ਚੋਰਾਂ ਨੇ ਮਕਾਨ ਮਾਲਕ ਦੀ ਗ਼ੈਰ ਹਾਜ਼ਰੀ 'ਚ ਘਰ ਅੰਦਰ ਦਾਖ਼ਲ ਹੋ ਕੇ ਕੀਤਾ ਹੱਥ ਸਾਫ਼

08/18/2020 5:47:44 PM

ਜਲੰਧਰ – ਥਾਣਾ ਨੰਬਰ 7 ਅਧੀਨ ਪੈਂਦੇ ਇਲਾਕਿਆਂ ’ਚ ਬੇਖੌਫ ਚੋਰਾਂ ਦਾ ਰਾਜ ਕਾਇਮ ਹੁੰਦਾ ਜਾ ਰਿਹਾ ਹੈ। ਉਹ ਪੁਲਸ ਨੂੰ ਲਗਾਤਾਰ ਚੁਣੌਤੀ ਦੇ ਰਹੇ ਹਨ। ਚੋਰ ਅਰਬਨ ਅਸਟੇਟ ਫੇਸ-2 ਤੋਂ ਬਾਅਦ ਪੰਜਾਬੀ ਬਾਗ ਐਕਸਟੈਨਸ਼ਨ-2 ਦੇ ਇਕ ਘਰ ਵਿਚ ਦਾਖਲ ਹੋਏ ਅਤੇ ਉਥੋਂ ਨਕਦੀ, ਚਾਂਦੀ ਦੀਆਂ ਮੂਰਤੀਆਂ, ਬਰਤਨ, ਕੱਪੜੇ ਆਦਿ ਚੋਰੀ ਕਰ ਲਏ। ਚੋਰੀ ਸਮੇਂ ਘਰ ਦਾ ਮਾਲਕ ਜੋੜਾ ਪੁੱਤਰਾਂ ਨੂੰ ਮਿਲਣ ਦਿੱਲੀ ਗਿਆ ਹੋਇਆ ਸੀ। ਚੋਰਾਂ ਨੇ ਬਾਥਰੂਮ ਵਿਚੋਂ ਵਾਸ਼-ਬੇਸਿਨ ਅਤੇ ਇਨਵਰਟਰ ਦੀ ਬੈਟਰੀ ਵੀ ਖੋਲ੍ਹ ਲਈ ਸੀ ਪਰ ਗੁਆਂਢੀਆਂ ਦੇ ਘਰ ਵਿਚੋਂ ਆਵਾਜ਼ ਆਉਣ ਕਾਰਣ ਉਹ ਉਕਤ ਸਾਮਾਨ ਛੱਡ ਕੇ ਫਰਾਰ ਹੋ ਗਏ।

ਇਹ ਵੀ ਦੇਖੋ: ਕਰੋੜਾਂ ਰੁਪਏ ਦਾ ਫਰਾਡ ਕਰਨ ਵਾਲਿਆਂ ਅੱਗੇ ਜਲੰਧਰ ਪੁਲਸ ਬੇਵੱਸ, ਕਿਸੇ ਦੀ ਵੀ ਪ੍ਰਾਪਰਟੀ ਨਹੀਂ ਕਰ ਸਕੀ ਸੀਲ

