ਹੈਰੋਇਨ, ਦੇਸੀ ਪਿਸਤੌਲ ਤੇ ਜ਼ਿੰਦਾ ਰੌਂਦ ਸਮੇਤ ਤਿੰਨ ਗ੍ਰਿਫ਼ਤਾਰ
Tuesday, May 27, 2025 - 03:54 PM (IST)

ਫਾਜਿ਼ਲਕਾ (ਨਾਗਪਾਲ) : ਥਾਣਾ ਸਦਰ ਫਾਜ਼ਿਲਕਾ ਪੁਲਸ ਨੇ ਤਿੰਨ ਜਣਿਆਂ ਨੂੰ ਹੈਰੋਇਨ, ਦੇਸੀ ਪਿਸਤੌਲ ਅਤੇ ਜ਼ਿੰਦਾ ਰੌਂਦ ਸਮੇਤ ਕਾਬੂ ਕੀਤਾ ਹੈ। ਪੁਲਸ ਪਾਰਟੀ ਗਸ਼ਤ ਦੌਰਾਨ ਜਦੋਂ ਨੇੜੇ ਸ਼ਮਸ਼ਾਨਘਾਟ ਪਿੰਡ ਆਹਲ ਬੋਦਲਾਂ ਪਹੁੰਚੀ ਤਾਂ ਸਾਹਮਣੇ ਤੋਂ ਤਿੰਨ ਵਿਅਕਤੀ ਮੋਟਰਸਾਈਕਲ 'ਤੇ ਆਉਂਦੇ ਦਿਖਾਈ ਦਿੱਤੇ।
ਪੁਲਸ ਨੇ ਸ਼ੱਕ ਦੇ ਆਧਾਰ 'ਤੇ ਜਦੋਂ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 30 ਗ੍ਰਾਮ ਹੈਰੋਇਨ, ਇਕ ਦੇਸੀ ਪਿਸਤੌਲ, ਦੋ ਜ਼ਿੰਦਾ ਰੌਂਦ ਬਰਾਮਦ ਹੋਏ। ਉਪਰੋਕਤ ਵਿਅਕਤੀਆਂ ਦੀ ਪਛਾਣ ਹਰਭਜਨ ਸਿੰਘ, ਵਿਸ਼ਵਜੀਤ ਸਿੰਘ ਉਰਫ਼ ਵਿਜੈ ਵਾਸੀ ਪਿੰਡ ਲੱਖੇ ਕੇ ਉਤਾੜ ਅਤੇ ਹਰਦੀਪ ਸਿੰਘ ਵਾਸੀ ਪਿੰਡ ਝੁੱਗੇ ਲਾਲ ਸਿੰਘ ਦੇ ਰੂਪ ਚ ਹੋਈ। ਪੁਲਸ ਨੇ ਤਿੰਨਾਂ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।