ਗੁੱਸੇਖੋਰ ਚੋਰ! ਸੇਫ਼ ਖੋਲ੍ਹਣ ''ਚ ਰਿਹਾ ਨਾਕਾਮ ਤਾਂ ਗੁੱਸੇ ''ਚ ਆ ਕੇ ਕਰ ਦਿੱਤੀ ਪੱਕੀ ਵੈਲਡਿੰਗ

05/09/2023 6:33:23 PM

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਪੁਲਸ ਜ਼ਿਲ੍ਹਾ ਬਟਾਲਾ ਤਹਿਤ ਪੈਂਦੇ ਕਸਬਾ ਘੁਮਾਣ ਦੇ ਪੁਲਸ ਥਾਣਾ ਦੀ ਪੁਰਾਣੀ ਬਿਲਡਿੰਗ ਦੇ ਨੇੜੇ ਸਬ ਪੋਸਟ ਆਫ਼ਿਸ ( ਡਾਕਖਾਨੇ )ਵਿਚ ਚੋਰਾਂ ਵੱਲੋਂ ਕੰਧ ਨੂੰ ਸੰਨ ਲਗਾ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਪੋਸਟ ਮਾਸਟਰ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਹ ਤੇ ਸਾਰਾ ਸਟਾਫ਼ ਸ਼ਨੀਵਾਰ ਨੂੰ ਛੁੱਟੀ ਕਰਕੇ ਰੋਜ਼ਾਨਾ ਦੀ ਆਪਣੇ ਘਰਾਂ ਨੂੰ ਚੱਲੇ ਗਏ ਸੀ ਤਾਂ ਐਤਵਾਰ ਤੋਂ ਬਾਅਦ ਜਦ ਉਹ ਸੋਮਵਾਰ ਨੂੰ ਸਟਾਫ਼ ਮੈਂਬਰਾਂ ਨਾਲ ਡਿਊਟੀ 'ਤੇ ਪਹੁੰਚੇ ਤਾਂ ਦੇਖਿਆ ਕਿ ਸਾਰਾ ਸਾਮਾਨ ਖਿਲਰਿਆ ਪਿਆ ਸੀ। ਇਸ ਦੌਰਾਨ ਉਨ੍ਹਾਂ ਨੇ ਸਟੋਰ ਰੂਮ 'ਚ ਜਾ ਕੇ ਦੇਖਿਆ ਕਿ ਕੰਧ ਨੂੰ ਸੰਨ ਲਗੀ ਹੋਈ ਸੀ, ਜੋ ਕਿ ਪੁਲਸ ਥਾਣਾ ਘੁਮਾਣ ਦੀ ਪੁਰਾਣੀ ਬਿਲਡਿੰਗ ਨਾਲ ਲੱਗਦੀ ਹੈ।

ਇਹ ਵੀ ਪੜ੍ਹੋ-  ਨਸ਼ੇ ਕਾਰਣ ਸੁੰਨੀ ਹੋਈ ਮਾਂ ਦੀ ਕੁੱਖ, ਕੁਰਲਾਉਂਦੀ ਨੇ ਆਖਿਆ ‘ਮੇਰਾ ਪੁੱਤ ਤਾਂ ਚਲਾ ਗਿਆ, ਦੂਜਿਆਂ ਦੇ ਬਚਾ ਲਓ’

PunjabKesari

ਉਨ੍ਹਾਂ ਮੁਤਾਬਕ ਕੰਧ ਨੂੰ ਤੋੜ ਕੇ ਕੋਈ ਅਣਪਛਾਤਾ ਵਿਅਕਤੀ ਡਾਕਖਾਨੇ ਵਿਚ ਦਾਖ਼ਲ ਹੋਇਆ ਅਤੇ ਇਸ ਸਟੋਰ ਰੂਮ ਵਿਚ ਸੇਫ ਪਈ ਹੋਈ ਸੀ, ਜਿਸ ਨੂੰ ਵੈਲਡਿੰਗ ਸੈਟ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਚੋਰਾਂ ਦੇ ਕੋਸ਼ਿਸ਼ ਕਰਨ ਨਾਲ ਵੀ ਸੇਫ਼ ਨਹੀਂ ਟੁੱਟੀ। ਇਸ ਦੌਰਾਨ ਗੁੱਸਾਏ ਹੋਏ ਚੋਰਾਂ ਨੇ ਉਸ ਸੇਫ ਨੂੰ ਪੱਕਾ ਵੈਲਡਿੰਗ ਕਰ ਦਿੱਤਾ।

ਇਹ ਵੀ ਪੜ੍ਹੋ- ਬਟਾਲਾ ਦੇ ਅਗਵਾ ਕੀਤੇ ਗਏ ਨੌਜਵਾਨ ਦੀ ਲਾਸ਼ ਵੇਖ ਪਰਿਵਾਰ 'ਚ ਮਚਿਆ ਚੀਕ ਚਿਹਾੜਾ

ਇਸ ਤੋਂ ਬਾਅਦ ਮੁੜ ਅਧਿਕਾਰੀਆਂ ਵਲੋਂ ਉਸ ਸੇਫ਼ ਨੂੰ ਕਟਰ ਨਾਲ ਖੋਲਿਆ ਗਿਆ, ਜਿਸ 'ਚ ਕਰੀਬ ਤਿੰਨ ਲੱਖ ਪੰਚਾਸੀ ਹਜ਼ਾਰ ਰੁਪਏ ਦੀ ਨਕਦੀ ਪਈ ਹੋਈ ਸੀ, ਜੋ ਸੇਫ ਨਾਂ ਟੁੱਟਣ ਕਾਰਨ ਨਕਦੀ ਦਾ ਬਚਾਅ ਹੋ ਗਿਆ। ਇਸ ਮਾਮਲੇ 'ਚ ਪੁਲਸ ਥਾਣਾ ਘੁਮਾਣ ਦੀ ਵੱਲੋਂ ਮੌਕੇ 'ਤੇ ਪਹੰਚ ਕੇ ਸੀ. ਸੀ. ਟੀ. ਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ, ਜਿਸ 'ਚ ਰਾਤ ਨੂੰ ਇਕ ਅਣਪਛਾਤਾ ਵਿਅਕਤੀ  ਨਜ਼ਰ ਆਇਆ। ਇਸ ਸਬੰਧੀ ਘੁਮਾਣ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਦਿੱਲੀ-ਅੰਮ੍ਰਿਤਸਰ ਬੁਲੇਟ ਟਰੇਨ ਦੇ ਪ੍ਰਾਜੈਕਟ ਦਾ ਕੰਮ ਸ਼ੁਰੂ, ਮੌਜੂਦਾ ਪੀੜ੍ਹੀ ਦਾ ਸੁਫ਼ਨਾ ਪੂਰਾ ਹੋਣ ’ਚ ਦੇਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News