ਚੋਰਾਂ ਮੁੜ ਤੋੜੇ ਸਕੂਲ ਦੇ ਤਾਲੇ

Tuesday, Apr 17, 2018 - 03:53 AM (IST)

ਅੰਮ੍ਰਿਤਸਰ,   (ਅਰੁਣ)-  ਅੰਮ੍ਰਿਤਸਰ ਦੇ ਪਾਸ਼ ਖੇਤਰ 'ਚ ਪੈਂਦੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਫ਼ੈਜਪੁਰਾ 'ਚ ਇਕ ਵਾਰ ਮੁੜ ਚੋਰੀ ਹੋਣ ਦੀ ਖਬਰ ਮਿਲੀ ਹੈ । ਚੋਰੀ ਦੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਾਇਮਰੀ ਸਕੂਲ ਫ਼ੈਜਪੁਰਾ ਦੇ ਮੁੱਖ ਅਧਿਆਪਕ ਹਰਦਿਆਲ ਸਿੰਘ ਤੇ ਮਿਡਲ ਸਕੂਲ ਦੀ ਮੁੱਖ ਅਧਿਆਪਕਾ ਰਵਿੰਦਰਜੀਤ ਕੌਰ ਨੇ ਦੱਸਿਆ ਕਿ ਦੋ ਛੁੱਟੀਆਂ ਬਾਅਦ ਅੱਜ ਸਵੇਰੇ ਜਦ ਉਹ ਸਕੂਲ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਸਕੂਲ ਦੇ ਕੁਝ ਤਾਲੇ ਟੁੱਟੇ ਹੋਏ ਸਨ ਅਤੇ ਅਣਪਛਾਤੇ ਚੋਰਾਂ ਨੇ ਸਕੂਲ ਦਾ ਕਾਫ਼ੀ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ । ਸਕੂਲ ਮੁਖੀਆਂ ਮੁਤਾਬਿਕ ਪ੍ਰਾਇਮਰੀ ਸਕੂਲ 'ਚੋਂ 2 ਗੈਸ ਸਿਲੰਡਰ ਅਤੇ 1 ਟੁੱਲੂ ਪੰਪ ਜਦ ਕਿ ਮਿਡਲ ਸਕੂਲ 'ਚੋਂ 4 ਛੱਤ ਵਾਲੇ ਪੱਖੇ, 1 ਸਿਲਾਈ ਮਸ਼ੀਨ, 1 ਟੁੱਲੂ ਪੰਪ, 2 ਕੁੱਕਰ, 4 ਪਤੀਲੇ ਆਦਿ ਚੋਰੀ ਹੋਏ ਹਨ । ਚੋਰੀ ਦੀ ਇਸ ਘਟਨਾ ਸਬੰਧੀ ਨੇੜਲੀ ਪੁਲਸ ਚੌਕੀ ਰਣਜੀਤ ਐਵੀਨਿਊ ਵਿਖੇ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ ।  
     ਇਥੇ ਇਹ ਵੀ ਦੱਸਣਯੋਗ ਹੈ ਕਿ ਉਪਰੋਕਤ ਸਕੂਲਾਂ ਵਿਚ ਆਏ ਦਿਨ ਹੁੰਦੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਸਕੂਲ ਸਟਾਫ਼ ਕਾਫ਼ੀ ਪ੍ਰੇਸ਼ਾਨ ਹੈ । 


Related News