ਸਰਬੱਤ ਦਾ ਭਲਾ ਸੋਸਾਇਟੀ ਯੂ. ਐੱਸ. ਏ. ਵੱਲੋਂ ਟਿੱਕਰੀ ਬਾਰਡਰ ’ਤੇ ਭੇਜੇ ਲੰਗਰ ਦੇ 3 ਟਰੱਕ

12/28/2020 4:57:41 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸਰਬੱਤ ਦਾ ਭਲਾ ਸੋਸਾਇਟੀ ਯੂ. ਐੱਸ. ਏ. ਨੇ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ’ਚ ਹਿੱਸਾ ਪਾਉਂਦਿਆਂ ਦਿੱਲੀ ਟਿੱਕਰੀ ਬਾਰਡਰ ’ਤੇ ਕੰਬਲਾਂ, ਸਬਜ਼ੀਆਂ, ਗੱਚਕ, ਮੂੰਗਫ਼ਲੀ ਦਾ ਲੰਗਰ ਲਾਇਆ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ । ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਸੋਸਾਇਟੀ ਯੂ.ਐੱਸ.ਏ. ਬਰਨਾਲਾ ਜ਼ਿਲ੍ਹੇ ਦੇ ਆਗੂ ਅਮਨਦੀਪ ਸਿੰਘ ਰਾਠੌਰ ਨੇ ਦੱਸਿਆ ਕਿ ਸੰਸਥਾ ਪ੍ਰਧਾਨ ਭਾਈ ਹਰਦੀਪ ਸਿੰਘ ਯੂ. ਐੱਸ. ਏ. ਅਤੇ ਸਰਪ੍ਰਸਤ ਸਮਾਜ ਸੇਵੀ ਸੁਖਦੇਵ ਸਿੰਘ ਭੱਟੀ ਯੂ.ਐੱਸ.ਏ. ਦੇ ਯਤਨਾਂ ਸਦਕਾ ਦਿੱਲੀ ’ਚ ਸਰਕਾਰ ਖ਼ਿਲਾਫ਼ ਚੱਲ ਰਹੇ ਸੰਘਰਸ਼ ’ਚ ਲੜ ਰਹੇ ਕਿਸਾਨਾਂ ਲਈ ਕੰਬਲਾਂ, ਸਬਜ਼ੀਆਂ, ਗੱਚਕ, ਮੂੰਗਫਲੀ, ਜਲ ਦਾ ਲੰਗਰ ਲਾਇਆ ਗਿਆ । ਇਸ ਲੰਗਰ ’ਚ ਤਿੰਨ ਗੱਡੀਆਂ ਸ਼ਾਮਲ ਸਨ ।

ਉਨ੍ਹਾਂ ਦੱਸਿਆ ਕਿ ਪ੍ਰਸਿੱਧ ਸੰਸਥਾ ਖਾਲਸਾ ਏਡ ਨੂੰ ਵੀ ਕੰਬਲਾਂ ਦੀ ਸੇਵਾ ਦਿੱਤੀ ਗਈ । ਉਨ੍ਹਾਂ ਦੱਸਿਆ ਕਿ ਸੰਸਥਾ ਪ੍ਰਧਾਨ ਭਾਈ ਹਰਦੀਪ ਸਿੰਘ ਯੂ.ਐੱਸ.ਏ. ਅਤੇ ਸ੍ਰਪਰਸਤ ਸਮਾਜ ਸੇਵੀ ਸੁਖਦੇਵ ਸਿੰਘ ਭੱਟੀ ਯੂ.ਐੱਸ.ਏ. ਦਾ ਕਹਿਣਾ ਹੈ ਕਿ ਉਹ ਬਾਹਰ ਰਹਿਣ ਕਾਰਣ ਪੰਜਾਬ ਤਾਂ ਨਹੀਂ ਆ ਸਕਦੇ ਪਰ ਹਰ ਸਮੇਂ ਪੰਜਾਬੀਆਂ ਅਤੇ ਪੰਜਾਬ ਦੇ ਨਾਲ ਹਨ । ਕਿਸਾਨਾਂ ਦੇ ਇਸ ਸੰਘਰਸ਼ ’ਚ ਉਹ ਹਰ ਪੱਖੋਂ ਨਾਲ ਹਨ । ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੋਦੀ ਸਰਕਾਰ ਜਲਦੀ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਬਾਹਰਲੇ ਮੁਲਕਾਂ ਤੋਂ ਵੀ ਵੱਡੀ ਗਿਣਤੀ ’ਚ ਪੰਜਾਬੀ ਦਿੱਲੀ ਵੱਲ ਨੂੰ ਕੂਚ ਕਰਨਗੇ ।


Gurminder Singh

Content Editor

Related News