ਸਰਹੱਦੀ ਪਿੰਡਾਂ 'ਚ BSF ਦਾ ਸ਼ਲਾਘਾਯੋਗ ਉਪਰਾਲਾ, ਇੰਝ ਕਰ ਰਹੇ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ

05/23/2022 6:16:45 PM

ਜਲੰਧਰ— ਪੰਜਾਬ ’ਚ ਬੀ. ਐੱਸ. ਐੱਫ਼ ਨੇ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਰੋਜ਼ਗਾਰ ਨਾਲ ਜੋੜਿਆ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਦੀ ਸਰੱਹਦ ਨਾਲ ਲੱਗਦੇ ਪੰਜਾਬ ਦੇ ਪਿੰਡ ਗੱਟੀਮਸਤਾ ਦੇ ਗਿਆਨ ਸਿੰਘ ਕੰਮ ਕਰਕੇ ਜਿੰਨਾ ਕਮਾਉਂਦੇ ਸਨ, ਉਹ ਪੂਰੀ ਕਮਾਈ ਸ਼ਰਾਬ ’ਤੇ ਉਡਾ ਦਿੰਦੇ ਸਨ। ਇਸ ਨਾਲ ਉਨ੍ਹਾਂ ਦੇ ਪੋਤਰਿਆਂ ’ਤੇ ਵੀ ਬੁਰਾ ਅਸਰ ਪੈ ਰਿਹਾ ਸੀ। ਬੀ. ਐੱਸ. ਐੱਫ਼ ਦੀ ਕਾਊਂਸਲਿੰਗ ਅਤੇ ਇਲਾਜ ਤੋਂ ਬਾਅਦ ਸ਼ਰਾਬ ਪੂਰੀ ਤਰ੍ਹਾਂ ਨਾਲ ਛੁੱਟ ਗਈ ਹੈ। ਹੁਣ ਜੋ ਵੀ ਕਮਾਉਂਦੇ ਹਨ, ਪਰਿਵਾਰ ਦੀਆਂ ਖ਼ੁਸ਼ੀਆਂ ਲਈ ਖ਼ਰਚ ਕਰਦੇ ਹਨ। 

ਉਥੇ ਹੀ ਪਿੰਡ ਦੀ ਗੁਰਮੇਜ ਕੌਰ ਮੁਤਾਬਕ ਉਸ ਦੇ ਪਤੀ ਮਜ਼ਦੂਰੀ ਕਰਦੇ ਹਨ ਪਰ ਇਸ ’ਚ ਘਰ ਚਲਾਉਣਾ ਮੁਸ਼ਕਿਲ ਹੈ। ਦੋ ਬੱਚੇ ਵੀ ਹਨ। ਬੀ. ਐੱਸ. ਐੱਫ਼ ਦੇ ਕੈਂਪ ’ਚ ਸਿਲਾਈ ਦੀ ਟਰੇਨਿੰਗ ਲਈ। ਹੁਣ ਆਤਮ ਨਿਰਭਰ ਹੋ ਗਈ ਹੈ ਅਤੇ ਪਰਿਵਾਰ ਦੀ ਮਦਦ ਵੀ ਕਰ ਰਹੀ ਹੈ। ਪਿੰਡ ਬਸਤੀ ਖਾਨਕੇ ਦੇ ਨੌਜਵਾਨ ਆਕਾਸ਼ ਸਿੰਘ ਦੱਸਦੇ ਹਨ ਕਿ ਪੜ੍ਹਾਈ ਤੋਂ ਬਾਅਦ ਉਹ ਬੇਰੁਜ਼ਗਾਰ ਸਨ। ਬੀ. ਐੱਸ. ਐੱਫ਼. ’ਚ ਬਿਜਲੀ ਨਾਲ ਜੁੜੇ ਕੰਮ ਦੀ ਟਰੇਨਿੰਗ ਦਿੱਤੀ ਗਈ। ਹੁਣ ਹਰ ਮਹੀਨੇ 8 ਤੋਂ 10 ਹਜ਼ਾਰ ਤੱਕ ਲੈ ਰਿਹਾ ਹਾਂ। ਇਹ ਬਦਲਾਅ ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ 553 ਕਿਲੋਮੀਟਰ ਸਰਹੱਦ ਦੇ ਕਰੀਬੀ ਪਿੰਡਾਂ ’ਚ ਦਿੱਸ ਰਿਹਾ ਹੈ। ਇਨ੍ਹਾਂ ਪਿੰਡਾਂ ’ਚ ਬੀ. ਐੱਸ. ਐੱਫ਼. ਦੀਆਂ ਕਰੀਬ 140 ਕੰਪਨੀਆਂ ਤਾਇਨਾਤ ਹਨ। ਸੁਰੱਖਿਆ ਦੇ ਨਾਲ ਇਹ ਜਵਾਨ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਵੀ ਬਦਲ ਰਹੇ ਹਨ। 

ਇਹ ਵੀ ਪੜ੍ਹੋ:  ਜਿਸ ਬੋਰਵੈੱਲ 'ਚ ਡਿੱਗ ਕੇ 6 ਸਾਲਾ 'ਰਿਤਿਕ ਰੌਸ਼ਨ' ਨੇ ਗੁਆਈ ਸੀ ਜਾਨ, ਉਸ ਦੇ ਮਾਲਕ ਖ਼ਿਲਾਫ਼ ਹੋਈ ਵੱਡੀ ਕਾਰਵਾਈ

