ਦੋਹਰੇ ਕਤਲ ਕੇਸ ਦੇ ਤਿੰਨ ਭਗੌੜੇ ਕਾਬੂ

Monday, Mar 12, 2018 - 07:33 AM (IST)

ਦੋਹਰੇ ਕਤਲ ਕੇਸ ਦੇ ਤਿੰਨ ਭਗੌੜੇ ਕਾਬੂ

ਖੇਮਕਰਨ/ਤਰਨਤਾਰਨ,   (ਗੁਰਮੇਲ, ਅਵਤਾਰ, ਬਲਵਿੰਦਰ ਕੌਰ)-  ਥਾਣਾ ਖੇਮਕਰਨ ਦੇ ਮੁਖੀ ਬਲਵਿੰਦਰ ਸਿੰਘ ਤੇ ਏ. ਐੱਸ. ਆਈ. ਸੁਖਵਿੰਦਰ ਸਿੰਘ ਇੰਚਾਰਜ ਪੀ. ਓ. ਸਟਾਫ ਨੇ ਸਮੇਤ ਪੁਲਸ ਪਾਰਟੀ ਦੋਹਰੇ ਕਤਲ ਕੇਸ ਵਿਚ ਭਗੌੜੀ ਔਰਤ ਸਣੇ 3 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਖੇਮਕਰਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਖੁਫੀਆ ਇਤਲਾਹ 'ਤੇ ਥਾਣਾ ਖੇਮਕਰਨ ਵਿਚ ਚੱਲੇ ਆ ਰਹੇ ਮੁਕੱਦਮੇ 'ਚ ਭਗੌੜੇ ਗੁਰਦੇਵ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀਆਨ ਜਾਮਾਰਾਏ ਥਾਣਾ ਗੋਇੰਦਵਾਲ ਸਾਹਿਬ ਹਾਲ ਨਿਊ ਆਜ਼ਾਦ ਨਗਰ ਅੰਮ੍ਰਿਤਸਰ ਤੇ ਹਰਪਾਲ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਨਿਊ ਆਜ਼ਾਦ ਨਗਰ ਨੂੰ ਕਾਬੂ ਕਰ ਕੇ ਅਦਾਲਤ 'ਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਲਿਆ ਹੈ। 


Related News