75 ਹਜ਼ਾਰ ਰੁਪਏ ਦੇ ਨਸ਼ੀਲੇ ਟੀਕਿਆਂ ਸਮੇਤ ਤਿੰਨ ਨੌਜਵਾਨ ਚੜ੍ਹੇ ਪੁਲਸ ਅੜ੍ਹਿੱਕੇ

Saturday, Sep 09, 2017 - 02:45 PM (IST)

75 ਹਜ਼ਾਰ ਰੁਪਏ ਦੇ ਨਸ਼ੀਲੇ ਟੀਕਿਆਂ ਸਮੇਤ ਤਿੰਨ ਨੌਜਵਾਨ ਚੜ੍ਹੇ ਪੁਲਸ ਅੜ੍ਹਿੱਕੇ

ਸੰਗਰੂਰ (ਰਾਜੇਸ਼) — ਪੰਜਾਬ ਸਰਕਾਰ ਨੇ ਸੂਬੇ  'ਚ ਨਸ਼ੇ ਨੂੰ ਖਤਮ ਕਰਨ ਲਈ ਐੱਸ. ਟੀ. ਐੱਫ ਦਾ ਗਠਨ ਕੀਤਾ ਹੋਇਆ ਹੈ। ਇਸ ਕੜੀ 'ਚ ਸੰਗਰੂਰ ਐੱਸ. ਟੀ. ਐੱਫ. ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦ ਟੀਮ ਨੇ 20 ਤੋਂ 25 ਸਾਲ ਦੀ ਉਮਰ ਦੇ ਤਿੰਨ ਨੌਜਵਾਨਾਂ ਨੂੰ 75 ਹਜ਼ਾਰ ਦੇ ਨਸ਼ੀਲੇ ਟੀਕੇ ਖਰੀਦ ਕੇ ਲਿਆਉਂਦੇ ਹੋਏ ਕਾਬੂ ਕਰਨ 'ਚ ਸਫਲਤਾ ਹਾਂਸਲ ਕੀਤੀ। ਇਨ੍ਹਾਂ ਕੋਲੋਂ ਅਜਿਹੇ ਟੀਕੇ ਬਰਾਮਦ ਕੀਤੇ ਗਏ ਹਨ ਜੋ ਸਿਰਫ ਨਸ਼ਾ ਛੁਡਾਓ ਕੇਂਦਰ ਤੋਂ ਹੀ ਜ਼ਰੀਏ ਹੀ ਹਾਂਸਲ ਕੀਤੇ ਜਾਂਦੇ ਹਨ। ਗ੍ਰਿਫਤਾਰ ਕੀਤੇ ਗਏ ਤਿੰਨਾਂ ਨੌਜਵਾਨਾਂ 'ਚੋਂ ਲਵਪ੍ਰੀਤ ਨਾਂ ਦੇ ਨੌਜਵਾਨ ਮਸਤੁਆਣਾ ਕਾਲਜ 'ਚ ਬੀ. ਐੱਸ. ਸੀ. ਦਾ ਵਿਦਿਆਰਥੀ ਹੈ।
ਗ੍ਰਿਫਤਾਰ ਕਰਨ ਵਾਲੀ ਟੀਮ ਦੀ ਅਗਵਾਈ ਕਰ ਰਹੇ ਪੁਲਸ ਅਧਿਕਾਰੀ ਰਵਿੰਦਰ ਭੱਲਾ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਪਹਿਲਾਂ ਚਿੱਟੇ ਦਾ ਨਸ਼ਾ ਕਰਦੇ ਸਨ ਪਰ ਮਹਿੰਗਾ ਤੇ ਹੁਣ ਮੁਸ਼ਕਲ ਨਾਲ ਮਿਲਣ ਕਾਰਨ ਇਨ੍ਹਾਂ ਨੌਜਵਾਨਾਂ ਨੇ ਨਸ਼ੇ ਦੇ ਟਿਕੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਇਨ੍ਹਾਂ 'ਚੋਂ 75 ਹਜ਼ਾਰ ਦੇ ਟੀਕੇ ਬਰਾਮਦ ਕੀਤੇ ਗਏ ਹਨ।
ਉਧਰ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ 'ਚੋਂ ਲਵਪ੍ਰੀਤ ਨੇ ਮੰਨਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਕੋਲ ਕਾਫੀ ਜ਼ਮੀਨ ਹੈ ਪਰ ਕਾਲਜ 'ਚ ਜਾਂਦੇ ਹੀ ਉਸ ਨੂੰ ਨਸ਼ੇ ਦੀ ਆਦਤ ਪੈ ਗਈ ਤੇ ਉਸ ਨੇ ਇਹ ਵੀ ਦੱਸਿਆ ਕਿ ਪਹਿਲਾਂ ਉਹ ਦੋਸਤਾਂ ਨਾਲ ਮਿਲ ਕੇ ਨਸ਼ਾ ਕਰਦਾ ਸੀ ਪਰ ਨਸ਼ਾ ਮਹਿੰਗਾ ਹੋਣ ਕਰਕੇ ਹੁਣ ਉਹ ਨਸ਼ੇ ਦੇ ਟੀਕੇ ਲਗਾਉਣ ਲਈ ਮਜ਼ਬੂਰ ਹੋ ਗਏ ਸਨ। 
ਪੰਜਾਬ 'ਚ ਜ਼ਿਆਦਾਤਰ ਬੇਰੁਜ਼ਗਾਰ ਨੌਜਵਾਨਾਂ ਦੀ ਇਹ ਹੀ ਦਾਸਤਾਨ ਹੈ ਪਹਿਲਾਂ ਤਾਂ ਬੁਰੀ ਸੰਗਤ ਤੇ ਨੌਕਰੀ ਨਾ ਮਿਲਣ ਦੀ ਵਜ੍ਹਾ ਨਾਲ ਨਸ਼ੇ ਦੇ ਆਦਿ ਹੋ ਜਾਂਦੇ ਹਨ ਤੇ ਫਿਰ ਉਨ੍ਹਾਂ ਨੂੰ ਪੁਲਸ ਫੜ੍ਹ ਕੇ ਜੇਲਾਂ 'ਚ ਸੁੱਟ ਦਿੰਦੀ ਹੈ, ਜੋ ਸਮੇਂ ਖੁਦ ਦਾ ਅਤੇ ਦੇਸ਼ ਦਾ ਭਵਿੱਖ ਸਵਾਰਣ 'ਚ ਲੱਗਣਾ ਚਾਹੀਦਾ ਹੈ ਉਹ ਸਮਾਂ ਇਸ ਨਸ਼ੇ ਦੇ ਕਾਰਨ ਨੌਜਵਾਨਾਂ ਨੂੰ ਜੇਲ 'ਚ ਗੁਜ਼ਾਰਨਾ ਪੈਂਦਾ  ਹੈ।


Related News