ਤਿੰਨ ਨੌਜਵਾਨਾਂ ਦੇ ਇਕੱਠਿਆਂ ਬਲ਼ੇ ਸਿਵੇ, ਨਹਿਰ ’ਚ ਡੁੱਬਣ ਕਾਰਨ ਹੋਈ ਸੀ ਮੌਤ

Tuesday, Apr 18, 2023 - 10:53 PM (IST)

ਤਿੰਨ ਨੌਜਵਾਨਾਂ ਦੇ ਇਕੱਠਿਆਂ ਬਲ਼ੇ ਸਿਵੇ, ਨਹਿਰ ’ਚ ਡੁੱਬਣ ਕਾਰਨ ਹੋਈ ਸੀ ਮੌਤ

ਸਾਦਿਕ (ਪਰਮਜੀਤ)-ਬੀਤੇ ਦਿਨੀਂ ਸਾਦਿਕ ਨੇੜਲੇ ਪਿੰਡ ਬੀਹਲੇਵਾਲਾ ਦੇ ਰਹਿਣ ਵਾਲੇ ਤਿੰਨ ਨੌਜਵਾਨ ਜੋ ਕਾਰ ਸਮੇਤ ਨਹਿਰ ’ਚ ਜਾ ਡਿੱਗੇ ਸਨ, ਦੀਆਂ ਲਾਸ਼ਾਂ ਵੱਖ-ਵੱਖ ਥਾਵਾਂ ਤੋਂ ਮਿਲ ਗਈਆਂ ਸਨ। ਉਨ੍ਹਾਂ ਦਾ ਪਿੰਡ ਬੀਹਲੇਵਾਲਾ ਦੇ ਸ਼ਮਸ਼ਾਨਘਾਟ ’ਚ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

PunjabKesari

ਤਿੰਨੋਂ ਨੌਜਵਾਨ ਹਰਮਨਜੋਤ ਸਿੰਘ ਸਪੁੱਤਰ ਬਲਜੀਤ ਸਿੰਘ ਧਾਲੀਵਾਲ ਤੇ ਜਗਮੋਹਨ ਸਿੰਘ ਸਪੁੱਤਰ ਹਰਵਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਦੇ ਇਕੱਠੇ ਸਿਵੇ ਮਾਪਿਆਂ ਦੀਆਂ ਦਰਦਨਾਕ ਚੀਕਾਂ ਵਿਚਾਲੇ ਬਾਲ਼ੇ ਗਏ। ਨੌਜਵਾਨਾਂ ਦੀਆਂ ਅਰਥੀਆਂ ਜਦੋਂ ਸਾਦਿਕ ਨੇੜਲੇ ਪਿੰਡ ਬੀਹਲੇਵਾਲਾ ਦੇ ਸ਼ਮਸ਼ਾਨਘਾਟ ਪੁੱਜੀਆਂ ਤਾ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਇਕ ਦੀ ਅੱਖ ਨਮ ਸੀ। ਅਰਦਾਸ ਸਮੇਂ ਗ੍ਰੰਥੀ ਸਿੰਘ ਵੀ ਆਪਣੇ ਆਪ ਨੂੰ ਰੋਕ ਨਾ ਸਕਿਆ ਤੇ ਅਰਦਾਸ ਕਰਦਿਆਂ ਅੱਖਾਂ ’ਚੋਂ ਵਹਿੰਦੇ ਹੰਝੂਆਂ ਨੇ ਸਭ ਨੂੰ ਹਲੂਣ ਕੇ ਰੱਖ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ ਨੇ ਰਾਤੋ-ਰਾਤ ਮਾਰੀ ਪਲਟੀ, ਬਣ ਗਿਆ ਕਰੋੜਪਤੀ

PunjabKesari

ਅੰਤਿਮ ਸੰਸਕਾਰ ਮੌਕੇ ਫਰੀਦਕੋਟ ਦੇ ਮੌਜੂਦਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਨਵਦੀਪ ਸਿੰਘ ਬੱਬੂ ਬਰਾੜ ਸਾਬਕਾ ਚੇਅਰਮੈਨ ਪੀ.ਆਰ.ਟੀ.ਸੀ., ਰਣਜੀਤ ਸਿੰਘ ਭੋਲੋਵਾਲਾ ਫਰੀਦਕੋਟ ਤੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਸਮੇਤ ਇਲਾਕੇ ਦੇ ਵੱਖ-ਵੱਖ ਪਿੰਡਾਂ ’ਚੋਂ ਲੋਕ ਵੱਡੀ ਗਿਣਤੀ ’ਚ ਪਰਿਵਾਰਾਂ ਨਾਲ ਦੁੱਖ ਸਾਂਝਾ ਕਾਰਨ ਪੁੱਜੇ।

PunjabKesari

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਅਧਿਆਪਕਾਂ ਲਈ ਅਹਿਮ ਖ਼ਬਰ ; ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸ਼ੁਰੂ ਕੀਤਾ ਵਿਸ਼ੇਸ਼ ਪ੍ਰੋਗਰਾਮ


author

Manoj

Content Editor

Related News