ਦੁਖ਼ਦਾਇਕ ਖ਼ਬਰ: ਟਿਕਰੀ ਬਾਰਡਰ ''ਤੇ ਸ਼ੈੱਡ ਦੀ ਸੇਵਾ ਕਰਦੇ ਕਿਸਾਨ ਦੀ ਮੌਤ
Sunday, May 23, 2021 - 06:12 PM (IST)
ਭਵਾਨੀਗੜ੍ਹ (ਵਿਕਾਸ, ਹਨੀ ਕੋਹਲੀ, ਕਾਂਸਲ): ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਣ ਦਿੱਲੀ ਦੇ ਟਿਕਰੀ ਬਾਰਡਰ 'ਤੇ ਗਏ ਨੇੜਲੇ ਪਿੰਡ ਸਕਰੌਦੀ ਦੇ ਇੱਕ ਕਿਸਾਨ ਦੀ ਉੱਥੇ ਬੀਤੀ ਰਾਤ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕਿਸਾਨ ਕਰਮਜੀਤ ਸਿੰਘ (70) ਪੁੱਤਰ ਪ੍ਰੀਤਮ ਸਿੰਘ ਵਾਸੀ ਸਕਰੌਦੀ ਜੋ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦਾ ਵਰਕਰ ਸੀ ਤੇ ਜਥੇਬੰਦੀ ਦੀ ਅਗਵਾਈ ਹੇਠ ਬੀਤੀ 16 ਮਈ ਨੂੰ ਕਿਸਾਨ ਮੋਰਚੇ 'ਚ ਹਾਜ਼ਰੀ ਲਗਵਾਉਣ ਲਈ ਟਿਕਰੀ ਬਾਰਡਰ ਦਿੱਲੀ ਵਿਖੇ ਗਿਆ ਸੀ ਜਿੱਥੇ ਆਰਜੀ ਸ਼ੈੱਡ ਬਣਾਉਂਦੇ ਹੋਏ ਕਰਮਜੀਤ ਸਿੰਘ ਦੇ ਸਿਰ ਵਿੱਚ ਲੋਹੇ ਦਾ ਸਰੀਆ ਲੱਗਣ ਨਾਲ ਉਹ ਜਖ਼ਮੀ ਹੋ ਗਿਆ, ਜਿਸ ਨੂੰ ਸਾਥੀ ਕਿਸਾਨਾਂ ਵੱਲੋਂ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਬੀਤੀ ਰਾਤ ਕਰਮਜੀਤ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਮਿਗ-21 ਜਹਾਜ਼ ਹਾਦਸੇ ’ਚ ਸ਼ਹੀਦ ਹੋਏ ਪਾਇਲਟ ਅਭਿਨਵ ਦਾ ਹੋਇਆ ਸਸਕਾਰ, ਹਰ ਅੱਖ ’ਚੋਂ ਵਗੇ ਹੰਝੂ
ਮ੍ਰਿਤਕ ਕਿਸਾਨ 3 ਏਕੜ ਜ਼ਮੀਨ ਦਾ ਮਾਲਕ ਸੀ ਜਿਸ ਦੇ ਸਿਰ 6 ਲੱਖ ਰੁਪਏ ਦੇ ਕਰੀਬ ਕਰਜ਼ਾ ਸੀ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਬਖਸ਼ੀਸ਼ ਸਿੰਘ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦਾ ਕਰਜ਼ਾ ਮੁਆਫ ਕਰਕੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਤੇ 10 ਲੱਖ ਰੁਪਏ ਮੁਆਵਜਾ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਸਿਆਸੀ ਮੈਦਾਨ ’ਚ ਦਮਦਾਰ ਪਾਰੀ ਖ਼ੇਡ ਰਹੇ ਸਿਆਸੀ ਲੀਡਰਾਂ ਵੱਲ ਲੋਕਾਂ ਦੀ ਡੂੰਘੀ ਨਜ਼ਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?