ਸਵੀਮਿੰਗ ਪੂਲ 'ਚ ਡੁੱਬਣ ਕਾਰਨ 11 ਸਾਲ ਦੇ ਮੁੰਡੇ ਦੀ ਮੌਤ, ਪਰਿਵਾਰ ਦਾ ਦੋਸ਼- ਲਾਪ੍ਰਵਾਹੀ ਨਾਲ ਗਈ ਜਾਨ

Thursday, May 23, 2024 - 11:01 AM (IST)

ਸਵੀਮਿੰਗ ਪੂਲ 'ਚ ਡੁੱਬਣ ਕਾਰਨ 11 ਸਾਲ ਦੇ ਮੁੰਡੇ ਦੀ ਮੌਤ, ਪਰਿਵਾਰ ਦਾ ਦੋਸ਼- ਲਾਪ੍ਰਵਾਹੀ ਨਾਲ ਗਈ ਜਾਨ

ਨਵੀਂ ਦਿੱਲੀ- ਦਿੱਲੀ ਦੇ ਅਲੀਪੁਰ ਇਲਾਕੇ ਵਿਚ ਇਕ ਸਵੀਮਿੰਗ ਪੂਲ 'ਚ 11 ਸਾਲ ਦਾ ਮੁੰਡਾ ਡੁੱਬ ਗਿਆ। ਇਹ ਸਵੀਮਿੰਗ ਪੂਲ ਦੋ ਪੁਲਸ ਅਧਿਕਾਰੀਆਂ ਦੀਆਂ ਪਤਨੀਆਂ ਵਲੋਂ ਚਲਾਇਆ ਜਾ ਰਿਹਾ ਹੈ। ਮ੍ਰਿਤਕ ਬੱਚੇ ਦੇ ਪਰਿਵਾਰ ਨੇ ਘਟਨਾ ਵਿਚ ਗੜਬੜੀ ਦਾ ਦੋਸ਼ ਲਾਉਂਦੇ ਹੋਏ ਬੁੱਧਵਾਰ ਨੂੰ ਅਲੀਪੁਰ ਪੁਲਸ ਸਟੇਸ਼ਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬਾਹਰੀ-ਉੱਤਰੀ ਦਿੱਲੀ ਦੇ ਅਲੀਪੁਰ ਇਲਾਕੇ ਵਿਚ ਦੋ ਪੁਲਸ ਅਧਿਕਾਰੀਆਂ ਵਲੋਂ ਚਲਾਏ ਜਾ ਰਹੇ ਸਵੀਮਿੰਗ ਪੂਲ ਵਿਚ 11 ਸਾਲ ਦਾ ਮੁੰਡਾ ਡੁੱਬ ਗਿਆ। ਇਸ ਘਟਨਾ 'ਚ ਪਰਿਵਾਰ ਨੇ ਲਾਪ੍ਰਵਾਹੀ ਦਾ ਦੋਸ਼ ਲਾਇਆ ਅਤੇ ਪੁਲਸ ਸਟੇਸ਼ਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਇਕ ਨਿਊਜ਼ ਏਜੰਸੀ ਮੁਤਾਬਕ ਪੁਲਸ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਵਿਚ ਕਿਸੇ ਤਰ੍ਹਾਂ ਦੀ ਗੜਬੜੀ ਜਾਂ ਲਾਪ੍ਰਵਾਹੀ ਦਾ ਸੰਕੇਤ ਨਹੀਂ ਮਿਲਿਆ ਹੈ ਪਰ ਜਾਂਚ ਜਾਰੀ ਹੈ। ਬਾਹਰੀ-ਉੱਤਰੀ ਡੀ. ਸੀ. ਪੀ. ਰਵੀ ਸਿੰਘ ਨੇ ਕਿਹਾ ਕਿ ਧਾਰਾ-304ਏ (ਲਾਪ੍ਰਵਾਹੀ ਨਾਲ ਮੌਤ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਕੈਸਾ ਯੇ ਇਸ਼ਕ ਹੈ! 12ਵੀਂ ਜਮਾਤ 'ਚ ਪੜ੍ਹਦੀ ਧੀ ਨੇ ਸੁੱਤੇ ਹੋਏ ਪਿਓ ਦਾ ਵੱਢਿਆ ਗਲ਼, ਘਰ 'ਚ ਪੈ ਗਿਆ ਚੀਕ-ਚਿਹਾੜਾ

ਫੋਨ 'ਤੇ ਗੱਲ ਕਰ ਕੇ ਪਰਤਿਆ ਪਿਤਾ ਤਾਂ ਪੁੱਤਰ ਬੇਹੋਸ਼ ਮਿਲਿਆ

ਅਧਿਕਾਰੀ ਨੇ ਦੱਸਿਆ ਕਿ ਬੱਚੇ ਦਾ ਪਿਤਾ ਵੀ ਸਵਿਮਿੰਗ ਪੂਲ 'ਚ ਉਸ ਦੇ ਨਾਲ ਸੀ ਅਤੇ ਉਹ ਫੋਨ 'ਤੇ ਗੱਲ ਕਰਨ ਲਈ ਬਾਹਰ ਆਇਆ ਸੀ। ਜਦੋਂ ਉਹ ਵਾਪਸ ਆਇਆ ਤਾਂ ਦੇਖਿਆ ਕਿ ਉਸ ਦਾ ਪੁੱਤਰ ਪੂਲ ਅੰਦਰ ਬੇਹੋਸ਼ ਪਿਆ ਮਿਲਿਆ। ਉਨ੍ਹਾਂ ਦੱਸਿਆ ਕਿ ਮੁੰਡੇ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਅਲੀਪੁਰ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਮੁੰਡੇ ਦੀ ਮੌਤ ਲਾਪ੍ਰਵਾਹੀ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਜਾਂਚ ਵਿਚ ਕੋਈ ਵੀ ਲਾਪ੍ਰਵਾਹੀ ਸਾਹਮਣੇ ਨਹੀਂ ਆਈ ਪਰ ਪਤਾ ਲੱਗਾ ਹੈ ਕਿ ਇਹ ਪੂਲ ‘ਅਣਅਧਿਕਾਰਤ ਤਰੀਕੇ ਨਾਲ’ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦਿੱਲੀ ਪੁਲਸ ਦੇ ਇਕ ਸਹਾਇਕ ਪੁਲਿਸ ਕਮਿਸ਼ਨਰ (ਏ. ਸੀ. ਪੀ) ਅਤੇ ਇਕ ਸਬ-ਇੰਸਪੈਕਟਰ (ਐਸ. ਆਈ) ਦੀਆਂ ਪਤਨੀਆਂ ਮਿਲ ਕੇ ਸਵੀਮਿੰਗ ਪੂਲ ਚਲਾਉਂਦੀਆਂ ਹਨ।

ਇਹ ਵੀ ਪੜ੍ਹੋ- ਚਾਚੀ ਨੇ 3 ਸਾਲ ਦੇ ਭਤੀਜੇ ਦੀ ਲਈ ਜਾਨ, ਵਜ੍ਹਾ ਕਰ ਦੇਵੇਗੀ ਹੈਰਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News