ਚੋਰ ਗਿਰੋਹ ਦੇ ਤਿੰਨ ਮੈਂਬਰ ਗ੍ਰਿਫਤਾਰ

Friday, Jul 20, 2018 - 06:21 AM (IST)

ਖਰਡ਼,  (ਅਮਰਦੀਪ, ਗਗਨਦੀਪ, ਰਣਬੀਰ, ਸ਼ਸ਼ੀ)-  ਪੁਲਸ ਚੌਕੀ ਸੰਨੀ ਇਨਕਲੇਵ ਨੇ ਲੋਹੇ ਦੇ ਗਾਰਡਰ ਤੇ ਸਰੀਆ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਡੀ. ਐੱਸ. ਪੀ. ਖਰਡ਼ ਦੀਪ ਕਮਲ ਨੇ ਦੱਸਿਆ ਕਿ ਮਹੰਤ ਬਾਬਾ ਰਾਮ ਨਿਵਾਸ ਘਾਟ ਤਲਾਬ ਪ੍ਰਾਚੀਨ ਹਨੂਮਾਨ ਮੰਦਰ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੰਦਰ ਵਿਚ ਗਊਸ਼ਾਲਾ ਦੀ ਇਮਾਰਤ ਦੀ ਉਸਾਰੀ ਲਈ ਸ਼ਰਧਾਲੂਆਂ  ਨੇ ਲੋਹੇ ਦੇ ਗਾਰਡਰ ਤੇ ਕਈ ਕੁਇੰਟਲ ਸਰੀਆ ਦਿੱਤਾ ਸੀ, ਜਿਸ  ਨੂੰ ਗਊਸ਼ਾਲਾ ਦੀ ਕੰਧ ਨਾਲ ਬਣੇ ਹੋਏ ਸਟੋਰ ਵਿਚ ਰੱਖਿਆ ਹੋਇਆ ਸੀ ਤੇ ਚੋਰਾਂ ਨੇ ਇਹ ਸਾਮਾਨ ਚੋਰੀ ਕਰ ਲਿਆ ਸੀ। 
ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਅਵਤਾਰ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ  ਇਸ ਮਾਮਲੇ ਵਿਚ ਟਿਪੂ ਪੁੱਤਰ ਗੋਲੂ, ਹਰਮੇਸ਼ ਪੁੱਤਰ ਕਿਸ਼ੋਰੀ ਲਾਲ, ਜਬਰੂ ਪੁੱਤਰ ਗਿਆਨ ਵਾਸੀ ਬੰਗਾਲਾ ਬਸਤੀ ਮੁੰਡੀ ਖਰਡ਼ ਜ਼ਿਲਾ ਮੋਹਾਲੀ ਨੂੰ ਚੋਰੀ ਦੇ ਸਾਮਾਨ ਸਮੇਤ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਇਸੇ ਮਾਮਲੇ ਵਿਚ ਵੀਰੂ ਪੁੱਤਰ ਗੱਜ, ਪਾਲਾ ਪੁੱਤਰ ਵਰਮਾ, ਪੱਟੂ ਪੁੱਤਰ ਹੰਸਾ ਵੀ ਲੋਡ਼ੀਂਦੇ ਹਨ ਤੇ ਜਲਦੀ ਹੀ ਇਨ੍ਹਾਂ ਨੁੂੰ ਗ੍ਰਿਫਤਾਰ ਕੀਤਾ ਜਾਵੇਗਾ। 
 


Related News