਤੋਂ ਪੀੜਤ
Wednesday, Nov 09, 2022 - 02:13 PM (IST)
ਚੰਡੀਗੜ੍ਹ : ਅੱਜ ਦੇ ਸਮੇਂ ਦੌਰਾਨ ਤੰਬਾਕੂ ਦੇ ਜ਼ਿਆਦਾ ਸੇਵਨ ਦੇ ਕਾਰਨ ਚੰਡੀਗੜ੍ਹ 'ਚ ਹੋਰ ਕੈਂਸਰ ਦੇ ਮੁਕਾਬਲੇ ਲੰਗ ਕੈਂਸਰ (ਫੇਫੜਿਆਂ ਦਾ ਕੈਂਸਰ) ਦੇ ਮਰੀਜ਼ ਵੱਧ ਰਹੇ ਹਨ। ਨੈਸ਼ਨਲ ਫੈਮਿਲੀ ਹੈਲਥ ਸਰਵੇ 2019-21 ਦੇ ਮੁਤਾਬਕ ਤੰਬਾਕੂ ਦਾ ਸੇਵਨ ਕਰਨ ਵਾਲੇ 15 ਸਾਲ ਤੋਂ ਉੱਪਰ ਦੇ ਲੋਕਾਂ 'ਚ 36 ਫ਼ੀਸਦੀ ਪੁਰਸ਼ ਅਤੇ 1 ਫ਼ੀਸਦੀ ਔਰਤਾਂ ਹਨ। ਕੈਂਸਰ ਦਾ ਮੁੱਖ ਕਾਰਨ ਤੰਬਾਕੂ ਮੰਨਿਆ ਜਾਂਦਾ ਹੈ।
ਇਕ ਰਿਪੋਰਟ ਦੇ ਮੁਤਾਬਕ ਇਸ ਬਾਰੇ ਪੀ. ਜੀ. ਆਈ. ਚੰਡੀਗੜ੍ਹ ਨਾਨ ਕਮਿਊਨੀਕੇਬਲ ਡਿਸੀਜ਼ ਨੂੰ ਲੈ ਕੇ ਡਬਲਿਊ. ਐੱਚ. ਓ. ਦੇ ਨਾਲ ਕੈਂਸਰ ਵਰਗੀ ਬੀਮਾਰੀ ਨੂੰ ਵਧਾਉਣ ਦੇ ਕਾਰਨ ਅਤੇ ਇਸ ਦੇ ਕੀ-ਕੀ ਉਪਾਅ ਹਨ, ਬਾਰੇ ਖ਼ਾਕਾ ਤਿਆਰ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ 'ਚ ਇਕ ਹਜ਼ਾਰ ਦੇ ਕਰੀਬ ਅਜਿਹੇ ਲੋਕ ਹਨ, ਜੋ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਹਨ। ਦੂਜੇ ਨੰਬਰ 'ਤੇ ਪ੍ਰੋਸਟੇਟ ਕੈਂਸਰ ਦੇ ਮਰੀਜ਼ ਪਾਏ ਜਾਂਦੇ ਹਨ।