ਇਸ ਕਾਰਡ ਨੂੰ ਬਣਵਾਉਣ ਮਗਰੋਂ ਦੇਸ਼ ''ਚ ਕਿਤੇ ਵੀ ਕਰਵਾ ਸਕਦੇ ਹੋ ਇਲਾਜ, ਲੁਧਿਆਣਾ ਪਹਿਲੇ ਤੇ ਜਲੰਧਰ ਦੂਜੇ ਨੰਬਰ ''ਤੇ

Sunday, Nov 26, 2023 - 06:53 PM (IST)

ਜਲੰਧਰ- 'ਆਭਾ' ਆਈ. ਡੀ. 'ਤੇ ਲੋਕਾਂ ਦਾ ਭਰੋਸਾ ਲਗਾਤਾਰ ਵੱਧ ਰਿਹਾ ਹੈ। ਲੁਧਿਆਣਾ 10,30,779 ਆਈ. ਡੀ. ਦੇ ਨਾਲ ਪਹਿਲੇ, ਜਦਕਿ ਜਲੰਧਰ 7,28,775 ਆਈ. ਡੀ. ਦੇ ਨਾਲ ਦੂਜੇ ਸਥਾਨ 'ਤੇ ਹੈ। ਹਾਲਾਂਕਿ ਅੰਮ੍ਰਿਤਸਰ ਤੀਜੇ ਸਥਾਨ 'ਤੇ ਹੈ, ਉਥੇ 7,00,782 ਆਈ. ਡੀ. ਬਣਾਈਆਂ ਗਈਆਂ ਹਨ। ਪੰਜਾਬ ਵਿਚ ਸਭ ਤੋਂ ਘੱਟ 4789 ਆਈ. ਡੀ. ਬਣਾਉਣ ਵਾਲਾ ਜ਼ਿਲ੍ਹਾ ਮਾਲੇਰਕੋਟਲਾ ਹੈ। ਇਸ ਆਈ. ਡੀ. ਦੀ ਖ਼ਾਸੀਅਤ ਇਹ ਹੈ ਕਿ ਮਰੀਜ਼ ਦਾ ਇਲਾਜ ਪੂਰਾ ਹੋਣ ਤੋਂ ਬਾਅਦ ਡਾਕਟਰ ਆਨਲਾਈਨ ਡਾਟਾ ਅਪਲੋਡ ਕਰੇਗਾ। ਜੇਕਰ ਮਰੀਜ਼ ਦੇਸ਼ ਦੇ ਕਿਸੇ ਵੀ ਕੋਨੇ ਵਿਚ ਹਸਪਤਾਲ ਜਾਂ ਡਾਕਟਰ ਦੇ ਕੋਲ ਜਾਵੇਗਾ ਤਾਂ ਇਲਾਜ ਲਈ ਹਾਰਡਕਾਪੀ ਦੀ ਲੋੜ ਨਹੀਂ ਪਵੇਗੀ। ਇਸ ਆਈ. ਡੀ. ਵਿਚ ਮਰੀਜ਼ ਦੀ ਹਰ ਇਕ ਬੀਮਾਰੀ, ਇਲਾਜ ਅਤੇ ਦਵਾਈਆਂ ਦੀ ਹਿਸਟਰੀ ਹੋਵੇਗੀ। ਹੁਣ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। 

ਇਹ ਵੀ ਪੜ੍ਹੋ : ਦੁੱਖ਼ਭਰੀ ਖ਼ਬਰ: 4 ਮਹੀਨੇ ਤੇ 6 ਸਾਲ ਦੀ ਬੱਚੀ ਸਣੇ ਮਾਂ ਨੇ ਨਹਿਰ 'ਚ ਮਾਰੀ ਛਾਲ, ਦੋਹਾਂ ਬੱਚੀਆਂ ਦੀ ਮੌਤ

