ਚੋਰੀ ਦੇ ਡਰੋਂ ਨਹੀਂ ਰੱਖਿਆ ਬੀਮਾਰ ਮਾਂ ਲਈ ਕੇਅਰਟੇਕਰ, ਪਰ ਚੋਰਾਂ ਨੇ ਸਿਰਫ਼ 4 ਮਿੰਟਾਂ ''ਚ ਕਰ''ਤਾ ਘਰ ਸਾਫ਼

Wednesday, Mar 06, 2024 - 03:32 AM (IST)

ਚੋਰੀ ਦੇ ਡਰੋਂ ਨਹੀਂ ਰੱਖਿਆ ਬੀਮਾਰ ਮਾਂ ਲਈ ਕੇਅਰਟੇਕਰ, ਪਰ ਚੋਰਾਂ ਨੇ ਸਿਰਫ਼ 4 ਮਿੰਟਾਂ ''ਚ ਕਰ''ਤਾ ਘਰ ਸਾਫ਼

ਚੰਡੀਗੜ੍ਹ (ਪ੍ਰੀਕਸ਼ਿਤ): ਮਾਂ ਦੇ ਬਿਮਾਰ ਹੋਣ ਦੇ ਬਾਵਜੂਦ ਚੋਰੀ ਦੇ ਡਰ ਕਾਰਨ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਆਪਣੇ ਘਰ ਨੌਕਰ ਨਹੀਂ ਰੱਖਿਆ, ਪਰ ਇਸੇ ਘਰ ’ਚੋਂ ਸ਼ਾਤਰ ਚੋਰ ਚਾਰ ਮਿੰਟਾਂ ’ਚ 20 ਲੱਖ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਪੰਜਾਬ ਯੂਨੀਵਰਸਿਟੀ ਦੇ ਆਰਟ ਵਿਭਾਗ ਦੇ ਚੇਅਰਮੈਨ ਪ੍ਰੋਫੈਸਰ ਤੀਰਥੰਕਰ ਨੇ ਪੁਲਸ ਨੂੰ ਦੱਸਿਆ ਕਿ ਉਹ ਅਤੇ ਉਸ ਦੀ ਮਾਂ ਉਕਤ ਘਰ 'ਚ ਇਕੱਲੇ ਰਹਿੰਦੇ ਹਨ। 

ਉਸ ਨੇ ਅੱਗੇ ਦੱਸਿਆ ਕਿ ਉਸ ਦੀ ਮਾਂ ਬਿਮਾਰੀ ਕਾਰਣ ਮੰਜੇ 'ਤੇ ਪਈ ਹੈ ਤੇ ਉਹ ਆਪਣੀ ਮਾਂ ਦੀ ਖ਼ੁਦ ਦੇਖਭਾਲ ਕਰਦਾ ਹੈ। ਚੋਰੀ ਦੇ ਡਰ ਕਾਰਨ ਉਸ ਨੇ ਨਾ ਤਾਂ ਘਰ ਵਿਚ ਕੋਈ ਨੌਕਰ ਰੱਖਿਆ ਅਤੇ ਨਾ ਹੀ ਕੋਈ ਦੇਖਭਾਲ ਕਰਨ ਵਾਲਾ। ਉਸ ਦੀ ਮਾਂ ਨੂੰ ਸਮੇਂ-ਸਮੇਂ 'ਤੇ ਚੈੱਕ ਕਰਨ ਲਈ ਡਾਕਟਰ ਹੀ ਆਉਂਦਾ ਹੈ।

