ਖ਼ਾਕੀ ’ਤੇ ਦਾਗ਼! ਮਜੀਠਾ ਰੋਡ ਪੁਲਸ ’ਤੇ ਬੇਕਸੂਰਾਂ ਨੂੰ ਫਸਾਉਣ ਤੇ ਔਰਤਾਂ ਨਾਲ ਬਦਸਲੂਕੀ ਦੇ ਲੱਗੇ ਦੋਸ਼

Tuesday, Feb 24, 2026 - 11:41 AM (IST)

ਖ਼ਾਕੀ ’ਤੇ ਦਾਗ਼! ਮਜੀਠਾ ਰੋਡ ਪੁਲਸ ’ਤੇ ਬੇਕਸੂਰਾਂ ਨੂੰ ਫਸਾਉਣ ਤੇ ਔਰਤਾਂ ਨਾਲ ਬਦਸਲੂਕੀ ਦੇ ਲੱਗੇ ਦੋਸ਼

ਅੰਮ੍ਰਿਤਸਰ(ਕਮਲ)- ਮਜੀਠਾ ਰੋਡ ਦੀ ਪੁਲਸ ਨੇ ਕਾਨੂੰਨ ਦੀ ਦੁਰਵਰਤੋਂ ਕਰਨ ਅਤੇ ਬੇਕਸੂਰ ਲੋਕਾਂ ਨੂੰ ਝੂਠੇ ਮਾਮਲਿਆਂ ਵਿਚ ਫਸਾਉਣ ਦੇ ਦੋਸ਼ ਲਗਾਏ ਗਏ ਹਨ। ਸਮਾਜਿਕ ਕਾਰਕੁੰਨ ਅਤੇ ਵਕੀਲ ਅੰਕੁਰ ਗੁਪਤਾ ਅਤੇ ਐਡਵੋਕੇਟ ਨਮਿਤ ਮਹਿਤਾ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਦੋਸ਼ ਲਗਾਏ। ਗੁਪਤਾ ਨੇ ਦੱਸਿਆ ਕਿ 21 ਨਵੰਬਰ 2025 ਨੂੰ ਥਾਣਾ ਮਜੀਠਾ ਰੋਡ ਦੇ ਕੁਝ ਪੁਲਸ ਕਰਮਚਾਰੀ, ਸਿਵਲ ਕੱਪੜਿਆਂ ਵਿਚ ਬਿਨਾਂ ਕਿਸੇ ਮਹਿਲਾ ਕਾਂਸਟੇਬਲ ਅਤੇ ਬਿਨਾਂ ਕਿਸੇ ਵਾਰੰਟ ਦੇ ਗਲੀ ਨੰਬਰ 3, ਅਬਾਦੀ ਕਰਮਪੁਰਾ ਵਿਚ ਘਰਾਂ ਵਿਚ ਦਾਖਲ ਹੋਏ।

ਇਹ ਵੀ ਪੜ੍ਹੋ- 'ਤੁਸੀਂ 2 ਮਾਰੇ ਅਸੀਂ 10 ਨੂੰ...', ਪੁਲਸ ਮੁਲਾਜ਼ਮਾਂ ਦੇ ਕਤਲ ਪਿੱਛੋਂ ਲਾਰੈਂਸ ਦੀ ਸਿੱਧੀ ਧਮਕੀ

ਉਨ੍ਹਾਂ ਦੋਸ਼ ਲਗਾਇਆ ਕਿ ਪੁਲਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਦੁਰਵਰਤੋਂ ਕੀਤੀ, ਔਰਤਾਂ ਨਾਲ ਬਦਸਲੂਕੀ ਕੀਤੀ ਅਤੇ ਪਰਿਵਾਰਾਂ ’ਤੇ ਹਮਲਾ ਕੀਤਾ। ਬਾਅਦ ਵਿਚ ਬੇਕਸੂਰ ਲੋਕਾਂ ’ਤੇ ਕਤਲ ਦੀ ਕੋਸ਼ਿਸ਼ ਸਮੇਤ ਗੰਭੀਰ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਪੀੜਤ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਥਾਣੇ ਗਏ ਤਾਂ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਪੁਲਸ ਅਧਿਕਾਰੀਆਂ ਵਿਰੁੱਧ ਕੋਈ ਕਰਾਸ-ਐੱਫ. ਆਈ. ਆਰ ਦਰਜ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ- ਪੁਲਸ ਚੌਕੀ 'ਚ ਮੁਲਾਜ਼ਮਾਂ ਦੇ ਕਤਲ ਦੀ ਭੱਟੀ ਨੇ ਜਾਰੀ ਕਰ'ਤੀ ਵੀਡੀਓ

