ਕਿੰਨਰਾਂ ਦੇ ਇਹ ਤੰਜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਨਗੇ ''ਤੰਗ'' (ਵੀਡੀਓ)

Saturday, Mar 09, 2019 - 06:45 PM (IST)

ਜਲੰਧਰ : ਵਿਆਹ ਸਮਾਗਮਾਂ ਅਤੇ ਖੁਸ਼ੀਆਂ ਦੇ ਮੌਕਿਆਂ 'ਤੇ ਵਧਾਈ ਮੰਗਣ ਵਾਲੇ ਕਿੰਨਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਾਅਦੇ ਪੂਰੇ ਨਾ ਕਰਨ ਕਰਕੇ ਬੋਲੀਆਂ ਰਾਹੀਂ ਮਿਹਣਾ ਮਾਰਿਆ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਕਿੰਨਰਾਂ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ, ਜਿਸ ਵਿਚ ਕਿੰਨਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ ਕੱਸਦੇ ਹੋਏ ਮਿਹਣੇ 'ਤੇ ਮਿਹਣੇ ਮਾਰਦੇ ਨਜ਼ਰ ਆ ਰਹੇ ਹਨ। 
ਕਿੰਨਰ ਗੀਤਾਂ ਰਾਹੀਂ ਪੰਜਾਬ ਸਰਕਾਰ ਦੀ ਪੋਲ ਖੋਲ੍ਹਦੇ ਹੋਏ ਬਿਜਲੀ ਦੇ ਬਿੱਲਾਂ ਅਤੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਕਰਕੇ ਤੰਜ ਕੱਸਦੇ ਹੋਏ ਇਹ ਆਖ ਰਹੇ ਹਨ ਕਿ 'ਕੈਪਟਨ ਨੂੰ ਵੋਟ ਨਾ ਪਾਊਂਗੀ, ਮੇਰਾ ਦਿਲ ਘਬਰਾਵੇ'। 
ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਗੀਤਾਂ ਰਾਹੀਂ ਕਿਸੇ ਨੇ ਪੰਜਾਬ ਸਰਕਾਰ ਨੂੰ ਮਿਹਣਾ ਮਾਰਿਆ ਹੋਵੇ, ਇਸ ਤੋਂ ਪਹਿਲਾਂ ਵੀ ਔਰਤਾਂ ਵਲੋਂ ਬੋਲੀਆਂ ਰਾਹੀਂ ਪੰਜਾਬ ਸਰਕਾਰ ਦੀ ਪੋਲ ਖੋਲ੍ਹਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ।


author

Gurminder Singh

Content Editor

Related News