ਇੰਝ ਕੀਤਾ ਜਾ ਸਕਦਾ ਹੈ ਅਪਲਾਈ 
-ਆਯੁਸ਼ਮਾਨ ਭਾਰਤ ਡਿਜ਼ੀਟਲ ਮਿਸ਼ਨ ਦੀ ਵੈੱਬਸਾਈਟ www.abha.abdm.gov.in 'ਤੇ ਜਾਓ
-ਹੋਮ ਪੇਜ 'ਤੇ 'ਕ੍ਰਿਏਟ ਆਭਾ ਨੰਬਰ' ਆਪਸ਼ਨ 'ਤੇ ਕਲਿਕ ਕਰੋ। 
-ਅਗਲੇ ਪੇਜ 'ਤੇ ਕਾਰਡ ਬਣਾਉਣ ਲਈ 2 ਆਪਸ਼ਨ ਆਧਾਰ ਕਾਰਡ ਅਤੇ ਡਰਾਈਵਿੰਗ ਲਾਇਸੈਂਸ 'ਚੋਂ ਇਕ 'ਤੇ ਕਲਿਕ ਕਰੋ। 
-ਨਵੇਂ ਪੇਜ 'ਤੇ ਆਧਾਰ ਨੰਬਰ ਜਾਂ ਡੀ. ਐੱਲ. ਨੰਬਰ ਟਾਈਪ ਕਰੋ। 
-ਆਈ ਐਗ੍ਰੀ ਤੋਂ ਬਾਅਦ ਟਿਕ ਮਾਰਕ ਕਰੋ ਅਤੇ ਕੈਪਚਰ ਕੋਡ ਭਰੋ। ਨੈਕਸਟ 'ਤੇ ਕਲਿਕ ਕਰਨ ਮਗਰੋਂ ਓ. ਟੀ. ਪੀ. ਆਵੇਗਾ। 
-ਐਪਲੀਕੇਸ਼ਨ ਫਾਰਮ ਵਿਚ ਅਹਿਮ ਜਾਣਕਾਰੀਆਂ ਭਰੋ। 
-ਮਾਈ ਅਕਾਊਂਟ 'ਤੇ ਆਪਣੀ ਫੋਟੋ ਅਪਲੋਡ ਕਰਕੇ ਸਬਮਿਟ 'ਤੇ ਕਲਿਕ ਕਰੋ। 

ਪੰਜਾਬ ਵਿਚ ਆਭਾ ਆਈ. ਡੀ. ਦੇ ਅੰਕੜੇ 

ਲੁਧਿਆਣਾ 1030779
ਜਲੰਧਰ 728775
ਅੰਮ੍ਰਿਤਸਰ 700782
ਪਟਿਆਲਾ 568747 
ਗੁਰਦਾਸਪੁਰ 487996
ਹੁਸ਼ਿਆਰਪੁਰ 448947
ਸੰਗਰੂਰ 380262
ਮੋਗਾ 353242
ਬਠਿੰਡਾ 306504
ਫਿਰੋਜ਼ਪੁਰ 287238
ਮੋਹਾਲੀ 272842
ਕਪੂਰਥਲਾ 256241
ਰੂਪਨਗਰ 252947
ਤਰਨਤਾਰਨ 230536
ਪਠਾਨਕੋਟ 217195
ਫਾਜ਼ਿਲਕਾ 209578
ਮਾਨਸਾ 200057
ਮੁਕਤਸਰ ਸਾਹਿਬ 198170
ਨਵਾਂਸ਼ਹਿਰ 167175
ਫਰੀਦਕੋਟ 149818
ਫਤਿਹਗੜ੍ਹ ਸਾਹਿਬ 149327
ਬਰਨਾਲਾ 147290
ਮਾਲੇਰਕੋਟਲਾ 4789

ਇਹ ਵੀ ਪੜ੍ਹੋ : ਨਿਊਜ਼ੀਲੈਂਡ ਭੇਜਣ ਲਈ ਫੜਾ 'ਤਾ ਨਕਲੀ ਵੀਜ਼ਾ ਤੇ ਆਫਰ ਲੇਟਰ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼

ਡਿਸਟ੍ਰਿਕਟ ਮਾਨੀਟਰਿੰਗ ਅਫ਼ਸਰ ਰੋਹਿਤ ਠਾਕੁਰ ਦਾ ਕਹਿਣਾ ਹੈ ਕਿ ਸਿਹਤ ਟੀਮਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਰਕਾਰੀ ਹਸਪਤਾਲਾਂ, ਸੀ.ਐੱਚ.ਸੀ, ਪੀ.ਐੱਚ.ਸੀ, ਡਿਸਪੈਂਸਰੀਆਂ ਵਿਚ ਕਾਰਡ ਬਣਾਏ ਜਾ ਰਹੇ ਹਨ। 944 ਪਿੰਡਾਂ ਵਿਚ 23.7 ਲੱਖ ਆਬਾਦੀ ਨੂੰ ਕਵਰ ਕਰਨਾ ਹੈ। ਨਿੱਜੀ ਹਸਪਤਾਲ ਵੀ ਮਰੀਜ਼ਾਂ ਦਾ ਡਾਟਾ ਆਭਾ ਆਈ.ਡੀ. 'ਤੇ ਅਪਲੋਡ ਕਰ ਸਕਦੇ ਹਨ। 

ਇਹ ਵੀ ਪੜ੍ਹੋ : 'ਬਾਬਾ ਨਾਨਕ' ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ, ਮਿਲਣਗੀਆਂ ਇਹ ਖ਼ਾਸ ਸਹੂਲਤਾਂ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News