ਚੋਰਾਂ ਵੱਲੋਂ ਘਰ ਵਿਚ ਦਾਖਲ ਹੋ ਕੇ ਇਕ ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼
Friday, Mar 09, 2018 - 12:59 AM (IST)
ਗੁਰਦਾਸਪੁਰ, (ਵਿਨੋਦ)- ਬੀਤੀ ਅੱਧੀ ਰਾਤ ਚੋਰਾਂ ਵੱਲੋਂ ਇਕ ਘਰ 'ਚ ਦਾਖਲ ਹੋ ਕੇ ਇਕ ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪਰਿਵਾਰਿਕ ਮੈਂਬਰਾਂ ਵੱਲੋਂ ਰੌਲਾ ਪਾਉਣ ਕਾਰਨ ਚੋਰ ਬੱਚੀ ਨੂੰ ਸੁੱਟ ਕੇ ਭੱਜ ਗਏ ਪਰ ਜਾਂਦੇ ਸਮੇਂ ਚੋਰ ਘਰ 'ਚੋਂ ਇਕ ਮੋਬਾਇਲ ਚੋਰੀ ਕਰ ਕੇ ਲੈ ਗਏ।ਕਸਬਾ ਹਰਚੋਵਾਲ ਵਾਸੀ ਜੈ ਚੰਦ, ਸਤਨਾਮ ਸਿੰਘ ਪੁੱਤਰ ਆਤਮਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ 1 ਵਜੇ ਦੇ ਕਰੀਬ ਚੋਰ ਘਰ ਅੰਦਰ ਦਾਖਲ ਹੋ ਕੇ ਸਾਡੀ ਇਕ ਸਾਲ ਦੀ ਬੱਚੀ ਨੂੰ ਅਗਵਾ ਕਰ ਕੇ ਕਮਰੇ ਤੋਂ ਬਾਹਰ ਲੈ ਗਏ ਅਤੇ ਲਾਗੇ ਪਿਆ ਮੋਬਾਇਲ ਵੀ ਲੈ ਗਏ ਤੇ ਸਾਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ। ਦੂਜੇ ਪਾਸੇ ਸਤਨਾਮ ਸਿੰਘ ਦੇ ਲੜਕੇ ਪਨਦੀਪ ਸਿੰਘ ਤੇ ਉਸ ਦੀ ਪਤਨੀ ਅਮਨਦੀਪ ਕੌਰ ਦੇ ਕਮਰੇ ਨੂੰ ਵੀ ਬਾਹਰੋਂ ਬੰਦ ਕਰ ਦਿੱਤਾ। ਅਚਾਨਕ ਬਾਹਰੋਂ ਛੋਟੀ ਬੱਚੀ ਦੇ ਰੋਣ ਦੀ ਆਵਾਜ਼ ਆਈ ਤਾਂ ਵੇਖਿਆ ਕਿ ਦਾਦੀ ਮਨਜੀਤ ਕੌਰ ਦੇ ਲਾਗਿਓਂ ਉਨ੍ਹਾਂ ਦੀ ਛੋਟੀ ਲੜਕੀ ਗਾਇਬ ਸੀ। ਜਦ ਉੱਠ ਕੇ ਵੇਖਿਆ ਤਾਂ ਰੌਲਾ ਪਾਉਣ 'ਤੇ ਚੋਰ ਛੋਟੀ ਲੜਕੀ ਨੂੰ ਬਾਹਰ ਸੁੱਟ ਕੇ ਕੰਧਾਂ ਟੱਪ ਕੇ ਭੱਜ ਗਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ।