ਪੰਜਾਬ ਯੂਨੀਵਰਸਿਟੀ ਦੇ ਆਰਟ ਵਿਭਾਗ ਦੇ ਚੇਅਰਮੈਨ ਦੇ ਘਰੋਂ ਚੋਰ ਚਾਰ ਮਿੰਟਾਂ ਵਿਚ ਹੀ ਕਰੀਬ 20 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ। ਘਟਨਾ ਮੰਗਲਵਾਰ ਦੁਪਹਿਰ ਉਸ ਸਮੇਂ ਵਾਪਰੀ ਜਦੋਂ ਘਰ ਦੇ ਮਾਲਕ ਪ੍ਰੋਫੈਸਰ ਤੀਰਥੰਕਰ ਭੱਟਾਚਾਰੀਆ ਪੀ.ਯੂ. 'ਚ ਬੱਚਿਆਂ ਨੂੰ ਪੜ੍ਹਾਉਣ ਗਏ ਹੋਏ ਸਨ। ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਬੈੱਡਰੂਮ ਵਿਚ ਅਲਮਾਰੀ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। 

ਇਹ ਵੀ ਪੜ੍ਹੋ- ''ਤੁਹਾਡੇ ਘਰ ਮਾੜਾ ਟਾਈਮ ਆਉਣ ਵਾਲਾ ਹੈ, ਟਾਲਣ ਲਈ ਕਰਨਾ ਪਵੇਗਾ ਹਵਨ'', ਕਹਿ ਕੇ ਲੁੱਟ ਲਿਆ NRI ਪਰਿਵਾਰ

ਜਦੋਂ ਉਨ੍ਹਾਂ ਨੇ ਚੋਰੀ ਹੋਏ ਸਾਮਾਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਦਾਦੀ ਅਤੇ ਮਾਤਾ-ਪਿਤਾ ਦੇ ਬਣਾਏ ਸਾਰੇ ਗਹਿਣੇ ਅਤੇ ਕਰੀਬ 70 ਹਜ਼ਾਰ ਰੁਪਏ ਦੀ ਨਕਦੀ ਗ਼ਾਇਬ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਸੈਕਟਰ-39 ਥਾਣਾ ਪੁਲਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ ਅਤੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਉਨ੍ਹਾਂ ਨੇ ਦੱਸਿਆ ਕਿ ਇਸ ਵਿਚ 3 ਸੋਨੇ ਦੇ ਹਾਰ ਸੈੱਟ, 3 ਸੋਨੇ ਦੀਆਂ ਮੁੰਦਰੀਆਂ, 3 ਜੋੜੇ ਕੰਨਾਂ ਦੀਆਂ ਵਾਲੀਆਂ, ਹੱਥ ਦੇ ਕੰਗਣ, 6 ਤਾਲੇ ਅਤੇ ਕਰੀਬ 70 ਹਜ਼ਾਰ ਰੁਪਏ ਦੀ ਨਕਦੀ ਸਮੇਤ ਕਰੀਬ 25 ਤੋਲੇ ਸੋਨਾ ਸੀ। 

ਸੈਕਟਰ-39 ਥਾਣਾ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ। ਚੋਰਾਂ ਨੇ ਚਲਾਕੀ ਨਾਲ ਪਿਛਲੇ ਪਾਸੇ ਤੋਂ ਘਰ ਅੰਦਰ ਦਾਖ਼ਲ ਹੁੰਦਿਆਂ ਹੀ ਸੀ.ਸੀ.ਟੀ.ਵੀ. ਦੀ ਦਿਸ਼ਾ ਬਦਲ ਦਿੱਤੀ। ਜਿਸ ਤਰੀਕੇ ਨਾਲ ਇਹ ਚੋਰੀ ਹੋਈ ਹੈ ਇਸ ਤੋਂ ਸਾਫ਼ ਹੈ ਕਿ ਚੋਰ ਘਰ ਬਾਰੇ ਪਹਿਲਾਂ ਹੀ ਸਭ ਕੁਝ ਜਾਣਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਸੀ.ਸੀ.ਟੀ.ਵੀ. ਕੈਮਰੇ ਕਿੱਥੇ ਹਨ ਅਤੇ ਘਰ ਵਿਚ ਪੈਸੇ ਅਤੇ ਗਹਿਣੇ ਕਿਸ ਜਗ੍ਹਾ ਮੌਜੂਦ ਹਨ।

