ਸਕੂਟਰੀ ਤੇ ਕਾਰ ਦੀ ਟੱਕਰ ''ਚ 3 ਜ਼ਖਮੀ
Thursday, Apr 12, 2018 - 01:27 AM (IST)

ਬਟਾਲਾ, (ਬੇਰੀ)- ਅੱਜ ਸਕੂਟਰੀ ਤੇ ਕਾਰ ਦੀ ਟੱਕਰ 'ਚ ਤਿੰਨ ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੋਹਿਤ ਪੁੱਤਰ ਸਾਦਕ ਪਿੰਡ ਮਸਤਕੋਟ, ਹਰਸੀਦਾ ਪਤਨੀ ਮਹਿੰਦਰ ਮੂਸੀ ਪਿੰਡ ਖਤੀਬ, ਪ੍ਰਵੀਨ ਪਤਨੀ ਜੋਗਿੰਦਰ ਮਿਸੀ ਪਿੰਡ ਖਤੀਬਾ ਤਿੰਨੋਂ ਸਕੂਟਰੀ 'ਤੇ ਸਵਾਰ ਹੋ ਕੇ ਬੁਲੋਵਾਲ ਪੈਲੇਸ ਅਲੀਵਾਲ ਤੋਂ ਵਾਪਸ ਆ ਰਹੇ ਸਨ ਅਤੇ ਜਦੋਂ ਇਹ ਚਰਨਪੁਰੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਸੈਂਟਰੋ ਕਾਰ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਕਤ ਤਿੰਨੋਂ ਜ਼ਖਮੀ ਹੋ ਗਏ। ਉਪਰੰਤ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ।