ਕਹਿਰ ਬਣ ਕੇ ਵਰ੍ਹਿਆ ਮੀਂਹ, ਪਾਣੀ 'ਚ ਡੁੱਬਣ ਨਾਲ ਇੱਕੋ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ

06/30/2017 6:59:36 PM

ਕਪੂਰਥਲਾ— ਬੀਤੇ ਦੋ ਦਿਨਾਂ ਤੋਂ ਪੈ ਰਿਹਾ ਮੀਂਹ ਇਕ ਪਰਵਾਸੀ ਮਜ਼ਦੂਰ ਦੇ ਪਰਿਵਾਰ 'ਤੇ ਕਹਿਰ ਬਣ ਕੇ ਵਰ੍ਹਿਆ ਹੈ। ਕਪੂਰਥਲਾ ਦੇ ਪਿੰਡ ਅਲੌਦੀਪੁਰ ਵਿਚ ਮੀਂਹ ਦੇ ਪਾਣੀ ਵਿਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਦੁਪਹਿਰ 3.30 ਕੁ ਵਜੇ ਇੱਟਾਂ ਦੇ ਬੱਟੇ ਨੇੜੇ ਮੀਂਹ ਕਾਰਨ ਹੋਏ ਟੋਏ 'ਚ ਇਕੱਠੇ ਹੋਏ ਪਾਣੀ ਵਿਚ ਇਹ ਤਿੰਨੋਂ ਬੱਚੇ ਡੁੱਬ ਗਏ ਸਨ। ਇਹ ਬੱਚੇ ਆਪਣੇ ਮਾਤਾ-ਪਿਤਾ ਨੂੰ ਰੋਟੀ ਦੇ ਕੇ ਵਾਪਸ ਆ ਰਹੇ ਸਨ। ਮ੍ਰਿਤਕ ਬੱਚਿਆਂ ਵਿਚ 3 ਅਤੇ 7 ਸਾਲਾਂ ਦੀਆਂ ਦੋ ਕੁੜੀਆਂ ਅਤੇ ਇਕ 12 ਸਾਲਾਂ ਦਾ ਲੜਕਾ ਸ਼ਾਮਲ ਹੈ। ਇੱਥੇ ਦੱਸ ਦੇਈਏ ਕਿ ਟੋਇਆ ਬਹੁਤ ਡੂੰਘਾ ਸੀ ਅਤੇ ਉਸ ਵਿਚ ਜ਼ਿਆਦਾ ਪਾਣੀ ਭਰਿਆ ਹੋਣ ਕਰਕੇ ਤਿੰਨੋਂ ਬੱਚੇ ਉਸ 'ਚੋਂ ਬਾਹਰ ਨਿਕਲਣ ਵਿਚ ਸਫਲ ਨਹੀਂ ਹੋ ਸਕੇ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।


Related News