ਲੁਧਿਆਣਾ ਦੇ DC ਦਫ਼ਤਰ ਬਾਹਰ 'ਟੀਟੂ ਬਾਣੀਏ' ਨੇ ਲਾਈ ਹੱਟੀ, ਸਰਕਾਰ ਨੂੰ ਇੰਝ ਪਾਈਆਂ ਲਾਹਣਤਾਂ (ਤਸਵੀਰਾਂ)
Monday, Nov 01, 2021 - 01:17 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਡੀ. ਸੀ. ਦਫ਼ਤਰ ਦੇ ਸਾਹਮਣੇ ਅੱਜ ਅਕਾਲੀ ਦਲ ਦੇ ਆਗੂ ਅਤੇ ਹਾਸਰਸ ਕਲਾਕਾਰ ਟੀਟੂ ਬਾਣੀਆ ਵੱਲੋਂ ਇੱਕ ਹੱਟੀ ਲਾ ਕੇ ਪੈਟਰੋਲ-ਡੀਜ਼ਲ, ਰਸੋਈ ਗੈਸ ਅਤੇ ਸਬਜ਼ੀਆਂ-ਦਾਲਾਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕੀਤਾ ਗਿਆ। ਇਸ ਦੌਰਾਨ ਟੀਟੂ ਬਾਣੀਆ ਨੇ ਵੱਖ-ਵੱਖ ਘਰੇਲੂ ਵਰਤੋਂ ਦਾ ਸਮਾਨ ਡੱਬਿਆਂ 'ਚ ਪਾ ਕੇ ਉਨ੍ਹਾਂ 'ਤੇ ਰੇਟ ਲਿਸਟ ਲਾਈ ਅਤੇ ਹਾਸਮਈ ਢੰਗ ਦੇ ਨਾਲ ਵੇਚਣਾ ਸ਼ੁਰੂ ਕੀਤਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 16 IAS ਤੇ 2 ਡੀ. ਸੀਜ਼. ਸਮੇਤ 46 ਅਧਿਕਾਰੀਆਂ ਦੇ ਤਬਾਦਲੇ
ਟੀਟੂ ਬਾਣੀਆ ਨੇ ਕਿਹਾ ਕਿ ਨਾ ਤਾਂ ਸੂਬਾ ਸਰਕਾਰ ਲੋਕਾਂ ਨੂੰ ਰਾਹਤ ਦੇ ਰਹੀ ਹੈ ਅਤੇ ਨਾ ਹੀ ਕੇਂਦਰ ਸਰਕਾਰ। ਟੀਟੂ ਬਾਣੀਆ ਨੇ ਕਿਹਾ ਕਿ ਅੱਜ ਹਰ ਚੀਜ਼ ਦੀ ਕੀਮਤ ਵੱਧਦੀ ਜਾ ਰਹੀ ਹੈ। ਘਰੇਲੂ ਵਰਤੋਂ ਵਾਲਾ ਗੈਸ ਸਿਲੰਡਰ, ਦਾਲਾਂ, ਖੰਡ, ਤੇਲ ਆਦਿ ਸਭ ਮਹਿੰਗਾ ਹੋ ਚੁੱਕਾ ਹੈ, ਜੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਟੀਟੂ ਬਾਣੀਆ ਨੇ ਕਿਹਾ ਕਿ ਨਾ ਤਾਂ ਪੰਜਾਬ ਵਿੱਚ ਅਸੀਂ ਚੰਗੀ ਸਰਕਾਰ ਚੁਣੀ ਅਤੇ ਨਾ ਹੀ ਕੇਂਦਰ ਵਿਚ, ਜਿਸ ਕਰਕੇ ਮਹਿੰਗਾਈ ਲਗਾਤਾਰ ਵੱਧ ਰਹੀ ਹੈ।
ਇਹ ਵੀ ਪੜ੍ਹੋ : ਲੰਡਨ 'ਚ ਵਾਪਰਿਆ ਵੱਡਾ ਹਾਦਸਾ, ਸੁਰੰਗ ਅੰਦਰ 2 ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ
ਟੀਟੂ ਬਾਣੀਆ ਨੇ ਇਹ ਵੀ ਕਿਹਾ ਕਿ ਕਾਂਗਰਸ ਦੀ ਸਰਕਾਰ 4 ਸਾਲ ਲੋਕਾਂ ਨੂੰ ਲੁੱਟਦੀ ਰਹੀ ਅਤੇ ਹੁਣ ਮੁੱਖ ਮੰਤਰੀ ਬਾਦਲ ਕੇ ਕਹਿ ਰਹੇ ਹਨ ਕਿ ਇਕ ਮੌਕਾ ਹੋਰ ਦਿਓ। ਟੀਟੂ ਬਾਣੀਆ ਨੇ ਕਿਹਾ ਕਿ ਮਹਿੰਗਾਈ ਤਾਂ ਆਸਮਾਨ ਨੂੰ ਛੂਹ ਗਈ ਪਰ ਨਾ ਤਾਂ ਗਰੀਬ ਦੀ ਤਨਖ਼ਾਹ ਵਧੀ ਅਤੇ ਨਾ ਹੀ ਦਿਹਾੜੀ ਵਧੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਨੇ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਦਿੱਤੀ ਇਹ ਸਲਾਹ
ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਸੁੱਤੀਆਂ ਪਈਆਂ ਹਨ। ਟੀਟੂ ਬਾਣੀਆ ਨੇ ਕਿਹਾ ਕਿ ਕਿਸਾਨਾਂ ਵੱਲੋਂ ਬੀਜੀ ਗਈ ਫ਼ਸਲ ਤਾਂ ਪਹਿਲਾਂ ਹੀ ਅਮੀਰ ਘਰਾਣਿਆਂ ਵੱਲੋਂ ਆਪਣੇ ਕਬਜ਼ੇ 'ਚ ਲੈ ਲਈ ਜਾਂਦੀ ਹੈ, ਜਦੋਂ ਕਿ ਕੇਂਦਰ ਅਤੇ ਪੰਜਾਬ ਦੀ ਸਰਕਾਰ ਸੁੱਤੀ ਪਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