ਦੜਾ-ਸੱਟਾ ਲਾ ਰਹੇ 3 ਨੌਜਵਾਨ 22 ਹਜ਼ਾਰ ਦੀ ਨਕਦੀ ਸਮੇਤ ਕਾਬੂ

12/07/2017 6:57:25 AM

ਕਪੂਰਥਲਾ, (ਭੂਸ਼ਣ)- ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਦੜਾ-ਸੱਟਾ ਲਾ ਰਹੇ 3 ਨੌਜਵਾਨਾਂ ਨੂੰ 22 ਹਜ਼ਾਰ ਰੁਪਏ ਦੀ ਨਕਦੀ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਨੂੰ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। 
ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਤਿੰਦਰਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮੱਛਰ ਕਾਲੋਨੀ ਵਿਚ 3 ਨੌਜਵਾਨ 10 ਰੁਪਏ 'ਚ 100 ਰੁਪਏ ਦੇਣ ਦਾ ਲਾਲਚ ਦੇ ਕੇ ਦੜਾ-ਸੱਟਾ ਲਾ ਰਹੇ ਹਨ, ਜਿਸ 'ਤੇ ਸੀ. ਆਈ. ਏ. ਟੀਮ ਨੇ ਮੌਕੇ 'ਤੇ ਛਾਪੇਮਾਰੀ ਕਰ ਕੇ 3 ਨੌਜਵਾਨਾਂ ਵਿਸ਼ਾਲ ਉੱਪਲ ਪੁੱਤਰ ਰਮੇਸ਼ ਉੱਪਲ ਵਾਸੀ ਸ਼ੇਖੂਪੁਰ, ਦੌਲਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬਹੁਈ, ਰਵਿਜੋਤ ਪੁੱਤਰ ਸੁਰਿੰਦਰ ਸਿੰਘ ਵਾਸੀ ਕਪੂਰਥਲਾ ਨੂੰ 22 ਹਜ਼ਾਰ ਰੁਪਏ ਦੀ ਨਕਦੀ ਸਮੇਤ ਕਾਬੂ ਕਰ ਲਿਆ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 


Related News