ਸੜਕ ਹਾਦਸੇ ''ਚ ਉਜੜਿਆ ਪਰਿਵਾਰ, ਪਤੀ-ਪਤਨੀ ਸਣੇ 3 ਜੀਆਂ ਦੀ ਮੌਤ, ਆਲਟੋ ਕਾਰ ਦੇ ਉੱਡੇ ਪਰਖੱਚੇ
Friday, May 10, 2024 - 06:32 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਚੰਡੀਗੜ੍ਹ-ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ’ਤੇ ਬੀਤੀ ਸ਼ਾਮ ਪਿੰਡ ਮੀਆਂਪੁਰ ਹੰਡੂਰ ਵਿਖੇ ਇਕ ਆਲਟੋ ਕਾਰ ਹਾਦਸਾਗ੍ਰਸਤ ਹੋਣ ਕਾਰਨ ਉਸ ਵਿਚ ਸਵਾਰ ਇਕ ਔਰਤ ਦੀ ਮੌਕੇ ’ਤੇ ਹੀ ਅਤੇ 2 ਜਣਿਆਂ ਦੀ ਹਸਪਤਾਲ ਪਹੁੰਚਣ ਉਪਰੰਤ ਮੌਤ ਹੋ ਗਈ । ਮੌਕੇ ’ਤੇ ਇਕੱਠੇ ਹੋਏ ਲੋਕਾਂ ਅਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਮੌਕੇ ’ਤੇ ਪੁੱਜੇ ਏ. ਐੱਸ. ਆਈ. ਪ੍ਰਦੀਪ ਸ਼ਰਮਾ ਵੱਲੋਂ ਦੋ ਜ਼ਖਮੀਆਂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਸੀ. ਐੱਚ. ਸੀ. ਭਰਤਗੜ੍ਹ ਪਹੁੰਚਾਇਆ ਗਿਆ, ਜਿੱਥੇ ਡਿਊਟੀ ’ਤੇ ਮੌਜੂਦ ਡਾਕਟਰ ਵੱਲੋਂ ਉਨ੍ਹਾਂ ਨੂੰ ਵੀ ਮ੍ਰਿਤਕ ਐਲਾਨ ਦਿੱਤਾ ਗਿਆ।
ਇਸ ਕੇਸ ਦੀ ਜਾਂਚ ਕਰ ਰਹੇ ਏ. ਐੱਸ. ਆਈ. ਪ੍ਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਸੜਕ ਹਾਦਸੇ ਬਾਰੇ ਸੂਚਨਾ ਮਿਲੀ ਤਾਂ ਉਹ ਮੌਕੇ ਉੱਪਰ ਪੁਲਸ ਪਾਰਟੀ ਨਾਲ ਪਹੁੰਚ ਗਏ ਅਤੇ ਮੌਕੇ ’ਤੇ ਹਾਜ਼ਰ ਲੋਕਾਂ ਦੀ ਮਦਦ ਨਾਲ ਰਾਹਤ ਕਾਰਜ ਸ਼ੁਰੂ ਕੀਤਾ ਅਤੇ ਜ਼ਖ਼ਮੀਆਂ ਨੂੰ ਕਾਰ ’ਚੋਂ ਬਾਹਰ ਕੱਢ ਕੇ 108 ਨੰਬਰ ਐਂਬੂਲੈਂਸ ਰਾਹੀਂ ਇਲਾਜ ਲਈ ਸੀ. ਐੱਚ. ਸੀ. ਭਰਤਗੜ੍ਹ ਪਹੁੰਚਾਇਆ।
ਇਹ ਵੀ ਪੜ੍ਹੋ- ਮੈਨੂੰ ਬੋਲਣ ਦੀ ਲੋੜ ਨਹੀਂ, ਸਾਡੀ ਸਰਕਾਰ ਦੇ ਜ਼ੀਰੋ ਬਿੱਲ ਤੇ 43 ਹਜ਼ਾਰ ਨੌਕਰੀਆਂ ਬੋਲਦੀਆਂ ਹਨ : ਭਗਵੰਤ ਮਾਨ
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਅਸ਼ਵਨੀ ਕੁਮਾਰ (62) ਪੁੱਤਰ ਸੁਧਾਮਾ ਰਾਮ ਵਾਸੀ ਪਿੰਡ ਗਨੋਹ ਥਾਣਾ ਵਡਸਰ ਜ਼ਿਲ੍ਹਾ ਹਮੀਰਪੁਰ ਹਿਮਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਪੁਲਸ ’ਚੋਂ ਸੇਵਾਮੁਕਤ ਇੰਸਪੈਕਟਰ ਹੈ। ਉਹ ਆਪਣੀ ਪਤਨੀ ਪੁਸ਼ਪਾ ਦੇਵੀ (56) ਅਤੇ ਸਾਲੀ ਰੋਸ਼ਨੀ ਦੇਵੀ ਪਤਨੀ ਪਿਰਤੀ ਚੰਦ ਵਾਸੀ ਪਿੰਡ ਮਹਿਰਾ ਥਾਣਾ ਵਡਸਰ ਜ਼ਿਲ੍ਹਾ ਹਮੀਰਪੁਰ ਹਿਮਾਚਲ ਪ੍ਰਦੇਸ਼ ਨਾਲ ਪੀ. ਜੀ. ਆਈ. ਚੰਡੀਗੜ੍ਹ ਤੋਂ ਆਪਣੀ ਪਤਨੀ ਨੂੰ ਦਵਾਈ ਦੁਆ ਕੇ ਆਪਣੀ ਆਲਟੋ ਕਾਰ ਵਿਚ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਹੇ ਸਨ। ਜਦੋਂ ਉਹ ਬਾਹਦ ਪਿੰਡ ਮੀਆਂਪੁਰ ਹੰਡੂਰ ਵਿਖੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਫੁੱਟਪਾਥ ਨਾਲ ਟਕਰਾ ਕੇ ਸੜਕ ਦੀ ਪੁਲੀ ਦੀ ਰੇਲਿੰਗ ਉੱਪਰ ਜਾ ਚੜ੍ਹੀ ਅਤੇ ਚਕਨਾਚੂਰ ਹੋ ਗਈ ।
ਇਸ ਹਾਦਸੇ ਵਿਚ ਪੁਸ਼ਪਾ ਦੇਵੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਅਸ਼ਵਨੀ ਕੁਮਾਰ ਅਤੇ ਉਸ ਦੀ ਸਾਲੀ ਰੋਸ਼ਨੀ ਦੇਵੀ ਗੰਭੀਰ ਜ਼ਖ਼ਮੀ ਹੋ ਗਏ। ਸੀ. ਐੱਚ. ਸੀ. ਭਰਤਗੜ੍ਹ ਵਿਖੇ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾ. ਸੁਖਦੀਪ ਲੋਂਗੀਆ ਨੇ ਦੱਸਿਆ ਕਿ ਜਦੋਂ ਜ਼ਖ਼ਮੀਆਂ ਨੂੰ ਭਰਤਗੜ੍ਹ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਹੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ- ਪਿਆਕੜਾਂ ਲਈ ਖ਼ਾਸ ਖ਼ਬਰ, ਖੁੱਲ੍ਹ ਗਏ ਨਵੇਂ ਸ਼ਰਾਬ ਦੇ ਠੇਕੇ, ਰੇਹੜੀਆਂ ’ਤੇ ਸ਼ਰਾਬ ਪਿਲਾਉਣ ਦੀ ਦਿੱਤੀ ਪਰਮਿਸ਼ਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8