ਚੰਡੀਗੜ੍ਹ ਵਿਚ ਟਰੱਕ ਬਣਾਉਣ ਵਾਲੀ ਕੰਪਨੀ ਦੇ ਅਸਿਸਟੈਂਟ ਮੈਨੇਜਰ ਨਿਤਿਨ ਸ਼ਰਮਾ ਨੇ ਦੱਸਿਆ ਕਿ ਉਸਦੇ ਪਿਤਾ ਰਾਜੇਸ਼ ਸ਼ਰਮਾ ਤੇ ਮਾਤਾ ਪੰਜਾਬੀ ਬਾਗ ਐਕਸਟੈਨਸ਼ਨ-2 ਵਿਚ ਰਹਿੰਦੇ ਹਨ। ਫਰਵਰੀ ਮਹੀਨੇ ਵਿਚ ਉਨ੍ਹਾਂ ਦੇ ਮਾਤਾ-ਪਿਤਾ ਦਿੱਲੀ ਰਹਿੰਦੇ ਆਪਣੇ 2 ਪੁੱਤਰਾਂ ਨੂੰ ਮਿਲਣ ਗਏ ਸਨ ਪਰ ਕੋਰੋਨਾ ਕਾਰਣ ਲੱਗੇ ਲਾਕਡਾਊਨ ਦੌਰਾਨ ਉਹ ਉੱਥੇ ਹੀ ਫਸ ਗਏ। ਲਾਕਡਾਊਨ ਵਿਚ ਥੋੜ੍ਹੀ ਢਿੱਲ ਮਿਲਣ ’ਤੇ ਉਹ ਚੰਡੀਗੜ੍ਹ ਉਸ ਕੋਲ ਰਹਿਣ ਲਈ ਆ ਗਏ। ਸੋਮਵਾਰ ਸਵੇਰੇ ਉਨ੍ਹਾਂ ਦੇ ਗੁਆਂਢੀਆਂ ਨੇ ਦੇਖਿਆ ਕਿ ਮੇਨ ਗੇਟ ਨੇੜੇ ਇਨਵਰਟਰ ਅਤੇ ਬੈਟਰੀ ਪਏ ਹੋਏ ਸਨ ,ਜਦਕਿ ਕੰਧਾਂ ’ਤੇ ਵੀ ਪੈਰਾਂ ਦੇ ਨਿਸ਼ਾਨ ਸਨ। ਗੁਆਂਢੀਆਂ ਨੇ ਮੇਨ ਗੇਟ ਨੇੜੇ ਜਾ ਕੇ ਵੇਖਿਆ ਤਾਂ ਤਾਲੇ ਟੁੱਟੇ ਪਏ ਸਨ ਅਤੇ ਅੰਦਰ ਵੀ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰਾਂ ਨੇ ਘਰ ਵਿਚੋਂ ਅਲਮਾਰੀ ਦੇ ਤਾਲੇ ਤੋੜ ਕੇ 11 ਹਜ਼ਾਰ ਰੁਪਏ, ਰਸੋਈ ਦੇ ਸਾਰੇ ਬਰਤਨ, ਚਾਂਦੀ ਦੀਆਂ 2 ਮੂਰਤੀਆਂ ਅਤੇ ਬਾਥਰੂਮ ਦੀਆਂ ਸਾਰੀਆਂ ਟੂਟੀਆਂ ਚੋਰੀ ਕਰ ਲਈਆਂ। ਚੋਰਾਂ ਨੇ ਵਾਸ਼-ਬੇਸਿਨ ਅਤੇ ਇਨਵਰਟਰ ਦੀ ਬੈਟਰੀ ਵੀ ਖੋਲ੍ਹ ਲਈ ਸੀ ਪਰ ਉਹ ਉਨ੍ਹਾਂ ਨੂੰ ਲਿਜਾ ਨਹੀਂ ਸਕੇ। ਨਿਤਿਨ ਨੇ ਦੱਸਿਆ ਕਿ ਇਸ ਤੋਂ ਇਕ ਸਾਲ ਪਹਿਲਾਂ ਵੀ ਚੋਰਾਂ ਨੇ ਉਨ੍ਹਾਂ ਦੇ ਘਰ ਵਿਚੋਂ ਏ. ਸੀ., ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਸੀ। ਉਸ ਮਾਮਲੇ ਵਿਚ ਵੀ ਪੁਲਸ ਅਜੇ ਤੱਕ ਚੋਰਾਂ ਨੂੰ ਫੜ ਨਹੀਂ ਸਕੀ। ਸਾਢੇ ਗੁਆਂਢੀ ਥਾਣਾ ਨੰਬਰ 7 ਵਿਚ ਚੋਰੀ ਦੀ ਸ਼ਿਕਾਇਤ ਕਰਨ ਗਏ ਸਨ ਪਰ ਉਨ੍ਹਾਂ ਸ਼ਿਕਾਇਤ ਲੈਣ ਤੋਂ ਇਨਕਾਰ ਕਰ ਲਿਆ। ਮੰਗਲਵਾਰ ਸਵੇਰੇ ਆਉਣ ਲਈ ਕਿਹਾ ਹੈ।

ਇਹ ਵੀ ਦੇਖੋ: Easyday ਵੇਚ ਰਿਹਾ ਸੀ ਲੰਘੀ ਤਾਰੀਖ਼ ਦਾ ਸਾਮਾਨ, ਗਾਹਕ ਨੇ ਮੌਕੇ 'ਤੇ ਬੁਲਾਏ ਸਿਹਤ ਮਹਿਕਮੇ ਦੇ ਅਧਿਕਾਰੀ

 


Harinder Kaur

Content Editor

Related News