ਜੇਕਰ ਫਿਰੋਜ਼ਪੁਰ ਸੈਕਟਰ ਦੀ ਗੱਲ ਕੀਤੀ ਜਾਵੇ ਤਾਂ ਕਰੀਬ 100 ਪਿੰਡ ਸਰਹੱਦੀ ਖੇਤਰ ’ਚ ਹਨ। ਇਨ੍ਹਾਂ ਪਿੰਡਾਂ ’ਚ ਸਭ ਤੋਂ ਵੱਡੀ ਚੁਣੌਤੀ ਨੌਜਵਾਨਾਂ ਨੂੰ ਨਸ਼ਾ ਅਤੇ ਤਸਕਰੀ ਤੋਂ ਦੂਰ ਰੱਖਣਾ ਹੈ। ਬੀ. ਐੱਸ. ਐੱਫ਼ ਇਨ੍ਹਾਂ ਨੌਜਵਾਨਾਂ ਨੂੰ ਟਰੇਨਿੰਗ ਕੈਂਪਾਂ ’ਚ ਖੇਡਾਂ ਨਾਲ ਜੋੜ ਕੇ ਫ਼ੌਜ ਅਤੇ ਪੁਲਸ ’ਚ ਜਾਣ ਲਈ ਪ੍ਰੇਰਿਤ ਕਰ ਰਹੇ ਹਨ। ਪਿੰਡਾਂ ’ਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂਕਿ ਸਰਹੱਦ ਪਾਰ ਹੋਣ ਵਾਲੀ ਨਸ਼ੇ ਦੀ ਤਸਕਰੀ ਨੂੰ ਰੋਕਿਆ ਜਾ ਸਕੇ। ਇਸ ਦੇ ਇਲਾਵਾ ਔਰਤਾਂ ਨੂੰ ਰੋਜ਼ਗਾਰ ਸ਼ੁਰੂ ਕਰਨ ਲਈ ਕੰਮਕਾਜ ਦੇ ਨਾਲ ਜ਼ਰੂਰੀ ਸਾਮਾਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਔਰਤਾਂ ਅਤੇ ਕੁੜੀਆਂ ਸਿਲਾਈ ਦੇ ਕੰਮ ਅਤੇ ਨੌਜਵਾਨ ਇਲੈਕਟ੍ਰੀਸ਼ੀਅਨ ਸਮੇਤ ਕਾਰਪੇਂਟਰ ਵਰਗੇ ਪੇਸ਼ਿਆਂ ਨਾਲ ਜੁੜ ਗਏ ਹਨ। 

ਪਿੰਡਾਂ ਦੇ ਕਿਸਾਨਾਂ ਨੂੰ ਵੀ ਬਾਗਬਾਨੀ ਬਾਰੇ ਸਿਖਾਇਆ ਜਾ ਰਿਹਾ ਹੈ। ਸਰਹੱਦੀ ਖੇਤਰ ਡਿਵੈੱਲਪਮੈਂਟ ਪ੍ਰੋਗਰਾਮ ਦੇ ਤਹਿਤ ਇਨ੍ਹਾਂ ਕੋਸ਼ਿਸ਼ਾਂ ਨਾਲ ਫਾਜ਼ਿਲਕਾ, ਗੁਰਦਾਸਪੁਰ, ਅੰਮ੍ਰਿਤਸਰ, ਅਬੋਹਰ ਚਾਰ ਸੈਕਟਰਾਂ ਞਤ ਪਿੰਡਾਂ ਦੀ ਤਸਵੀਰ ਬਦਲਣ ਲੱਗੀ ਹੈ। ਉਥੇ ਹੀ ਪਿੰਡ ਗਹੋਰਾ ਚੱਕ ਦੇ ਸਰਪੰਚ ਸੁਰਜੀਤ ਸਿੰਘ ਮੁਤਾਬਕ ਬੀ.ਐੱਸ. ਐੱਫ਼. ਨੌਜਵਾਨਾਂ ਲਈ ਵਾਲੀਵਾਲ, ਫੁੱਟਬਾਲ, ਵਰਗੇ ਮੁਕਾਬਲੇ ਕਰਵਾ ਰਹੀ ਹੈ। ਉਥੇ ਹੀ ਪਿੰਡ ਰਾਜਾ ਰਾਏ ਦੇ ਬਲਵਿੰਦਰ ਸਿੰਘ ਦੱਸਦੇ ਹਨ ਕਿ ਇਥੇ ਟਰੇਨਿੰਗ ਤੋਂ ਬਾਅਦ ਨੌਜਵਾਨਾਂ ਦਾ ਰੁਝਾਨ ਖੇਡਾਂ ’ਚ ਵਧਿਆ ਹੈ। ਪਹਿਲਾਂ ਰੋਜ਼ਗਾਰ ਦਾ ਸੰਕਟ ਸੀ ਪਰ ਹੁਣ ਇਸ ’ਚ ਕਮੀ ਆਈ ਹੈ। 

ਇਹ ਵੀ ਪੜ੍ਹੋ:  ਜਲੰਧਰ: ਪਰਿਵਾਰ ਲਈ ਕਾਲ ਬਣ ਕੇ ਆਇਆ ਮੀਂਹ, ਕੰਧ ਡਿੱਗਣ ਕਾਰਨ ਨਨਾਣ-ਭਰਜਾਈ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News