ਮੰਡਰਾਉਣ ਲੱਗਿਆ ਵੱਡਾ ਖ਼ਤਰਾ, ਇਸ ਸ਼ਹਿਰ ਨੂੰ ਐਲਾਨਿਆ ਡੇਂਗੂ ਦਾ ਹਾਟਸਪਾਟ

Friday, Aug 04, 2023 - 03:12 PM (IST)

ਮੰਡਰਾਉਣ ਲੱਗਿਆ ਵੱਡਾ ਖ਼ਤਰਾ, ਇਸ ਸ਼ਹਿਰ ਨੂੰ ਐਲਾਨਿਆ ਡੇਂਗੂ ਦਾ ਹਾਟਸਪਾਟ

ਜਲੰਧਰ (ਖੁਰਾਣਾ) : ਲੁਧਿਆਣਾ ਅਤੇ ਕੁਝ ਹੋਰਨਾਂ ਸ਼ਹਿਰਾਂ ’ਚ ਡੇਂਗੂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਜਲੰਧਰ ’ਚ ਵੀ ਡੇਂਗੂ ਦੇ ਫੈਲਣ ਦੀਆਂ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ। ਅਜਿਹੇ ’ਚ ਨਗਰ ਨਿਗਮ ਨੇ ਡੇਂਗੂ ਤੋਂ ਬਚਾਅ ਲਈ ਕਮਰ ਕੱਸ ਲਈ ਹੈ ਅਤੇ ਲਗਭਗ ਪੂਰੇ ਸ਼ਹਿਰ ਨੂੰ ਹੀ ਡੇਂਗੂ ਦਾ ਹਾਟਸਪਾਟ ਐਲਾਨ ਦਿੱਤਾ ਹੈ। ਨਿਗਮ ਅਧਿਕਾਰੀਆਂ ਨੇ ਸ਼ਹਿਰ ਵਿਚ 114 ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਹੈ, ਜਿਥੇ ਡੇਂਗੂ ਫੈਲ ਸਕਦਾ ਹੈ। ਇਨ੍ਹਾਂ 114 ਥਾਵਾਂ ’ਤੇ ਨਿਗਮ ਦੀ ਹੱਦ ਅੰਦਰ ਆਉਂਦੇ ਪਿੰਡ ਅਤੇ ਵੱਡੀਆਂ ਕਾਲੋਨੀਆਂ ਸ਼ਾਮਲ ਹਨ।

ਇਹ ਵੀ ਪੜ੍ਹੋ : ਜੇ ਤੁਹਾਨੂੰ ਵੀ ਰਸਤੇ ’ਚ ਰੋਕ ਕੇ ਕੋਈ ਪੁੱਛ ਰਿਹਾ ਹੈ ਕਿਸੇ ਥਾਂ ਦਾ ਪਤਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

ਇਨ੍ਹਾਂ ਕਾਲੋਨੀਆਂ ਤੋਂ ਡੇਂਗੂ ਫੈਲਣ ਦੀਆਂ ਸੰਭਾਵਨਾਵਾਂ ਜ਼ਿਆਦਾ
ਅਸ਼ੋਕ ਵਿਹਾਰ, ਪਿੰਡ ਸਲੇਮਪੁਰ, ਪਿੰਡ ਚੱਕ ਜਿੰਦਾ, ਸੰਜੇ ਗਾਂਧੀ ਨਗਰ, ਗਾਂਧੀ ਕੈਂਪ, ਚੱਕ ਹੁਸੈਨਾ, ਮੁਹੱਲਾ ਮਿਸਤਰੀ, ਵਾਲਮੀਕਿ ਕਾਲੋਨੀ, ਪਿੰਡ ਚੋਹਕਾਂ, ਅੰਬੇਡਕਰ ਨਗਰ, ਵਾਲਮੀਕਿ ਨਗਰ, ਲੱਧੇਵਾਲੀ, ਰਾਮਾ ਮੰਡੀ ਦੀ ਬੈਕਸਾਈਡ, ਕਲਗੀਧਰ ਕਾਲੋਨੀ, ਰਵਿਦਾਸ ਕਾਲੋਨੀ, ਬਾਬਾ ਬੁੱਢਾ ਜੀ ਨਗਰ, ਕਾਕੀ ਪਿੰਡ, ਮਿੱਠੂ ਬਸਤੀ ਦੇ ਨੇੜੇ ਨਿਊ ਕਾਲੋਨੀ, ਧੰਨੋਵਾਲੀ, ਰਾਮਾ ਮੰਡੀ, ਫੌਜੀ ਗਲੀ, ਚੌਗਿੱਟੀ, ਏਕਤਾ ਨਗਰ, ਤਹਿਸੀਲ ਕੰਪਲੈਕਸ, ਨਵੀਂ ਬਾਰਾਦਰੀ, ਰਣਜੀਤ ਨਗਰ, ਰਾਜਿੰਦਰ ਨਗਰ, ਛੋਟੀ ਬਾਰਾਦਰੀ, ਗੜ੍ਹਾ ਭਾਈ ਜੀਵਨ ਚੌਕ, ਡਿਫੈਂਸ ਕਾਲੋਨੀ ਫੇਸ-1, ਪਿੰਡ ਸਾਬੋਵਾਲ, ਪਿੰਡ ਖੁਰਲਾ, ਤਿਲਕ ਨਗਰ, ਸੁੱਚਾ ਸਿੰਘ ਨਗਰ, ਪ੍ਰਦੀਪ ਨਗਰ, ਬੂਟਾ ਮੰਡੀ, ਬੂਟਾ ਪਿੰਡ, ਨਿਊ ਦਸਮੇਸ਼ ਨਗਰ, ਨਾਗਰਾ ਰੋਡ, ਬਾਬਾ ਬਖਤਾਵਰ ਿਸੰਘ ਨਗਰ, ਮਾਨ ਨਗਰ, ਰਸੀਲਾ ਨਗਰ ਦੇ ਨੇੜੇ ਨਿਊ ਕਾਲੋਨੀ, ਰਾਜਪੂਤ ਨਗਰ, ਉੱਤਮ ਨਗਰ, ਸੰਤ ਨਗਰ, ਅਵਤਾਰ ਨਗਰ, ਮੰਗੂ ਬਸਤੀ, ਜੱਲੋਵਾਲ, ਪਿੰਡ ਕਿੰਗਰਾ, ਸੰਤ ਨਗਰ, ਬਸਤੀ ਦਾਨਿਸ਼ਮੰਦਾਂ, ਪ੍ਰੀਤਮ ਪੈਲੇਸ ਦੇ ਪਿੱਛੇ, ਬਸਤੀ ਮਿੱਠੂ, ਜਨਕ ਨਗਰ ਦਰਗਾਹ ਦੇ ਨੇੜੇ, ਸਈਪੁਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਆਬਾਦਪੁਰਾ, ਨਿਊ ਅਵਤਾਰ ਨਗਰ, ਅਵਤਾਰ ਨਗਰ, ਆਬਾਦਪੁਰਾ, ਰਸਤਾ ਮੁਹੱਲਾ, ਸਤਨਾਮ ਨਗਰ, ਅਜੀਤ ਨਗਰ, ਸੰਤੋਸ਼ੀ ਨਗਰ, ਅੰਮ੍ਰਿਤ ਨਗਰ, ਦੌਲਤਪੁਰੀ, ਭੀਮ ਨਗਰ, ਕਾਜ਼ੀ ਮੰਡੀ, ਨਿਊ ਗੋਬਿੰਦਪੁਰਾ, ਕਿਸ਼ਨਪੁਰਾ, ਅਰਜੁਨ ਨਗਰ, ਵਿਵੇਕ ਨਗਰ, ਬਲਦੇਵ ਨਗਰ, ਲੰਮਾ ਪਿੰਡ, ਨਿਊ ਬਲਦੇਵ ਨਗਰ, ਗੋਪਾਲ ਨਗਰ, ਨਿਊ ਸੰਤੋਖਪੁਰਾ, ਨਵੀਂ ਆਬਾਦੀ, ਨਿਊ ਅਮਨ ਨਗਰ, ਜੇ. ਪੀ. ਨਗਰ, ਮੁਹੱਲਾ ਟੋਬਰੀ, ਕੋਟ ਬਾਬਾ ਦੀਪ ਸਿੰਘ, ਸ਼ਾਹ ਸਿਕੰਦਰ, ਪਿੰਡ ਰੇਰੂ, ਸ਼ਿਵ ਨਗਰ, ਆਰੀਆ ਨਗਰ, ਪੱਛਮੀ ਵਿਹਾਰ, ਕਮਲ ਵਿਹਾਰ, ਬਾਬਾ ਬੰਦਾ ਬਹਾਦਰ ਨਗਰ, ਸੰਗਤ ਸਿੰਘ ਨਗਰ, ਕਬੀਰ ਨਗਰ, ਮਕਸੂਦਾਂ, ਮੋਤੀ ਨਗਰ, ਮੁਹੱਲਾ ਕੁੱਲੀਆਂ, ਕੱਚਾ ਕੋਟ, ਰਸੀਲਾ ਨਗਰ, ਅਮਰਜੀਤ ਨਗਰ, ਬਸਤੀ ਪੀਰਦਾਦ, ਰਾਜ ਨਗਰ, ਬਾਬਾ ਸਿੰਧ ਮੁਹੱਲਾ, ਗੁਰਬਚਨ ਨਗਰ, ਮਹਾਸ਼ਾ ਕਾਲੋਨੀ ਤੇ ਜਿੰਦਾ ਰੋਡ।

ਇਹ ਵੀ ਪੜ੍ਹੋ : UGC ਨੇ ਫਰਜ਼ੀ ਐਲਾਨੀਆਂ ਇਹ ਯੂਨੀਵਰਸਿਟੀਆਂ, ਡਿਗਰੀ ਪ੍ਰਦਾਨ ਕਰਨ ਦਾ ਅਧਿਕਾਰ ਕੀਤਾ ਖ਼ਤਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News