ਚੋਰਾਂ ਨੇ ਪ੍ਰਵਾਸੀ ਭਾਰਤੀ ਦੀ ਬੰਦ ਕੋਠੀ ''ਤੇ ਬੋਲਿਆ ਧਾਵਾ

01/15/2018 5:16:46 AM

ਨਡਾਲਾ, (ਸ਼ਰਮਾ)- ਇਥੇ ਨੇੜੇ ਹੀ ਪਿੰਡ ਰਾਏਪੁਰਅਰਾਈਆਂ ਵਿਖੇ ਪ੍ਰਵਾਸੀ ਭਾਰਤੀ ਦੇ ਬੰਦ ਪਏ ਘਰ ਵਿਚ ਚੋਰਾਂ ਨੇ ਦਾਖਲ ਹੋ ਕੇ ਸਾਮਾਨ ਦੀ ਫੋਲਾ ਫਰਾਲੀ ਕੀਤੀ। ਇਸ ਸਬੰਧੀ ਜਾਣਕਾਰੀ ਅਨੁਸਾਰ ਸੁਲਤਾਨ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਰਾਏਪੁਰ ਅਰਾਈਆਂ ਆਪਣੀ ਪਤਨੀ ਨਾਲ ਪਿਛਲੇ ਦੋ ਮਹੀਨੇ ਤੋਂ ਵਿਦੇਸ਼ ਵਿਚ ਰਹਿ ਰਿਹਾ ਸੀ, ਇਸ ਦੌਰਾਨ ਪਿੱਛੇ ਘਰ ਦੀ ਸਾਫ ਸਫਾਈ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਪ੍ਰਦੀਪ ਕੌਰ ਪਤਨੀ ਦਲਵਿੰਦਰ ਸਿੰਘ ਨੂੰ ਸੌਂਪ ਦਿੱਤੀ। ਪ੍ਰਦੀਪ ਕੌਰ ਨੇ ਦੱਸਿਆ ਕਿ ਉਹ 6 ਜਨਵਰੀ ਨੂੰ ਕਿਸੇ ਰਿਸ਼ਤੇਦਾਰ ਦੇ ਵਿਆਹ ਚਲੀ ਗਈ, ਜਦ ਅੱਜ ਵਾਪਸ ਆ ਕੇ ਸਾਫ ਸਫਾਈ ਲਈ ਘਰ ਦਾ ਜਿੰਦਰਾ ਖੋਲ੍ਹਿਆ ਤਾਂ ਚੋਰਾਂ ਨੇ ਪਿਛਲੀ ਖਿੜਕੀ ਤੋੜ ਕੇ ਉਸ ਰਾਹੀਂ ਅੰਦਰ ਦਾਖਿਲ ਹੋ ਕੇ ਸਾਰੀਆਂ ਅਲਮਾਰੀਆਂ, ਪੇਟੀਆਂ ਤੇ ਅਟੈਚੀਆਂ ਦੀ ਫੋਲਾ-ਫਰਾਲੀ ਕੀਤੀ ਹੋਈ ਸੀ, ਉਨ੍ਹਾਂ ਦੱਸਿਆ ਕਿ ਪਰਿਵਾਰ ਵਿਦੇਸ਼ ਵਿਚ ਹੋਣ ਕਾਰਨ, ਚੋਰੀ ਹੋਏ ਸਾਮਾਨ ਦੀ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ । ਇਸ ਸਬੰਧੀ ਨਡਾਲਾ ਪੁਲਸ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ ।


Related News