ਅਹਿਮ ਖ਼ਬਰ: ਜਲੰਧਰ ''ਚ ਇਹ ਰਸਤੇ ਭਲਕੇ ਰਹਿਣਗੇ ਬੰਦ, ਬਦਲਿਆ ਗਿਆ ਰੂਟ
Wednesday, Jan 01, 2025 - 06:38 PM (IST)
ਜਲੰਧਰ (ਵੈੱਬ ਡੈਸਕ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਲਕੇ ਜਲੰਧਰ ਸ਼ਹਿਰ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ, ਜਲੰਧਰ ਤੋਂ ਸ਼ੁਰੂ ਹੋ ਕੇ ਐੱਸ. ਡੀ. ਕਾਲਜ, ਭਾਰਤ ਸੋਡਾ ਫੈਕਟਰੀ, ਰੇਲਵੇ ਰੋਡ, ਮੰਡੀ ਫੈਂਟਨਗੰਜ, ਗੁਰਦੁਆਰਾ ਦੀਵਾਨ ਅਸਥਾਨ, ਸੈਂਟਰਲ ਟਾਊਨ, ਮਿਲਾਪ ਚੌਂਕ, ਫਗਵਾੜਾ ਗੇਟ, ਸ਼ਹੀਦ ਭਗਤ ਸਿੰਘ ਚੌਂਕ, ਪੰਜ ਪੀਰ ਚੌਂਕ, ਖਿੰਗੜਾ ਗੇਟ, ਗੁਰਦੁਆਰਾ ਸ੍ਰੀ ਸਿੰਘ ਸਭਾ (ਅੱਡਾ ਹੁਸ਼ਿਆਰਪੁਰ), ਮਾਈ ਹੀਰਾ ਗੇਟ, ਭਗਵਾਨ ਵਾਲਮੀਕਿ ਗੇਟ, ਪਟੇਲ ਚੌਂਕ, ਸਬਜ਼ੀ ਮੰਡੀ ਚੌਂਕ, ਜੇਲ੍ਹ ਚੌਂਕ, ਬਸਤੀ ਅੱਡਾ ਚੌਂਕ, ਭਗਵਾਨ ਵਾਲਮੀਕਿ ਚੌਂਕ (ਜੋਤੀ ਚੌਂਕ), ਰੈਣਕ ਬਾਜ਼ਾਰ ਤੋਂ ਹੁੰਦੇ ਹੋਏ ਗੁਰਦੁਆਰਾ ਸ੍ਰੀ ਦੀਵਾਨ ਅਸਥਾਨ, ਸੈਂਟਰਲ ਟਾਊਨ ਵਿਖੇ ਸਮਾਪਤ ਹੋਵੇਗਾ। ਇਸ ਨਗਰ ਕੀਰਤਨ ਵਿੱਚ ਭਾਰੀ ਸੰਗਤ ਦੀ ਹਾਜ਼ਰੀ ਨੂੰ ਮੁੱਖ ਰੱਖਦਿਆਂ ਸਵੇਰੇ 9:00 ਵਜੇ ਤੋਂ ਰਾਤ 10:00 ਵਜੇ ਤੱਕ ਸ਼ਹਿਰ ਵਿੱਚ ਟਰੈਫਿਕ ਡਾਇਵਰਸ਼ਨ ਲਾਗੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਨਵੇਂ ਸਾਲ ਦੇ ਜਸ਼ਨ ਦੌਰਾਨ ਪੰਜਾਬ 'ਚ ਅੱਧੀ ਰਾਤ ਨੂੰ ਸੜਕਾਂ 'ਤੇ ਇਸ ਚੀਜ਼ ਨੂੰ ਘੁੰਮਦੇ ਵੇਖ ਸਹਿਮੇ ਲੋਕ
ਇਹ ਰਹੇਗਾ ਟਰੈਫਿਕ ਡਾਇਵਰਸ਼ਨ
ਮਦਨ ਫਲੋਰ ਮਿੱਲ ਚੌਂਕ
ਅਲਾਸਕਾ ਚੌਂਕ
ਟੀ-ਪੁਆਇੰਟ ਰੇਲਵੇ ਸਟੇਸ਼ਨ
ਏਖੜੀ ਪੁਲ ਡੋਮੋਰੀਆ ਪੁਲ
ਕਿਸ਼ਨਪੁਰਾ ਚੌਂਕ/ਰੇਲਵੇ ਫਾਟਕ
ਦੋਆਬਾ ਚੌਂਕ/ਰੇਲਵੇ ਫਾਟਕ
ਪਟੇਲ ਚੌਂਕ
ਵਰਕਸ਼ਾਪ ਚੌਂਕ
ਕਪੂਰਥਲਾ ਚੌਂਕ
ਚਿਕ-ਚਿਕ ਚੌਂਕ
ਲਕਸ਼ਮੀ ਨਰਾਇਣ ਮੰਦਿਰ ਦੀ ਵਾਰੀ
ਫੁੱਟਬਾਲ ਚੌਂਕ
ਟੀ-ਪੁਆਇੰਟ ਸ਼ਕਤੀ ਨਗਰ
ਨਕੋਦਰ ਚੌਂਕ
ਸਕਾਈਲਾਰਕ ਚੌਂਕ
ਪ੍ਰੀਤ ਹੋਟਲ ਮੋਡ
ਮਖਦੂਮਪੁਰਾ ਗਲੀ (ਫੁੱਲਾਂਵਾਲਾ ਚੌਂਕ)
ਪਲਾਜ਼ਾ ਚੌਂਕ
ਕੰਪਨੀ ਬਾਗ ਚੌਂਕ (PNB ਚੌਂਕ)
ਮਿਲਾਪ ਚੌਂਕ
ਸ਼ਾਸਤਰੀ ਮਾਰਕੀਟ ਚੌਂਕ
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ
ਵਾਹਨ ਚਾਲਕਾਂ ਅਤੇ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮਿਤੀ 02/01/2025 ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਨਿਰਧਾਰਤ ਰੂਟ ਦੀ ਵਰਤੋਂ ਕਰਨ ਦੀ ਬਜਾਏ ਬਦਲਵੇਂ ਲਿੰਕ ਰੂਟਾਂ ਦੀ ਵਰਤੋਂ ਕਰਨ ਅਤੇ ਟ੍ਰੈਫਿਕ ਜਾਮ ਤੋਂ ਬਚਣ ਲਈ ਸਹਿਯੋਗ ਕਰਨ। ਇਸ ਸਬੰਧੀ ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਟ੍ਰੈਫਿਕ ਪੁਲਸ ਦੇ ਹੈਲਪਲਾਈਨ ਨੰਬਰ 0181-2227296 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਨਵੇਂ ਸਾਲ ਦੀ ਚੜ੍ਹਦੀ ਸਵੇਰ ਪੰਜਾਬ ਦੇ NH'ਤੇ ਵੱਡਾ ਹਾਦਸਾ, ਕਾਰ ਦੇ ਉੱਡ ਗਏ ਪਰਖੱਚੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e