ਬਨੂੜ ਸ਼ਹਿਰ ''ਚ ਚੋਰ ਗਿਰੋਹ ਨੇ ਮਚਾਈ ਦਹਿਸ਼ਤ
Sunday, Nov 05, 2017 - 08:18 AM (IST)
ਬਨੂੜ (ਗੁਰਪਾਲ) - ਬਨੂੜ ਇਲਾਕੇ ਵਿਚ ਚੋਰੀ ਦੀਆਂ ਘਟਨਾਵਾਂ ਵਿਚ ਦਿਨੋ-ਦਿਨ ਵਾਧਾ ਹੋ ਰਿਹਾ ਹੈ, ਜਿਥੇ ਚੋਰੀ ਦੀਆਂ ਘਟਨਾਵਾਂ ਕਾਰਨ ਇਲਾਕੇ ਦੇ ਵਸਨੀਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸ਼ਹਿਰ ਵਿਚ ਬੀਤੀ ਰਾਤ ਪਿਛਲੇ 10 ਦਿਨਾਂ ਵਿਚ ਬੈਟਰੀਆਂ ਦੀ 5ਵੀਂ ਦੁਕਾਨ ਵਿਚ ਫਿਰ ਚੋਰੀ ਹੋ ਜਾਣ ਦਾ ਸਮਾਚਾਰ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਕਰਮ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਨੂੰ ਜਿੰਦਰਾ ਲਾ ਕੇ ਆਪਣੇ ਘਰ ਗਿਆ ਤੇ ਸਵੇਰੇ ਉਸ ਨੂੰ 5 ਵਜੇ ਕਿਸੇ ਨਜ਼ਦੀਕੀ ਦਾ ਫੋਨ ਆਇਆ ਕਿ ਉਸ ਦੀ ਦੁਕਾਨ ਦਾ ਸ਼ਟਰ ਉੱਪਰ ਚੁੱਕਿਆ ਹੋਇਆ ਹੈ ਤੇ ਜਿੰਦਰਾ ਗਾਇਬ ਹੈ। ਜਦੋਂ ਉਹ ਦੁਕਾਨ 'ਤੇ ਪਹੁੰਚਿਆ ਤਾਂ ਦੇਖਿਆ ਕਿ ਦੁਕਾਨ ਵਿਚ ਰੱਖੇ 4 ਨਵੀਆਂ ਬੈਟਰੀਆਂ, 3 ਪੁਰਾਣੀਆਂ ਬੈਟਰੀਆਂ, 3 ਇਨਵਰਟਰ, 3 ਸੈਲਫਾਂ, 2 ਅਲਟੀਨੇਟਰ ਤੇ 5 ਆਰਮੇਚਰ ਗਾਇਬ ਸਨ। ਉੁਨ੍ਹਾਂ ਦੱਸਿਆ ਕਿ ਉਸ ਦਾ 60 ਤੋਂ 70 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ।
Related News
ਜੋਧਾਂ ਪੁਲਸ ਦੀ ਵੱਡੀ ਕਾਰਵਾਈ: ਖੇਤਾਂ ’ਚੋਂ ਮੋਟਰਾਂ ਚੋਰੀ ਕਰਨ ਵਾਲੇ 3 ਚੋਰ ਕਾਬੂ, ਅਲਟੋ ਕਾਰ ਸਣੇ ਭਾਰੀ ਸਾਮਾਨ ਬਰਾਮਦ
