ਚੋਰਾਂ ਨੇ ਘਰੋਂ ਉਡਾਏ 5 ਲੱਖ
Wednesday, Jul 18, 2018 - 12:45 AM (IST)

ਪਠਾਨਕੋਟ, (ਆਦਿਤਿਆ)- ਟਰੱਸਟ ਗਾਰਡਨ ਕਾਲੋਨੀ ਮਿਸ਼ਨ ਰੋਡ ਵਿਚ ਇਕ ਮਕਾਨ ਵਿਚੋਂ ਚੋਰਾਂ ਵੱਲੋਂ 5 ਲੱਖ ਰੁਪਏ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਕਾਨ ਮਾਲਕ ਬਲਜੀਤ ਸਿੰਘ ਤੇ ਉਸ ਦੇ ਲਡ਼ਕੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਨੂੰਹ ਅਤੇ ਦੋ ਲਡ਼ਕੀਅਾਂ ਘਰ ’ਚ ਸੌਂ ਰਹੀਅਾਂ ਸਨ। ਸਵੇਰੇ ਉੱਠ ਕੇ ਵੇਖਿਆ ਤਾਂ ਕਮਰੇ ਦੇ ਦਰਵਾਜ਼ੇ ਲਾਕ ਕੀਤੇ ਹੋਏ ਸਨ। ਸਟੋਰ ਰੂਮ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਸਾਰੀਅਾਂ ਅਲਮਾਰੀਅਾਂ ਖੁੱਲ੍ਹੀਅਾਂ ਸਨ। ਟਰੰਕ ਦਾ ਸਾਮਾਨ ਖਿੱਲਰਿਆ ਪਿਆ ਸੀ ਤੇ ਬੈੱਡ ਰੂਮ ’ਚ ਪਈ ਅਲਮਾਰੀ ਤੋਡ਼ ਕੇ 5 ਲੱਖ ਰੁਪਏ ਚੋਰ ਲੈ ਗਏ ਸਨ। ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ। ਥਾਣਾ ਡਵੀਜ਼ਨ ਨੰਬਰ 1 ਦੇ ਏ. ਐੱਸ. ਆਈ. ਅੰਗਰੇਜ਼ ਸਿੰਘ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ।