ਜਲੰਧਰ ਦਾ ਮੁੰਡਾ ਬਣਾਉਂਦੈ ਲਾਜਵਾਬ Pizza,ਪਿਓ ਦੀ ਮੌਤ ਮਗਰੋਂ ਅੰਦਰੋਂ ਟੁੱਟਿਆ ਪਰ ਮਾਂ ਦੇ ਹੌਂਸਲੇ ਨਾਲ ਫਿਰ ਭਰੀ ਉਡਾਣ

11/24/2022 4:23:16 PM

ਜਲੰਧਰ (ਸੋਨੂੰ)- ਕਹਿੰਦੇ ਨੇ ਮਾਂ ਰੱਬ ਦਾ ਰੂਪ ਹੁੰਦੀ ਹੈ ਅਤੇ ਵੱਡੀ ਤੋਂ ਵੱਡੀ ਮੁਸ਼ਕਿਲ ਵਿਚ ਵੀ ਆਪਣੇ ਪਰਿਵਾਰ ਨੂੰ ਸੰਭਾਲ ਕੇ ਰੱਖਦੀ ਹੈ। ਅਜਿਹੀ ਹੀ ਕਹਾਣੀ ਜਲੰਧਰ ਦੇ ਇਕ ਪਰਿਵਾਰ ਦੀ ਹੈ, ਜਿੱਥੇ ਇਕ ਮਾਂ ਨੇ ਆਪਣੇ ਪਤੀ ਦੀ ਮੌਤ ਮਗਰੋਂ ਸਿਰਫ਼ ਪੁੱਤ ਨੂੰ ਹੀ ਨਹੀਂ ਸੰਭਾਲਿਆ ਸਗੋਂ ਪੁੱਤ ਦੇ ਕੰਮ ਵਿਚ ਪੂਰਾ ਸਾਥ ਦੇ ਕੇ ਪਰਿਵਾਰ ਨੂੰ ਚਲਾਇਆ। ਪੁੱਤਰ ਹਰਮਨ ਦੇ ਜਨਮਦਿਨ ਮੌਕੇ ਉਸ ਦੇ ਪਿਤਾ ਨੇ ਉਸ ਨੂੰ ਇਕ ਫੂਡ ਸਟਾਲ ਤੋਹਫ਼ੇ ਵਜੋਂ ਦਿੱਤਾ ਸੀ ਤਾਂਕਿ ਉਸ ਦਾ ਪੁੱਤ ਆਪਣਾ ਘਰ ਪਰਿਵਾਰ ਚਲਾ ਸਕੇ। ਕੁਝ ਮਹੀਨੇ ਪਹਿਲਾਂ ਹੀ ਪਿਤਾ ਦੀ ਹਾਦਸੇ ਵਿਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੂਰਾ ਪਰਿਵਾਰ ਟੁੱਟ ਗਿਆ ਸੀ ਪਰ ਉਸ ਦੀ ਮਾਂ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਪੁੱਤ ਨੂੰ ਹੌਂਸਲਾ ਦਿੰਦੀ ਰਹੀ। ਇਹੀ ਕਾਰਨ ਹੈ ਕਿ ਉਸ ਦੇ ਪੁੱਤ ਵੱਲੋਂ ਬਣਾਇਆ ਗਿਆ ਪਿੱਜ਼ਾ ਜਲੰਧਰ ਵਿਚ ਮਸ਼ਹੂਰ ਹੈ। ਕੁਝ ਸਮਾਂ ਪਹਿਲਾਂ ਹੀ ਇਸ ਮਾਂ-ਪੁੱਤ ਦੀ ਜੋੜੀ ਦੇ ਹੌਂਸਲੇ  ਨੂੰ ਸਲਾਮ ਕਰਨ ਲਈ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਆਏ ਸਨ। ਇਥੇ ਉਨ੍ਹਾਂ ਨੇ ਜਿੱਥੇ ਮਾਂ ਦੇ ਹੌਂਸਲੇ ਦੀ ਤਾਰੀਫ਼ ਕੀਤੀ, ਉਥੇ ਹੀ ਪਿੱਜ਼ਾ ਦਾ ਸਵਾਦ ਲੈ ਕੇ ਉਹ ਬੇਹੱਦ ਖ਼ੁਸ਼ ਹੋਏ। 

ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ 'ਤੇ ਹੋਇਆ ਮਾਮਲਾ ਦਰਜ, ਗ੍ਰਿਫ਼ਤਾਰੀ ਮਗਰੋਂ ਜ਼ਮਾਨਤ 'ਤੇ ਕੀਤਾ ਰਿਹਾਅ

PunjabKesari

'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਮਾਂ ਮਨਦੀਪ ਕੌਰ ਨੇ ਦੱਸਿਆ ਕਿ ਹਰਮਨ ਦੇ ਪਿਤਾ ਦੀ ਮੌਤ ਦੇ ਮਗਰੋਂ ਘਰ ਵਿਚ ਮਾਯੂਸੀ ਦਾ ਮਾਹੌਲ ਸੀ ਪਰ ਮੈਂ ਹਮੇਸ਼ਾ ਪਰਿਵਾਰ ਨੂੰ ਹੌਂਸਲਾ ਦਿੰਦੀ ਰਹੀ, ਕਿਉਂਕਿ ਜੇਕਰ ਮੈਂ ਟੁੱਟ ਜਾਂਦੀ ਤਾਂ ਪਰਿਵਾਰ ਬਿਖਰ ਜਾਣਾ ਸੀ। ਆਪਣੇ ਪੁੱਤ ਦੀ ਤਾਰੀਫ਼ ਕਰਦੇ ਹੋਏ ਜਿੱਥੇ ਅੱਜਕੱਲ੍ਹ ਨੌਜਵਾਨ ਆਪਣੇ ਪਰਿਵਾਰ ਦੀ ਇਕ ਨਹੀਂ ਸੁਣਦੇ ਹਨ, ਉਥੇ ਹੀ ਮੇਰਾ ਪੁੱਤ ਜਾਨ ਨਾਲ ਇਥੇ ਕੰਮ ਕਰਦਾ ਹੈ ਅਤੇ ਮੈਂ ਵੀ ਪੂਰੀ ਤਰ੍ਹਾਂ ਉਸ ਦੀ ਮਦਦ ਕਰਦੀ  ਹਾਂ। ਜਿੱਥੇ ਪੁੱਤ ਹਰਮਨ ਪਿੱਜ਼ਾ ਤਿਆਰ ਕਰਦਾ ਹੈ, ਉਥੇ ਹੀ ਉਸ ਦੀ ਮਾਂ ਮਨਦੀਪ ਕੌਰ ਸਬਜ਼ੀਆਂ ਕੱਟ ਕੇ ਉਸ ਦੇ ਕੰਮ ਵਿਚ ਹੱਥ ਵੰਡਾਉਂਦੀ ਹੈ ਅਤੇ ਗਾਹਕਾਂ ਨੂੰ ਵੀ ਸੰਭਾਲਦੀ ਹੈ। ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਜਿੱਥੇ ਮਾਂ ਦੀਆਂ ਅੱਖਾਂ ਵਿਚ ਹੰਝੂ ਸਨ, ਉਥੇ ਹੀ ਆਪਣੇ ਪੁੱਤ ਦੇ ਲਈ ਦਿਲ ਵਿਚ ਖ਼ੁਸ਼ੀ ਵੀ ਸੀ ਕਿਉਂਕਿ ਕਲਾਕਾਰਾਂ ਦੇ ਆਉਣ ਮਗਰੋਂ ਉਨ੍ਹਾਂ ਦੇ ਪੁੱਤ ਦੇ ਚਿਹਰੇ 'ਤੇ ਵੱਖਰੀ ਹੀ ਮੁਸਕਾਨ ਸੀ। 