ਐਡਵੋਕੇਟ ਨਮਿਤ ਮਹਿਤਾ ਨੇ ਇਹ ਵੀ ਦੱਸਿਆ ਕਿ ਬਿਨਾਂ ਕਿਸੇ ਠੋਸ ਸਬੂਤ ਦੇ ਕਥਿਤ ਚੋਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਦੇਰ ਰਾਤ ਛਾਪਾ ਮਾਰਿਆ ਗਿਆ ਸੀ, ਅਤੇ ਬਾਅਦ ਵਿਚ ਇਕ ਮਨਘੜਤ ਕਹਾਣੀ ਦੀ ਵਰਤੋਂ ਕਰ ਕੇ ਕੇਸ ਦਰਜ ਕੀਤਾ ਗਿਆ ਸੀ। ਅੰਕੁਰ ਗੁਪਤਾ ਨੇ ਦੋਸ਼ ਲਗਾਇਆ ਕਿ ਪੁਲਸ ਨੇ ਪਰਿਵਾਰਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਵੀ ਧਮਕੀਆਂ ਦਿੱਤੀਆਂ। ਬਹੁਤ ਸਾਰੇ ਆਰਥਿਕ ਤੌਰ ’ਤੇ ਕਮਜ਼ੋਰ ਹਨ ਅਤੇ ਜ਼ਮਾਨਤ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਕਰ ਕੇ ਜੇਲ੍ਹ ਵਿਚ ਹਨ। ਉਨ੍ਹਾਂ ਨੇ ਨਿਰਪੱਖ ਜਾਂਚ ਮੁਲਜ਼ਮ ਪੁਲਸ ਅਧਿਕਾਰੀਆਂ ਨੂੰ ਮੁਅੱਤਲ ਕਰਨ, ਝੂਠੇ ਕੇਸ ਵਾਪਸ ਲੈਣ ਅਤੇ ਪੀੜਤ ਪਰਿਵਾਰਾਂ ਲਈ ਸੁਰੱਖਿਆ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨਸਾਫ਼ ਨਹੀਂ ਮਿਲਿਆ ਤਾਂ ਇਲਾਕਾ ਵਾਸੀ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨਗੇ ਅਤੇ ਮਾਮਲਾ ਕਮਿਸ਼ਨਰ ਦਫ਼ਤਰ ਲੈ ਜਾਣਗੇ। ਇਸ ਮੌਕੇ ਐਡਵੋਕੇਟ ਨਮਿਤ ਸਿੰਘ ਮਹਿਤਾ ਅਤੇ ਕਈ ਸਥਾਨਕ ਵਾਸੀ ਮੌਜੂਦ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਮੁਲਾਜ਼ਮਾਂ ਦਾ ਕਤਲ ਬੇਹੱਦ ਚਿੰਤਾਜਨਕ, ਸੁਖਜਿੰਦਰ ਰੰਧਾਵਾ ਨੇ ਘੇਰੀ 'ਮਾਨ ਸਰਕਾਰ'

ਇਸ ਸਬੰਧ ਵਿਚ ਥਾਣਾ ਮਜੀਠਾ ਰੋਡ ਦੇ ਐੱਸ. ਐੱਚ. ਓ. ਰਣਜੀਤ ਧਾਰੀਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਨੇ ਕਿਸੇ ਨਾਲ ਕੋਈ ਨਾ ਇਨਸਾਫੀ ਨਹੀਂ ਕੀਤੀ ਜੋ ਇਸ ਵਿਚ ਦੋਸ਼ੀ ਹੈ, ਉਨ੍ਹਾਂ ਖਿਲਾਫ ਪਹਿਲਾਂ ਵੀ ਪਰਚੇ ਦਰਜ ਹਨ ਅਤੇ  ਬਿਊਟੀ ਐਵੀਨਿਊ ਵਿਚ ਟੁਟੀਆ ਚੋਰੀ ਕਰਨ ਦੀ ਸ਼ਿਕਾਇਤ ਨੂੰ ਲੈ ਕੇ ਦੋਸ਼ੀ ਦੇ ਘਰ ਗਏ ਸੀ ਪਰ ਉਨ੍ਹਾਂ ਪੁਲਸ ’ਤੇ ਹਮਲਾ ਕਰ ਦਿੱਤਾ, ਗੱਡੀ ਦੀ ਭੰਨਤੋੜ ਕੀਤੀ, ਇਨ੍ਹਾਂ ਮਾਮਲਿਆਂ ਵਿਚ ਪੁਲਸ ਹਮੇਸ਼ਾ ਗੁੰਡਾਗਰਦੀ ਨੂੰ ਰੋਕਣ ਲਈ ਕਦਮ ਉਠਾਉਂਦੀ ਹੈ ਅਤੇ ਅੱਗੇ ਵੀ ਇਸ ਤਰ੍ਹਾਂ ਦੋਸ਼ੀਆਂ ਖਿਲਾਫ ਵੀ ਸਖ਼ਤ ਕਾਰਵਾਈ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News