ਲੁਧਿਆਣੇ ਦੇ ਪਿੰਡਾਂ ਵਿੱਚ ਟਿੱਡੀ ਦਲ ਹਮਲੇ ਦੀਆਂ ਆਈਆਂ ਅਫਵਾਹਾਂ
Friday, May 22, 2020 - 09:44 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸੋਢੀ ਵਾਲਾ ਤੋਂ ਇਹ ਖਬਰ ਸਾਹਮਣੇ ਆਈ ਕਿ ਉੱਥੇ ਟਿੱਡੀਆਂ ਦੇਖੀਆਂ ਗਈਆਂ ਹਨ। ਇਸ ਬਾਰੇ ਜਗਬਾਣੀ ਨਾਲ ਗੱਲ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਇਹ ਸਿਰਫ ਅਫਵਾਹ ਹੈ, ਅਜਿਹੀ ਕੋਈ ਵੀ ਘਟਨਾ ਉਕਤ ਸਥਾਨ ’ਤੇ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਉਹ ਖੁਦ ਸੋਢੀ ਵਾਲਾ ਪਿੰਡ ਜਾ ਮੌਕਾ ਦੇਖ ਕੇ ਆਏ ਹਨ। ਇਹ ਸਿਰਫ਼ ਇੱਕ ਸਾਧਾਰਨ ਕੀਟ ਹੀ ਹੈ।
ਉਨ੍ਹਾਂ ਕਿਹਾ ਕਿ ਇੱਥੇ ਕੋਈ ਵੀ ਟਿੱਡੀ ਦਲ ਨਹੀਂ ਦੇਖਿਆ ਗਿਆ ਅਤੇ ਨਾ ਹੀ ਇਹ ਸੰਭਵ ਹੈ ਕਿ ਇੱਥੇ ਟਿੱਡੀ ਦਲ ਦਾ ਹਮਲਾ ਹੋ ਸਕੇ। ਮੌਜੂਦਾ ਸਮੇਂ ਵਿਚ ਕੋਈ ਹੋਰ ਫਸਲ ਨਹੀਂ ਹੈ ਸਿਰਫ ਮੱਕੀ ਵਰਗੀਆਂ ਫ਼ਸਲਾਂ ਹੀ ਹਨ । ਪਸ਼ੂਆਂ ਲਈ ਜੋ ਚਾਰਾ ਲਾਇਆ ਸੀ ਉਸ ਵਿਚ ਇਹ ਮੱਛਰ ਦੇਖਣ ਨੂੰ ਮਿਲਿਆ ਹੈ । ਉਨ੍ਹਾਂ ਇਹ ਵੀ ਕਿਹਾ ਕਿ ਜਿਸ ਨੇ ਇਸ ਸਬੰਧੀ ਜੋ ਵੀਡੀਓ ਵਾਇਰਲ ਕੀਤੀ ਸੀ ਉਸ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ।
ਪੜ੍ਹੋ ਇਹ ਵੀ – ਦੁਨੀਆਂ ਦੇ ਪਹਿਲੇ ਸੌ ਪ੍ਰਭਾਵੀ ਸਿੱਖਾਂ ''ਚ ਸ਼ਾਮਲ ਪਾਕਿ ਦੀ ਪਹਿਲੀ ‘ਸਿੱਖ ਪੱਤਰਕਾਰ ਕੁੜੀ’
ਪੜ੍ਹੋ ਇਹ ਵੀ – ਬੱਚਿਆਂ ਵਿਚ ਪੜ੍ਹਨ ਦੀਆਂ ਰੁਚੀਆਂ ਪੈਦਾ ਕਰ ਸਕਦੀਆਂ ਨੇ ਮੋਬਾਇਲ ਲਾਇਬ੍ਰੇਰੀਆਂ
ਖੇਤੀਬਾੜੀ ਵਿਕਾਸ ਅਫਸਰ ਡਾ. ਗਰਜੇਸ਼ ਭਾਰਗਵ ਨੇ ਕਿਹਾ ਕਿ ਵਿਰਾਨ ਇਲਾਕੇ ਵਿੱਚ ਅੱਕ ਦੇ ਪੌਦੇ ਜਾਂ ਹੋਰ ਖਰਪਤਵਾਰਾਂ ਉੱਤੇ ਇਹ ਕੀਟ ਪੈਦਾ ਹੁੰਦਾ ਹੈ। ਭੋਜਨ ਨਾ ਮਿਲਣ ਕਰਕੇ ਇਸ ਦਾ ਰੁੱਖ ਖੇਤਾਂ ਵੱਲ ਹੋ ਗਿਆ ਪਰ ਇਸ ਕੀਟ ਦਾ ਫਸਲਾਂ ਨੂੰ ਕੋਈ ਭਾਰੀ ਨੁਕਸਾਨ ਨਹੀਂ ਹੈ । ਉਨ੍ਹਾਂ ਕਿਹਾ ਕਿ ਇਸ ਕੀੜੇ ਦਾ ਨਿਰੀਖਣ ਕਰਨ ਲਈ ਇਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਭੇਜ ਦਿੱਤਾ ਗਿਆ ਹੈ ।
ਪੜ੍ਹੋ ਇਹ ਵੀ – ਕਰਫ਼ਿਊ ਦੌਰਾਨ ਵੀ ਪੰਜਾਬ ''ਚ ਚੱਲਦੀ ਰਹੀ ਸ਼ਰਾਬ ਦੀ ਤਸਕਰੀ (ਵੀਡੀਓ)
ਪੜ੍ਹੋ ਇਹ ਵੀ – ਕੋਰੋਨਾ ਦਾ ਕਹਿਰ : ‘‘5 ਮਹੀਨਿਆਂ ''ਚ ਮਰੀਜ਼ਾਂ ਦੀ ਗਿਣਤੀ 50 ਲੱਖ ਤੋਂ ਪਾਰ" (ਵੀਡੀਓ)