ਫਿਲਮੀ ਅੰਦਾਜ਼ ''ਚ ਚੋਰਾਂ ਨੇ ਦੋ ਘਰਾਂ ''ਚ ਕੀਤੀ ਕੀਤੀ ਚੋਰੀ

Sunday, Jun 25, 2017 - 07:30 PM (IST)

ਫਿਲਮੀ ਅੰਦਾਜ਼ ''ਚ ਚੋਰਾਂ ਨੇ ਦੋ ਘਰਾਂ ''ਚ ਕੀਤੀ ਕੀਤੀ ਚੋਰੀ

ਗੁਰੂ ਕਾ ਬਾਗ (ਰਾਕੇਸ਼ ਭੱਟੀ) : ਬੀਤੀ ਰਾਤ ਪੁਲਸ ਥਾਣਾ ਮਜੀਠਾ ਅਧੀਨ ਆÀੁਂਦੇ ਪਿੰਡ ਕੋਟਲਾ ਗੁੱਜਰਾਂ ਦੇ ਵਸਨੀਕ ਕਪੂਰ ਸਿੰਘ ਅਤੇ ਸਿਪਾਹੀ ਸੁਖਵਿੰਦਰ ਸਿੰਘ ਜੋ ਕਿ ਆਪਸ ਵਿਚ ਗੁਆਂਢੀ ਹਨ ਦੇ ਘਰੋਂ ਚੋਰਾਂ ਵੱਲੋ ਨਕਦੀ ਅਤੇ ਗਹਿਣੇ ਲੁੱਟ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਫਿਲਮੀ ਅੰਦਾਜ਼ 'ਚ ਕਪੂਰ ਸਿੰਘ ਤੇ ਸੁਖਵਿੰਦਰ ਸਿੰਘ ਦੇ ਘਰ ਦਾਖਲ ਹੋ ਕੇ ਡੁਪਲੀਕੇਟ ਚਾਬੀਆਂ ਦੀ ਮਦਦ ਨਾਲ ਪਹਿਲਾਂ ਕਪੂਰ ਸਿੰਘ ਦੇ ਘਰੋਂ ਉਸਦੀ ਨੂੰਹ ਦੇ ਅਲਮਾਰੀ ਅੰਦਰ ਪਏ ਅੱਠ ਤੋਲੇ ਦੇ ਗਹਿਣੇ 'ਤੇ ਹੱਥ ਫੇਰਿਆ ਅਤੇ ਫਿਰ ਸਿਪਾਹੀ ਸੁਖਵਿੰਦਰ ਸਿੰਘ ਦੇ ਘਰੋਂ ਅਲਮਾਰੀ ਵਿਚ ਰੱਖੇ ਦੱਸ ਹਜ਼ਾਰ ਰੁਪਏ ਕੱਢ ਕੇ ਫਰਾਰ ਹੋ ਗਏ। ਜਦ ਕਿ ਇਸ ਚੋਰੀ ਸਬੰਧੀ ਉਕਤ ਦੋਵਾਂ ਹੀ ਘਰਾਂ ਨੂੰ ਸਵੇਰੇ ਪਤਾ ਲੱਗਾ ਜਦ ਉਨ੍ਹਾਂ ਨੇ ਅਲਮਾਰੀ ਦੇ ਵਿਚੋ ਬਾਹਰ ਕੱਪੜੇ ਖਿਲਰੇ ਵੇਖੇ।
ਇਸ ਚੋਰੀ ਸਬੰਧੀ ਪੁਲਸ ਥਾਣਾ ਮਜੀਠਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਧਰ ਇਸੇ ਹੀ ਪਿੰਡ ਦੇ ਵਸਨੀਕ ਅਕਾਲੀ ਦਲ ਮਾਨ ਦੇ ਸਰਕਲ ਪ੍ਰਧਾਨ ਜਥੇ: ਕੁਲਵੰਤ ਸਿੰਘ ਕੋਟਲਾ ਨੇ ਦੱਸਿਆ ਕਿ ਆਸ-ਪਾਸ ਦੇ ਪਿੰਡਾਂ ਵਿਚ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਹਨ ਤੇ ਕਈ ਕਿਸਾਨਾਂ ਦੀਆਂ ਮੋਟਰਾਂ ਤੇ ਲੱਗੇ ਟਰਾਂਸਫਾਰਮਾਂ ਦਾ ਸਮਾਨ ਚੋਰੀ ਹੋ ਚੁੱਕਿਆ ਹੈ ਪਰ ਪੁਲਸ ਅਜੇ ਤੱਕ ਕਿਸੇ ਵੀ ਚੋਰ ਨੂੰ ਕਾਬੂ ਨਹੀਂ ਕਰ ਸਕੀ। ਜਿਸ ਕਾਰਨ ਆਮ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।


Related News