ਚੋਰੀ ਦਾ ਟਰੱਕ ਪੁਲਸ ਨੇ ਫੜਿਆ

Wednesday, Dec 06, 2017 - 02:19 PM (IST)

ਗੁਰਦਾਸਪੁਰ (ਵਿਨੋਦ)— ਸਦਰ ਪੁਲਸ ਨੇ ਇਕ ਚੋਰੀ ਦੇ ਟਰੱਕ ਨੂੰ ਫੜਨ ਵਿਚ ਸਫਲਤਾ ਪ੍ਰਾਪਤ ਕੀਤੀ, ਜਦਕਿ ਦੋਸ਼ੀ ਟਰੱਕ ਚਾਲਕ ਹਨੇਰੇ ਦਾ ਲਾਭ ਲੈ ਕੇ ਭੱਜਣ ਵਿਚ ਸਫਲ ਹੋ ਗਿਆ। ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਚੌਂਕੀ ਬੱਬਰੀ ਬਾਈਪਾਸ ਨੇੜੇ ਏ. ਐੱਸ. ਆਈ. ਜਬਰਜੀਤ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਨਾਕਾਬੰਦੀ ਕਰ ਰੱਖੀ ਸੀ ਕਿ ਕੰਟਰੋਲ ਰੂਮ ਤੋਂ ਸੰਦੇਸ਼ ਮਿਲਿਆ ਕਿ ਟਰੱਕ ਨੰਬਰ ਪੀ. ਬੀ.11ਏ.ਟੀ 7457, 12 ਟਾਇਰੀ ਜਿਸ ਵਿਚ ਘਿਓ ਲੋਡ ਹੈ ਦਸੂਹਾ ਤੋਂ ਚੋਰੀ ਹੋ ਗਿਆ ਹੈ। ਪੁਲਸ ਪਾਰਟੀ ਜਦ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਰਾਤ 12.40 ਦੇ ਕਰੀਬ ਉਕਤ ਟਰੱਕ ਪਠਾਨਕੋਟ ਹਾਈਵੇਅ 'ਤੇ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਚਾਲਕ ਤੇ ਹੋਰ ਵਿਅਕਤੀ ਹਨੇਰੇ ਦਾ ਲਾਭ ਲੈ ਕੇ ਟਰੱਕ ਖੜ੍ਹਾ ਕਰਕੇ ਫਰਾਰ ਹੋ ਗਏ। ਪੁਲਸ ਨੇ ਉਕਤ ਚੋਰੀ ਦੇ ਟਰੱਕ ਨੂੰ ਫੜ ਕੇ ਪੁਲਸ ਸਟੇਸਸ਼ ਸਦਰ ਵਿਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ਼ ਕਰਕੇ ਉਨ੍ਹਾਂ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ।


Related News