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, ਬਾਦਲ ਪਰਿਵਾਰ ਤੋਂ ਮੁਕਤ ਕਰਵਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਂਗੀ ਮਜ਼ਬੂਤ

PunjabKesari

ਉਥੇ ਹੀ ਹਰਮਨ ਨੇ ਦੱਸਿਆ ਕਿ ਪਿਤਾ ਦੀ ਮੌਤ ਮਗਰੋਂ ਮਾਂ ਨੇ ਹੀ ਉਸ ਨੂੰ ਸੰਭਾਲਿਆ ਹੈ ਅਤੇ ਜੋ ਕੁਝ ਵੀ ਉਹ ਇਸ ਸਮੇਂ ਹਨ, ਉਹ ਆਪਣੀ ਮਾਂ ਦੀ ਬਦੌਲਤ ਹਨ। ਨੀਰੂ ਬਾਜਵਾ ਨਾਲ ਹੋਈ ਮੁਲਾਕਾਤ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਕ ਫੋਨ ਕਾਲ ਆਇਆ ਸੀ, ਜਿਸ ਵਿਚ ਕਿਹਾ ਸੀ ਕਿ ਸ਼ਾਮ ਨੂੰ ਤੁਸੀਂ ਆਪਣੇ ਫੂਡ ਸਟਾਲ 'ਤੇ ਹੀ ਰਹਿਣਾ, ਸਾਡੇ ਲਈ ਇਕ ਸਪਪ੍ਰਾਈਜ਼ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਲੱਗਾ ਕੀ ਕੋਈ ਫੇਕ ਕਾਲ ਹੈ ਪਰ ਹੌਲੀ-ਹੌਲੀ ਮਾਹੌਲ ਬਣਨ ਲੱਗਾ ਅਤੇ ਮੇਰੇ ਕੋਲੋਂ ਲੋਕੇਸ਼ਨ ਪੁੱਛੀ। ਸ਼ਾਮ ਨੂੰ ਇਕ ਗੱਡੀ ਆਈ ਅਤੇ ਮੀਡੀਆ ਕਰਮਚਾਰੀ ਬਹੁਤ ਸਾਰੇ ਕੈਮਰੇ ਲੈ ਕੇ ਉਤਰੇ। ਮੀਡੀਆ ਵਾਲਿਆਂ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਇਥੇ ਕੌਣ ਆ ਰਿਹਾ ਹੈ ਤਾਂ ਇਕਦਮ ਇਕ ਦੂਜੀ ਕਾਰ ਆ ਗਈ ਅਤੇ ਉਸ ਗੱਡੀ ਵਿਚੋਂ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਨਿਕਲੇ। ਉਨ੍ਹਾਂ ਨੂੰ ਵੇਖਦੇ ਹੀ ਮੇਰੀ ਕੋਈ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ। ਮੈਂ ਆਪਣੇ ਸਖ਼ਤ ਮਿਹਨਤ ਨਾਲ ਕੰਮ ਕਰਕੇ ਆਪਣੇ ਪਿਤਾ ਦਾ ਸੁਫ਼ਨਾ ਪੂਰਾ ਕਰ ਰਿਹਾ ਹਾਂ ਅਤੇ ਇੰਝ ਹੀ ਕੰਮ ਕਰਕੇ ਮਾਂ ਦਾ ਨਾਂ ਉੱਚਾ ਕਰਦਾ ਰਹਾਂਗਾ।  

PunjabKesari

ਇਹ ਵੀ ਪੜ੍ਹੋ : ਨੌਜਵਾਨ ਨੇ ਫ਼ੌਜੀ ਪੋਸਟ 'ਤੇ ਰਾਈਫਲ ਫੜ ਚਾਈਂ-ਚਾਈਂ ਕੀਤੀ 'ਨੌਕਰੀ', ਜਦ ਸਾਹਮਣੇ ਆਇਆ ਸੱਚ ਤਾਂ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News