ਇਹ ਵੀ ਪੜ੍ਹੋ- ਪੁਲਸ ਨੇ 24 ਘੰਟਿਆਂ 'ਚ ਸੁਲਝਾਈ NRI ਦੇ ਕਤਲ ਦੀ ਗੁੱਥੀ, 'Love Triangle' ਬਣਿਆ ਨੌਜਵਾਨ ਦੀ ਮੌਤ ਦਾ ਕਾਰਨ

ਰੇਕੀ ਤੋਂ ਬਾਅਦ ਚਾਰ ਮਿੰਟ ’ਚ ਗਹਿਣੇ ਲੈ ਕੇ ਫ਼ਰਾਰ
ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੋਰਾਂ ਨੇ ਪੂਰੀ ਰੇਕੀ ਕੀਤੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪ੍ਰੋਫੈਸਰ ਆਪਣੀ ਕਾਰ ਲੈ ਕੇ ਪੀ.ਯੂ. ਗਿਆ ਤਾਂ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਦੌਰਾਨ ਚੋਰ ਘਰ ਦੇ ਕੋਨੇ 'ਚ ਹੋਣ ਕਾਰਨ ਨਾਲ ਲੱਗਦੇ ਪਾਰਕ 'ਚੋਂ ਕੰਧ ਟੱਪ ਕੇ ਪਿਛਲੇ ਹਿੱਸੇ 'ਚ ਪਹੁੰਚ ਗਏ। ਚੋਰ ਦੁਪਹਿਰ 2.57 'ਤੇ ਘਰ 'ਚ ਦਾਖ਼ਲ ਹੋਏ, ਚਾਰ ਮਿੰਟ 'ਚ ਚੋਰੀ ਨੂੰ ਅੰਜਾਮ ਦਿੱਤਾ ਅਤੇ 3.01 'ਤੇ ਫ਼ਰਾਰ ਹੋ ਗਏ।

ਸਿਰਫ਼ ਗਹਿਣੇ ਹੀ ਨਹੀਂ, ਇਹ ਦਾਦਾ-ਦਾਦੀ ਅਤੇ ਪਿਤਾ ਦੀ ਨਿਸ਼ਾਨੀ ਸੀ
ਪ੍ਰੋਫੈਸਰ ਤੀਰਥੰਕਰ ਨੇ ਦੱਸਿਆ ਕਿ ਚੋਰੀ ਹੋਏ ਗਹਿਣੇ ਉਨ੍ਹਾਂ ਲਈ ਸਿਰਫ਼ ਗਹਿਣੇ ਨਹੀਂ ਸਨ ਸਗੋਂ ਉਨ੍ਹਾਂ ਦੇ ਦਾਦਾ-ਦਾਦੀ ਅਤੇ ਪਿਤਾ ਦੀਆਂ ਯਾਦਾਂ ਸਨ, ਜੋ ਉਨ੍ਹਾਂ ਨੇ ਮੇਰੀ ਮਾਂ ਲਈ ਬਣਾਏ ਸਨ। ਉਸ ਨੇ ਆਪਣੀ ਮਾਂ ਲਈ ਗਹਿਣੇ ਵੀ ਬਣਾਏ ਹੋਏ ਸਨ। ਚੋਰ ਗਹਿਣੇ ਨਹੀਂ ਸਗੋਂ ਪੁਰਾਣੀਆਂ ਯਾਦਾਂ ਲੈ ਗਏ।

ਇਹ ਵੀ ਪੜ੍ਹੋ- ਦਿੱਲੀ ਜਾਣ ਵਾਲਿਆਂ ਲਈ ਰਾਹਤ ਭਰੀ ਖ਼ਬਰ, ਖੁੱਲ੍ਹਣ ਲੱਗੇ ਹਰਿਆਣਾ ਪ੍ਰਸ਼ਾਸਨ ਵੱਲੋਂ ਬੰਦ ਕੀਤੇ ਰਾਹ (ਵੀਡੀਓ)

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News